Polu Badmash Viral Video: 'ਇਥੇ ਬੰਦਾ ਤਸੱਲੀ ਨਾਲ ਕੁੱਟਿਆ ਜਾਂਦਾ' ਪੋਲੂ ਬਦਮਾਸ਼ ਨੇ ਜਾਰੀ ਕੀਤੀ ਬਦਮਾਸ਼ੀ ਦੀ ਰੇਟ ਲਿਸਟ !
Advertisement
Article Detail0/zeephh/zeephh2254510

Polu Badmash Viral Video: 'ਇਥੇ ਬੰਦਾ ਤਸੱਲੀ ਨਾਲ ਕੁੱਟਿਆ ਜਾਂਦਾ' ਪੋਲੂ ਬਦਮਾਸ਼ ਨੇ ਜਾਰੀ ਕੀਤੀ ਬਦਮਾਸ਼ੀ ਦੀ ਰੇਟ ਲਿਸਟ !

Polu Badmash Viral Video: ਪੋਲੂ ਬਦਮਾਸ਼ ਨੇ ਬਦਮਾਸ਼ੀ ਦੀ ਰੇਟ ਲਿਸਟ ਜਾਰੀ ਕੀਤੀ ਹੈ। ਕਿਹਾ ਕਿ 'ਇਥੇ ਬੰਦਾ ਤਸੱਲੀ ਨਾਲ ਕੁੱਟਿਆ ਜਾਂਦਾ' 

 

Polu Badmash Viral Video: 'ਇਥੇ ਬੰਦਾ ਤਸੱਲੀ ਨਾਲ ਕੁੱਟਿਆ ਜਾਂਦਾ' ਪੋਲੂ ਬਦਮਾਸ਼ ਨੇ ਜਾਰੀ ਕੀਤੀ ਬਦਮਾਸ਼ੀ ਦੀ ਰੇਟ ਲਿਸਟ !

Polu Badmash Viral Video: ਇੰਸਟਾ ਅਕਾਊਂਟ 'ਤੇ ਇੱਕ ਵੀਡੀਓ ਬਹੁਤ ਤੇਜੀ ਨਾਲ ਵਾਇਰਲ ਹੋ ਰਹੀ ਹੈ। ਇਹ ਪੋਸਟ ਪਾਈ ਗਈ ਹੈ ਪੋਲੂ ਬਦਮਾਸ਼ ਵੱਲੋਂ ਆਪਣੇ ਇੰਸਟਾ ਅਕਾਊਂਟ ਉੱਤੇ ਅਤੇ ਦਰਅਸਲ ਜੋ ਸ਼ਰੇਆਮ ਪੁਲਿਸ ਨੂੰ ਵੀ ਚੇਤਾਵਨੀ ਮੰਨੀ ਜਾ ਰਹੀ ਹੈ ਪਰ ਅਜਿਹੇ ਅਨਸਰਾਂ ਉੱਤੇ ਕੋਈ ਰੋਕ ਟੋਕ ਨਹੀਂ। ਅਜਿਹੀ ਹੀ ਤਸਵੀਰ ਸਾਹਮਣੇ ਆਈ ਫਰੀਦਕੋਟ ਦੇ ਇੱਕ ਨੌਜਵਾਨ ਦੀ ਜਿਸਨੇ ਪੋਲੂ ਬਦਮਾਸ਼ ਨਾਮ ਦੀ ਆਈਡੀ ਬਣਾ ਕੇ ਅਜਿਹੀ ਪੋਸਟ ਵਾਇਰਲ ਕੀਤੀ ਗਈ ਹੈ ਜੋ ਕਾਫੀ ਚਰਚਾ ਵਿੱਚ ਹੈ। ਪੋਲੂ ਬਦਮਾਸ਼ ਨੇ ਆਪਣੀ ਪੋਸਟ ਵਿੱਚ ਕੁੱਝ ਅਜਿਹਾ ਲਿਖਿਆ ਹੈ ਜਿਸਨੂੰ ਪੜ੍ਹ ਤੁਸੀ ਵੀ ਹੈਰਾਨ ਹੋ ਜਾਓਗੇ 

ਗੁੰਡਾ ਗਰਦੀ ਦੀ ਰੇਟ ਲਿਸਟ ਜਾਰੀ
ਡਰਾਉਣ ਧਮਕਉਣ ਦਾ ਰੇਟ 500 ਰੁਪਏ,ਹੱਡ ਪੈਰ ਤੋੜਨ ਦਾ ਰੇਟ 800 ਰੁਪਏ, ਜਾਨੋ ਮਾਰਨ ਦੇ 2000 ਰੁਪਏ ।
-ਅਸੀਂ ਮਾੜੇ ਬੰਦੇ ਤੇ ਹੱਥ ਨੀ ਚੁਕਦੇ
- ਪੈਸੇ ਕੰਮ ਹੋਣ ਤੋਂ ਬਾਅਦ ਲਏ ਜਾਣਗੇ
- ਤਲਵਾਰਾਂ ਬੰਦੂਕਾਂ ਹਥਿਆਰ ਸਾਡੇ ਹੋਣਗੇ

ਇਹ ਵੀ ਪੜ੍ਹੋ: Punjab Politics: ਅੰਮ੍ਰਿਤਸਰ 'ਚ ਸਾਬਕਾ ਵਿਧਾਇਕ ਡਾ. ਦਲਬੀਰ ਸਿੰਘ ਵੇਰਕਾ ਹੋਏ ਆਪ 'ਚ ਸ਼ਾਮਿਲ
 

ਨੋਟ-  ਇਥੇ ਬੰਦਾ ਤਸੱਲੀ ਨਾਲ ਕੁੱਟਿਆ ਜਾਂਦਾ।

ਇਸ ਪੋਸਟ ਨੂੰ ਲੈ ਕੇ ਜਦ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਇਹ ਵਾਇਰਲ ਵੀਡੀਓ ਉਨ੍ਹਾਂ ਦੇ ਧਿਆਨ ਵਿੱਚ ਆ ਚੁਕੀ ਹੈ ਜਿਸ ਨੂੰ ਟੈਕਨੀਕਲ ਸੇਲ ਦੀ ਮਦਦ ਨਾਲ ਟਰੇਸ ਕੀਤਾ ਜਾ ਰਿਹਾ ਹੈ ਜਿਸ ਨੂੰ ਜਲਦ ਹਿਰਾਸਤ ਵਿੱਚ ਲੈਕੇ ਕਾਰਵਾਈ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਦਹਿਸ਼ਤ ਦਾ ਮਾਹੌਲ ਬਣਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਅਤੇ ਸੋਸ਼ਲ ਮੀਡੀਆ ਤੇ ਪੁਲਿਸ ਦੀ ਕੜੀ ਨਿਗਰਾਨੀ ਰਹਿੰਦੀ ਹੈ ਤਾਂ ਜੋ ਮਹੌਲ ਨੂੰ ਖਰਾਬ ਕਰਨ ਵਾਲੇ ਅਨਸਰਾਂ ਨੂੰ ਸਮੇ ਨਾਲ ਨੱਥ ਪਾਈ ਜਾ ਸਕੇ।ਜਾਣਕਾਰੀ ਮੁਤਾਬਿਕ ਉਕਤ ਵਿਅਕਤੀ ਖਿਲਾਫ ਅਸਲਾ ਐਕਟ ਤਹਿਤ ਮਾਮਾਲ ਵੀ ਦਰਜ ਕੀਤਾ ਜਾ ਚੁਕਾ ਹੈ।

Trending news