Amritsar News: ਮਹਿਤਾ ਦੇ ਜਵਾਨ ਨੇ ਪੀਤਾ ਸ਼ਹਾਦਤ ਦਾ ਜਾਮ; ਨਮ ਅੱਖਾਂ ਨਾਲ ਪਤਨੀ ਨੇ ਪਤੀ ਦੀ ਸ਼ਹੀਦ ਉਤੇ ਫਖਰ ਮਹਿਸੂਸ ਕੀਤਾ
Advertisement
Article Detail0/zeephh/zeephh2224919

Amritsar News: ਮਹਿਤਾ ਦੇ ਜਵਾਨ ਨੇ ਪੀਤਾ ਸ਼ਹਾਦਤ ਦਾ ਜਾਮ; ਨਮ ਅੱਖਾਂ ਨਾਲ ਪਤਨੀ ਨੇ ਪਤੀ ਦੀ ਸ਼ਹੀਦ ਉਤੇ ਫਖਰ ਮਹਿਸੂਸ ਕੀਤਾ

 Amritsar News: ਪੰਜਾਬ ਦਾ ਇੱਕ ਹੋਰ ਜਵਾਨ ਨੇ ਦੇਸ਼ ਦੀ ਸੇਵਾ ਕਰਦੇ ਹੋਏ ਸ਼ਹਾਦਤ ਦਾ ਜਾਮ ਪੀ ਲਿਆ ਹੈ। ਭਾਰਤੀ ਫੌਜ ਦੀ ਯੂਨਿਟ 15 ਸਿੱਖ ਲੀ ਵਿੱਚ ਤਾਇਨਾਤ ਹੌਲਦਾਰ ਲਖਵਿੰਦਰ ਸਿੰਘ ਜੋ ਕਿ ਅਸਾਮ ਵਿੱਚ ਆਪਣੀ ਡਿਊਟੀ ਨਿਭਾ ਰਹੇ ਸਨ। 

Amritsar News: ਮਹਿਤਾ ਦੇ ਜਵਾਨ ਨੇ ਪੀਤਾ ਸ਼ਹਾਦਤ ਦਾ ਜਾਮ; ਨਮ ਅੱਖਾਂ ਨਾਲ ਪਤਨੀ ਨੇ ਪਤੀ ਦੀ ਸ਼ਹੀਦ ਉਤੇ ਫਖਰ ਮਹਿਸੂਸ ਕੀਤਾ

Amritsar News (ਭਰਤ ਸ਼ਰਮਾ) :  ਪੰਜਾਬ ਦਾ ਇੱਕ ਹੋਰ ਜਵਾਨ ਨੇ ਦੇਸ਼ ਦੀ ਸੇਵਾ ਕਰਦੇ ਹੋਏ ਸ਼ਹਾਦਤ ਦਾ ਜਾਮ ਪੀ ਲਿਆ ਹੈ। ਭਾਰਤੀ ਫੌਜ ਦੀ ਯੂਨਿਟ 15 ਸਿੱਖ ਲੀ ਵਿੱਚ ਤਾਇਨਾਤ ਹੌਲਦਾਰ ਲਖਵਿੰਦਰ ਸਿੰਘ ਜੋ ਕਿ ਅਸਾਮ ਵਿੱਚ ਆਪਣੀ ਡਿਊਟੀ ਨਿਭਾ ਰਹੇ ਸਨ।

ਕੱਲ੍ਹ ਤੜਕਸਾਰ ਡਿਊਟੀ ਦੌਰਾਨ ਉਹ ਸ਼ਹਾਦਤ ਦਾ ਜਾਮ ਪੀ ਗਏ ਜਿਨ੍ਹਾਂ ਦਾ ਸਰੀਰ ਅੱਜ ਉਨ੍ਹਾਂ ਦੇ ਜੱਦੀ ਪਿੰਡ ਕਸਬਾ ਮਹਿਤਾ ਵਿਖੇ ਲਿਆਂਦਾ ਗਿਆ ਜਿੱਥੇ ਫੌਜੀ ਟੁਕੜੀਆਂ ਵੱਲੋਂ ਉਨ੍ਹਾਂ ਨੂੰ ਸਲਾਮੀ ਭੇਂਟ ਕੀਤੀ ਗਈ ਅਤੇ ਇਸ ਦੌਰਾਨ ਦੇਸ਼ ਦੇ ਜਵਾਨ ਨੂੰ ਆਖਰੀ ਸਲਾਮ ਸਿਜਦਾ ਤੇ ਸ਼ਰਧਾਂਜਲੀ ਭੇਂਟ ਕਰਨ ਦੇ ਲਈ ਕੈਬਨਿਟ ਮੰਤਰੀ ਪੰਜਾਬ ਹਰਭਜਨ ਸਿੰਘ ਈਟੀਓ ਸ਼ਹੀਦ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਪੁੱਜੇ।

