Fazilka Accident News: ਅਵਾਰਾ ਪਸ਼ੂ ਨਾਲ ਟਕਰਾਉਣ ਪਿਛੋਂ ਸੜਕ 'ਤੇ ਡਿੱਗੇ ਬਾਈਕ ਚਾਲਕ ਉਤੋਂ ਟਰੱਕ ਲੰਘਿਆ; ਦਰਦਨਾਕ ਮੌਤ
Advertisement
Article Detail0/zeephh/zeephh2151248

Fazilka Accident News: ਅਵਾਰਾ ਪਸ਼ੂ ਨਾਲ ਟਕਰਾਉਣ ਪਿਛੋਂ ਸੜਕ 'ਤੇ ਡਿੱਗੇ ਬਾਈਕ ਚਾਲਕ ਉਤੋਂ ਟਰੱਕ ਲੰਘਿਆ; ਦਰਦਨਾਕ ਮੌਤ

Fazilka Accident News: ਫਾਜ਼ਿਲਕਾ ਦੇ ਪਿੰਡ ਬੱਘੇ ਕੇ ਮੋੜ ਵਿਖੇ ਦੇਰ ਰਾਤ ਇੱਕ ਮੋਟਰਸਾਈਕਲ ਸਵਾਰ ਦੀ ਆਵਾਰਾ ਪਸ਼ੂਆਂ ਨਾਲ ਟਕਰਾਉਣ ਮਗਰੋਂ ਦਰਦਨਾਕ ਮੌਤ ਹੋ ਗਈ।

Fazilka Accident News: ਅਵਾਰਾ ਪਸ਼ੂ ਨਾਲ ਟਕਰਾਉਣ ਪਿਛੋਂ ਸੜਕ 'ਤੇ ਡਿੱਗੇ ਬਾਈਕ ਚਾਲਕ ਉਤੋਂ ਟਰੱਕ ਲੰਘਿਆ; ਦਰਦਨਾਕ ਮੌਤ

Fazilka Accident News: ਫਾਜ਼ਿਲਕਾ ਦੇ ਪਿੰਡ ਬੱਘੇ ਕੇ ਮੋੜ ਵਿਖੇ ਦੇਰ ਰਾਤ ਇੱਕ ਮੋਟਰਸਾਈਕਲ ਸਵਾਰ ਦੀ ਆਵਾਰਾ ਪਸ਼ੂਆਂ ਨਾਲ ਟਕਰਾਉਣ ਮਗਰੋਂ ਦਰਦਨਾਕ ਮੌਤ ਹੋ ਗਈ। ਦਰਅਸਲ ਆਪਣੇ ਘਰ ਜਾ ਰਹੇ 20 ਸਾਲਾਂ ਨੌਜਵਾਨ ਦੇ ਮੋਟਰਸਾਈਕਲ ਦੀ ਅਵਾਰਾ ਪਸ਼ੂਆਂ ਨਾਲ ਟੱਕਰ ਹੋ ਗਈ।

ਬੱਗੇ ਕੇ ਮੋੜ ਵਿਖੇ ਪਹਿਲਾਂ ਉਕਤ ਨੌਜਵਾਨ ਦੀ ਅਵਾਰਾ ਪਸ਼ੂ ਦੇ ਨਾਲ ਟੱਕਰ ਹੋਈ, ਜਿਸ ਤੋਂ ਬਾਅਦ ਉਹ ਸੜਕ ਉਤੇ ਡਿੱਗ ਪਿਆ। ਪਿੱਛੇ ਆ ਰਹੇ ਇੱਕ ਕੈਂਟਰ ਦੇ ਥੱਲੇ ਆਉਣ ਕਾਰਨ ਉਸ ਦੀ ਮੌਤ ਹੋ ਗਈ। ਦੱਸ ਦਈਏ ਕਿ ਮ੍ਰਿਤਕ ਮੰਡੀ ਲਾਧੂਕਾ ਵਿਖੇ ਹੇਅਰ ਕੱਟ ਦਾ ਕੰਮ ਕਰਦਾ ਸੀ ਜੋ ਪਿੰਡ ਨਿਧਾਨਾ ਦਾ ਰਹਿਣ ਵਾਲਾ ਸੀ।

