Bathinda News: ਐਸਐਸਪੀ ਦੀ ਕੋਠੀ ਨਜ਼ਦੀਕ ਖੜੀ ਪੁਲਿਸ ਮੁਲਾਜ਼ਮ ਦੀ ਕਾਰ ਅੱਗ ਲੱਗਣ ਕਾਰਨ ਸੜਕੇ ਹੋਈ ਸਵਾਹ
Advertisement
Article Detail0/zeephh/zeephh2250883

Bathinda News: ਐਸਐਸਪੀ ਦੀ ਕੋਠੀ ਨਜ਼ਦੀਕ ਖੜੀ ਪੁਲਿਸ ਮੁਲਾਜ਼ਮ ਦੀ ਕਾਰ ਅੱਗ ਲੱਗਣ ਕਾਰਨ ਸੜਕੇ ਹੋਈ ਸਵਾਹ

Bathinda News: ਜਦੋਂ ਕਾਰ ਨੂੰ ਅੱਗ ਲੱਗਣ ਦੀ ਸੂੂਚਨਾ ਪੁਲਿਸ ਮੁਲਜ਼ਮ ਨੂੰ ਮਿਲੀ ਤਾਂ ਉਸ ਨੇ ਮੌਕੇ 'ਤੇ ਪਹੁੰਚ ਕੇ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਉਦੋਂ ਤੱਕ ਅੱਗ ਨੇ ਕਾਰ ਨੂੰ ਪੂਰੀ ਤਰ੍ਹਾਂ ਆਪਣੀ ਚਪੇਟ ਵਿੱਚ ਲੈ ਲਿਆ ਸੀ।

Bathinda News: ਐਸਐਸਪੀ ਦੀ ਕੋਠੀ ਨਜ਼ਦੀਕ ਖੜੀ ਪੁਲਿਸ ਮੁਲਾਜ਼ਮ ਦੀ ਕਾਰ ਅੱਗ ਲੱਗਣ ਕਾਰਨ ਸੜਕੇ ਹੋਈ ਸਵਾਹ

Bathinda News: ਐਸਐਸਪੀ ਬਠਿੰਡਾ ਦੀ ਕੋਠੀ ਦੇ ਨਜ਼ਦੀਕ ਖੜੀ ਕਾਰ ਨੂੰ ਅੱਗ ਲੱਗਣ ਦੀ ਖ਼ਬਰ ਸਹਾਮਣੇ ਆਈ ਹੈ। ਜਾਣਕਾਰੀ ਮੁਤਾਬਿਕ ਇਹ ਕਾਰ ਇੱਕ ਪੁਲਿਸ ਮੁਲਜ਼ਮਾਂ ਦੀ ਹੈ। ਕਾਰ ਜਿੱਥੇ ਖੜ੍ਹੀ ਕੀਤੀ ਹੋਈ ਸੀ, ਜਿਸ ਦੇ ਨਜ਼ਦੀਕ ਕਚਰਾ ਸੁੱਕਾ ਸੁੱਟਿਆ ਹੋਇਆ ਸੀ। ਜਿਸ ਨੂੰ ਕਿਸੇ ਵੱਲੋਂ ਅੱਗ ਲਗਾ ਦਿੱਤੀ ਗਈ। ਅੱਗ ਫੈਲਦੀ ਫੈਲਦੀ ਕਾਰ ਤੱਕ ਪਹੁੰਚ ਗਈ। ਜਿਸ ਤੋਂ ਬਾਅਦ ਅੱਗ ਨੇ ਕਾਰ ਨੂੰ ਆਪਣੀ ਚਪੇਟ ਵਿਚ ਲੈ ਲਿਆ। ਇਸ ਕਾਰ ਦੇ ਨੇੜੇ ਹੋਰ ਵੀ ਕਾਰ ਖੜ੍ਹੀਆਂ ਹੋਈਆ ਸਨ ਪਰ ਗਨੀਮਤ ਇਹ ਰਹੀਂ ਕਿ ਕਿਸੇ ਹੋਰ ਕਾਰ ਨੂੰ ਕੋਈ ਨੁੁਕਸਾਨ ਨਹੀਂ ਪਹੁੰਚਿਆ।

ਜਦੋਂ ਕਾਰ ਨੂੰ ਅੱਗ ਲੱਗਣ ਦੀ ਸੂੂਚਨਾ ਪੁਲਿਸ ਮੁਲਜ਼ਮ ਨੂੰ ਮਿਲੀ ਤਾਂ ਉਸ ਨੇ ਮੌਕੇ 'ਤੇ ਪਹੁੰਚ ਕੇ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਉਦੋਂ ਤੱਕ ਅੱਗ ਨੇ ਕਾਰ ਨੂੰ ਪੂਰੀ ਤਰ੍ਹਾਂ ਆਪਣੀ ਚਪੇਟ ਵਿੱਚ ਲੈ ਲਿਆ ਸੀ। ਪੁਲਿਸ ਮੁਲਾਜ਼ਮ ਦੀ ਕਾਰ ਨੂੰ ਇਹ ਅੱਗ ਪੈ ਗਈ ਆਸ ਪਾਸ ਹੋਰ ਵੀ ਕਈ ਕਾਰਾਂ ਖੜੀਆਂ ਸਨ ਜੋ ਬਚ ਗਈਆਂ ਲੇਕਿਨ ਇਹ ਪੁਲਿਸ ਮੁਲਾਜ਼ਮ ਦੀ ਕਾਰ ਦੇ ਇੰਜਨ ਨੂੰ ਅੱਗ ਲੱਗਣ ਕਾਰਨ ਸੜ ਕੇ ਸੁਆਹ ਹੋ ਗਈ। ਇਸ ਤੋਂ ਪਹਿਲਾਂ ਵੀ ਬੀਤੇ ਦਿਨ ਬਠਿੰਡਾ ਭੁੱਚੋ ਦੇ ਨਜ਼ਦੀਕ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ टਤੇ ਜਾਂਦੀ ਕਾਰਨ ਨੂੰ ਅੱਗ ਲੱਗੀ ਸੀ ਗਰਮੀ ਜਿਆਦਾ ਹੋਣ ਕਾਰਨ ਜਿਆਦਾਤਰ ਇਸ ਤਰ੍ਹਾਂ ਦੇ ਇੰਸੀਡੈਂਟ ਸਾਹਮਣੇ ਆ ਰਹੇ ਹਨ।

 

Trending news