ਇਸ ਦੌਰਾਨ ਗੱਲਬਾਤ ਕਰਦਿਆਂ ਹੋਇਆਂ ਸ਼ਹੀਦ ਲਖਵਿੰਦਰ ਸਿੰਘ ਦੀ ਪਤਨੀ ਨੇ ਦੱਸਿਆ ਕਿ ਬੀਤੀ ਦੇਰ ਰਾਤ ਉਨ੍ਹਾਂ ਦੀ ਲਖਵਿੰਦਰ ਸਿੰਘ ਦੇ ਨਾਲ ਗੱਲ ਹੋਈ ਸੀ ਤੇ ਕਰੀਬ ਇੱਕ ਘੰਟਾ ਉਨ੍ਹਾਂ ਨੇ ਗੱਲਬਾਤ ਕੀਤੀ ਤੇ ਆਮ ਤੌਰ ਦੇ ਉੱਤੇ ਉਹ ਫੋਨ ਕਰਕੇ ਬੱਚਿਆਂ ਦਾ ਹਾਲ ਚਾਲ ਪੁੱਛਦੇ ਸਨ।

ਉਨ੍ਹਾਂ ਨੇ ਦੱਸਿਆ ਕਿ ਗੱਲਬਾਤ ਦੌਰਾਨ ਲਖਵਿੰਦਰ ਸਿੰਘ ਨੇ ਕਿਹਾ ਸੀ ਕਿ ਉਹ ਪਰਿਵਾਰ ਨੂੰ ਸਵੇਰੇ ਫੋਨ ਕਰਨਗੇ ਅਤੇ ਬੱਚਿਆਂ ਨਾਲ ਗੱਲ ਕਰਨਗੇ ਪਰ ਪਰਮਾਤਮਾ ਨੂੰ ਕੁਝ ਹੋਰ ਮਨਜ਼ੂਰ ਸੀ ਅਤੇ ਸਵੇਰੇ ਉਹਨਾਂ ਦਾ ਫੋਨ ਨਹੀਂ ਆਇਆ ਜਿਸ ਤੋਂ ਬਾਅਦ ਕਰੀਬ 10 ਵਜੇ ਉਨ੍ਹਾਂ ਨੂੰ ਪਤਾ ਚੱਲਿਆ ਕਿ ਕੁਝ ਠੀਕ ਨਹੀਂ ਹੈ। ਸ਼ਹੀਦ ਲਖਵਿੰਦਰ ਸਿੰਘ ਦੀ ਪਤਨੀ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਪਤੀ ਦੀ ਸ਼ਹਾਦਤ ਦੇ ਉੱਤੇ ਬੇਹੱਦ ਫਖਰ ਤੇ ਮਾਣ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਇੱਕ ਸਾਢੇ 11 ਸਾਲ ਦੀ ਬੇਟੀ ਅਤੇ ਸਾਢੇ 13 ਸਾਲ ਦਾ ਬੇਟਾ ਹੈ।

