Hoshiarpur Police Encounter: ਹੌਲਦਾਰ ਨੂੰ ਗੋਲ਼ੀ ਮਾਰ ਕੇ ਫ਼ਰਾਰ ਹੋਏ ਗੈਂਗਸਟਰ 'ਤੇ ਪੁਲਿਸ ਨੇ ਇਨਾਮ ਰੱਖਿਆ
Advertisement
Article Detail0/zeephh/zeephh2161399

Hoshiarpur Police Encounter: ਹੌਲਦਾਰ ਨੂੰ ਗੋਲ਼ੀ ਮਾਰ ਕੇ ਫ਼ਰਾਰ ਹੋਏ ਗੈਂਗਸਟਰ 'ਤੇ ਪੁਲਿਸ ਨੇ ਇਨਾਮ ਰੱਖਿਆ

Hoshiarpur Police Encounter:  ਹੁਸ਼ਿਆਰਪੁਰ ਦੇ ਮਨਸੂਰਪੁਰਾ ਵਿੱਚ ਸੀਆਈਏ ਸਟਾਫ ਦੇ ਹੌਲਦਾਰ ਅੰਮ੍ਰਿਤਪਾਲ ਸਿੰਘ ਨੂੰ ਗੋਲ਼ੀ ਮਾਰ ਕੇ ਫ਼ਰਾਰ ਹੋਏ ਗੈਂਗਸਟਰ ਸੁਖਵਿੰਦਰ ਸਿੰਘ ਰਾਣਾ ਮਾਨਸੂਰਪੁਰੀਆ ਨੂੰ ਹੁਸ਼ਿਆਰਪੁਰ ਪੁਲਿਸ ਨੇ ਇਨਾਮ ਰੱਖਿਆ ਹੈ।

Hoshiarpur Police Encounter: ਹੌਲਦਾਰ ਨੂੰ ਗੋਲ਼ੀ ਮਾਰ ਕੇ ਫ਼ਰਾਰ ਹੋਏ ਗੈਂਗਸਟਰ 'ਤੇ ਪੁਲਿਸ ਨੇ ਇਨਾਮ ਰੱਖਿਆ

Hoshiarpur Police Encounter: ਹੁਸ਼ਿਆਰਪੁਰ ਦੇ ਮਨਸੂਰਪੁਰਾ ਵਿੱਚ ਸੀਆਈਏ ਸਟਾਫ ਦੇ ਹੌਲਦਾਰ ਅੰਮ੍ਰਿਤਪਾਲ ਸਿੰਘ ਨੂੰ ਗੋਲ਼ੀ ਮਾਰ ਕੇ ਫ਼ਰਾਰ ਹੋਏ ਗੈਂਗਸਟਰ ਸੁਖਵਿੰਦਰ ਸਿੰਘ ਰਾਣਾ ਮਾਨਸੂਰਪੁਰੀਆ ਨੂੰ ਹੁਸ਼ਿਆਰਪੁਰ ਪੁਲਿਸ ਨੇ ਲੋੜੀਂਦਾ ਮੁਲਜ਼ਮ ਐਲਾਨ ਕੇ ਉਸ ਉਪਰ 25 ਹਜ਼ਾਰ ਦਾ ਇਨਾਮ ਰੱਖਿਆ ਹੈ। ਜਾਣਕਾਰੀ ਦੇਣ ਵਾਲੇ ਦਾ ਨਾਮ ਗੁਪਤ ਰੱਖਣ ਦਾ ਐਲਾਨ ਕੀਤਾ ਗਿਆ ਹੈ।

ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਮੁਲਜ਼ਮ ਰਾਣਾ ਨੇ ਚਿੱਟਾ ਕੁੜਤਾ ਪਜ਼ਾਮਾ ਪਾਇਆ ਹੋਇਆ ਹੈ। ਉਸ ਦੀ ਹਲਕੀ ਦਾੜ੍ਹੀ ਹੈ ਅਤੇ ਉਹ ਗੱਗੜ ਪਿੰਡ ਦੇ ਨੇੜੇ ਜਾਂ ਹੋਰ ਨੇੜਲੇ ਪਿੰਡ ਵਿੱਚ ਮੌਜੂਦ ਹੋ ਸਕਦਾ ਹੈ। ਉਸ ਦੀ ਜਾਣਕਾਰੀ ਮਿਲਣ ਉਤੇ ਪੁਲਿਸ ਕੰਟਰੋਲ ਰੂਮ +91 75290 30100 ਜਾਂ ਮੁਕੇਰੀਆਂ ਦੇ ਐਸਐਚਓ ਦੇ ਮੋਬਾਈਲ +91 81949 70081 ਉਤੇ ਸੰਪਰਕ ਕੀਤਾ ਜਾ ਸਕਦਾ ਹੈ।

ਡੀਐਸਪੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਵੱਖਰੀ ਐਫਆਈਆਰ ਦਰਜ ਕੀਤੀ ਜਾ ਰਹੀ ਹੈ। ਜਿਸ ਵਿੱਚ ਆਈਪੀਸੀ ਦੀ ਧਾਰਾ 302 ਅਤੇ ਅਸਲਾ ਐਕਟ ਸਮੇਤ ਕਈ ਧਾਰਾਵਾਂ ਜੋੜੀਆਂ ਜਾ ਰਹੀਆਂ ਹਨ।

ਜਾਣਕਾਰੀ ਮੁਤਾਬਕ ਗੈਂਗਸਟਰ ਰਾਣਾ ਮੂਲ ਰੂਪ ਤੋਂ ਮੁਕੇਰੀਆ ਦੇ ਪਿੰਡ ਮਨਸੂਰਪੁਰ ਦਾ ਰਹਿਣ ਵਾਲਾ ਹੈ। ਇਹ ਮੁਕਾਬਲਾ ਮਨਸੂਰਪੁਰ ਦੇ ਨਾਲ ਲੱਗਦੇ ਪਿੰਡ ਮਹਿਕਪੁਰ ਨੇੜੇ ਹੋਇਆ। ਪੁਲਿਸ ਮੁਤਾਬਕ ਇਸ ਗੈਂਗਸਟਰ ਖ਼ਿਲਾਫ਼ ਹੁਸ਼ਿਆਰਪੁਰ ਵਿੱਚ ਪਹਿਲਾਂ ਵੀ ਹਥਿਆਰਾਂ ਦੀ ਤਸਕਰੀ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਹਨ।

ਇਹ ਵੀ ਪੜ੍ਹੋ : Hoshiarpur Police Encounter: ਪੁਲਿਸ ਤੇ ਗੈਂਗਸਟਰ ਵਿਚਾਲੇ ਐਨਕਾਊਂਟਰ; ਗੋਲੀ ਲੱਗਣ ਨਾਲ ਪੁਲਿਸ ਮੁਲਾਜ਼ਮ ਦੀ ਮੌਤ

ਕਾਬਿਲੇਗੌਰ ਹੈ ਕਿ ਅੱਜ ਸਵੇਰੇ ਹੁਸ਼ਿਆਰਪੁਰ ਦੇ ਮੁਕੇਰੀਆਂ ਦੇ ਪਿੰਡ ਮਨਸੂਰਪੁਰ 'ਚ ਪੁਲਿਸ ਦੀ ਟੀਮ ਛਾਪੇਮਾਰੀ ਕਰਨ ਗਈ ਸੀ। ਇਸ ਦੌਰਾਨ ਮੁਲਜ਼ਮ ਨੇ ਪੁਲਿਸ ਉਪਰ ਫਾਇਰਿੰਗ ਕਰ ਦਿੱਤੀ। ਗੋਲੀ ਲੱਗਣ ਨਾਲ ਇੱਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ। ਗੈਂਗਸਟਰ ਵੱਲੋਂ ਕੀਤੀ ਗਈ ਫਾਇਰਿੰਗ ਵਿੱਚ ਇੱਕ ਗੋਲੀ ਲੱਗਣ ਨਾਲ ਸੀਆਈਏ ਸਟਾਫ ਦੇ ਮੁਲਾਜ਼ਮ ਦੀ ਮੌਤ ਹੋ ਗਈ ਹੈ। ਇਸ ਦੌਰਾਨ ਜ਼ਖ਼ਮੀ ਹੋਇਆ ਗੈਂਗਸਟਰ ਪੁਲਿਸ ਨੂੰ ਚਕਮਾ ਦੇ ਕੇ ਫ਼ਰਾਰ ਹੋ ਗਿਆ ਹੈ।

ਇਹ ਵੀ ਪੜ੍ਹੋ : Ludhiana News: ਲੁਧਿਆਣਾ 'ਚ ਇਸ਼ਤਿਹਾਰੀ ਬੋਰਡ ਉਤਾਰਨ 'ਤੇ ਹੰਗਾਮਾ, BJP ਨੇਤਾ ਦੀ ਚੋਣ ਕਮਿਸ਼ਨ ਦੇ ਅਧਿਕਾਰੀਆਂ ਨਾਲ ਝੜਪ

Trending news