ਉਨ੍ਹਾਂ ਕਿਹਾ ਕਿ ਸ਼ਹੀਦ ਲਖਵਿੰਦਰ ਸਿੰਘ ਦਾ ਸੁਪਨਾ ਸੀ ਕਿ ਉਨ੍ਹਾਂ ਦਾ ਬੇਟਾ ਤੇ ਬੇਟੀ ਉਹਨਾਂ ਵਾਂਗ ਫੌਜ ਦੇ ਵਿੱਚ ਭਰਤੀ ਹੋਣ ਅਤੇ ਵੱਡੇ ਅਫਸਰ ਬਣ ਕਿ ਦੇਸ਼ ਦੀ ਸੇਵਾ ਕਰਨ। ਉਧਰ ਇਸ ਮੌਕੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਪੁੱਜੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਦੱਸਿਆ ਕਿ ਸ਼ਹੀਦ ਲਖਵਿੰਦਰ ਸਿੰਘ ਦਾ ਪਰਿਵਾਰ ਕਾਫੀ ਸਮੇਂ ਤੋਂ ਉਨ੍ਹਾਂ ਦੇ ਨਾਲ ਜੁੜਿਆ ਹੋਇਆ ਹੈ ਅਤੇ ਬਤੌਰ ਲੀਡਰ ਨਹੀਂ ਬਲਕਿ ਉਹ ਨਿੱਜੀ ਤੌਰ ਦੇ ਉੱਤੇ ਇਸ ਪਰਿਵਾਰ ਨੂੰ ਆਪਣਾ ਪਰਿਵਾਰ ਸਮਝਦੇ ਹਨ।

ਉਨ੍ਹਾਂ ਦੱਸਿਆ ਕਿ ਸ਼ਹੀਦ ਲਖਵਿੰਦਰ ਸਿੰਘ ਸਬੰਧੀ ਜੋ ਹੁਣ ਤੱਕ ਜਾਣਕਾਰੀ ਮਿਲੀ ਹੈ ਕੀ ਉਹ ਡਿਊਟੀ ਉਤੇ ਤਾਇਨਾਤ ਸਨ ਪਰ ਕਥਿਤ ਤੌਰ ਦੇ ਉੱਤੇ ਆਕਸੀਜਨ ਦੀ ਕਮੀ ਜਾਂ ਹਾਰਟ ਅਟੈਕ ਦੀ ਸਮੱਸਿਆ ਦੇ ਕਾਰਨ ਉਹ ਸ਼ਹੀਦ ਹੋ ਗਏ ਹਨ। ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਸ਼ਹੀਦ ਲਖਵਿੰਦਰ ਸਿੰਘ ਦੇ ਜਾਣ ਦੇ ਨਾਲ ਪਰਿਵਾਰ ਪੰਜਾਬ ਅਤੇ ਦੇਸ਼ ਨੂੰ ਜੋ ਘਾਟਾ ਪਿਆ ਹੈ ਉਹ ਕਦੇ ਵੀ ਪੂਰਾ ਨਹੀਂ ਹੋ ਸਕਦਾ ਹੈ।

ਉਨ੍ਹਾਂ ਕਿਹਾ ਕਿ ਸ਼ਹੀਦ ਦੇ ਪਰਿਵਾਰ ਨੂੰ ਪੰਜਾਬ ਸਰਕਾਰ ਵੱਲੋਂ ਜੋ ਵੀ ਸਹਾਇਤਾ ਦਿੱਤੀ ਜਾਣੀ ਹੈ ਉਸ ਦੇ ਲਈ ਉਹ ਕੋਸ਼ਿਸ਼ ਕਰਨਗੇ ਕਿ ਜਲਦ ਤੋਂ ਜਲਦ ਉਹ ਸਹਾਇਤਾ ਇਸ ਪਰਿਵਾਰ ਨੂੰ ਮਿਲੇ ਅਤੇ ਇਸ ਦੇ ਨਾਲ ਹੀ ਜੇਕਰ ਪਰਿਵਾਰ ਨੂੰ ਹੋਰ ਵੀ ਕਿਸੇ ਤਰ੍ਹਾਂ ਦੀ ਕੋਈ ਲੋੜ ਹੈ ਤਾਂ ਉਹ ਨਿਜੀ ਤੌਰ ਦੇ ਉੱਤੇ ਇਸ ਪਰਿਵਾਰ ਦੇ ਲਈ ਹਮੇਸ਼ਾ ਖੜ੍ਹੇ ਹੋਏ ਹਨ।

ਇਹ ਵੀ ਪੜ੍ਹੋ : Gurdaspur News: ਕਿਸਾਨਾਂ ਦੀ ਪੁੱਤਾਂ ਵਾਂਗ ਪਾਲ਼ੀ ਫ਼ਸਲ ਸੜ ਕੇ ਹੋਈ ਸੁਆਹ; ਹਨੇਰੀ ਮਗਰੋਂ ਲੱਗੀ ਅੱਗ

Trending news