ਪੁਲਿਸ ਨੇ ਘਟਨਾ ਸਥਾਨ ਉਪਰ ਪੁੱਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਜਿਨ੍ਹਾਂ ਵੱਲੋਂ ਇਸ ਮਾਮਲੇ ਵਿੱਚ ਮ੍ਰਿਤਕ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਫਾਜ਼ਿਲਕਾ ਵਿਖੇ ਮੋਰਚਰੀ ਵਿੱਚ ਰਖਵਾਇਆ ਗਿਆ ਹੈ। ਹਾਲਾਂਕਿ ਮੌਕੇ ਉਤੇ ਲੋਕਾਂ ਵੱਲੋਂ ਅਵਾਰਾ ਪਸ਼ੂਆਂ ਕਰਕੇ ਵਾਪਰ ਰਹੇ ਹਾਦਸਿਆਂ ਨੂੰ ਲੈ ਕੇ ਰੋਸ ਜ਼ਾਹਿਰ ਕੀਤਾ ਜਾ ਰਿਹਾ ਹੈ।

ਕਾਬਿਲੇਗੌਰ ਹੈ ਕਿ ਬੀਤੇ ਦਿਨ ਹਵਾਈ ਅੱਡਾ ਰੋਡ 'ਤੇ ਇੰਡਸਟ੍ਰੀਅਲ ਏਰੀਆ ਫੇਜ਼-8 ਨੇੜੇ ਸ਼ਨਿੱਚਰਵਾਰ ਰਾਤ ਨੂੰ ਤੇਜ਼ ਰਫਤਾਰ ਦਾ ਕਹਿਰ ਦੇਖਣ ਨੂੰ ਮਿਲਿਆ। ਇੱਕ ਬੇਕਾਬੂ ਮਰਸਡੀਜ਼ ਕਾਰ ਸੜਕ ਕਿਨਾਰੇ ਬਣੀ ਦੁਕਾਨ ਵਿੱਚ ਜਾ ਵੱਜੀ। ਇਸ ਘਟਨਾ ਵਿੱਚ ਦੁਕਾਨ ਵਿੱਚ ਸੌਂ ਰਹੇ ਇੱਕ ਨੌਜਵਾਨ ਦੀ ਮੌਤ ਹੋ ਗਈ।

ਕਾਰ ਇੱਥੇ ਨਹੀਂ ਰੁਕੀ। ਇਸ ਨੇ ਦੁਕਾਨ ਦੀ ਭੰਨ-ਤੋੜ ਕੀਤੀ ਅਤੇ ਇਸ ਦੇ ਪਿੱਛੇ ਸਥਿਤ ਸਕੂਲ ਦੀ ਕੰਧ ਨੂੰ ਵੀ ਟੱਕਰ ਮਾਰ ਦਿੱਤੀ। ਇਸ ਟੱਕਰ ਕਾਰਨ ਸਕੂਲ ਦੀ ਕੰਧ ਟੁੱਟ ਗਈ ਅਤੇ ਕਾਰ ਦੇ ਏਅਰ ਬੈਗ ਵੀ ਖੁੱਲ੍ਹ ਗਏ। ਰਾਤ ਦਾ ਸਮਾਂ ਸੀ, ਇਸ ਲਈ ਮੌਕੇ 'ਤੇ ਕੋਈ ਨਹੀਂ ਸੀ। ਇਸ ਦਾ ਫਾਇਦਾ ਉਠਾਉਂਦੇ ਹੋਏ ਕਾਰ ਸਵਾਰ ਉਥੋਂ ਫ਼ਰਾਰ ਹੋ ਗਏ।

ਹਾਦਸੇ ਦੀ ਸੂਚਨਾ ਮਿਲਣ 'ਤੇ ਸਵੇਰੇ ਜਦੋਂ ਪੁਲਿਸ ਕਾਰ ਨੂੰ ਕਬਜ਼ੇ 'ਚ ਲੈਣ ਪਹੁੰਚੀ ਤਾਂ ਲੋਕਾਂ ਨੇ ਹੰਗਾਮਾ ਕਰ ਦਿੱਤਾ। ਕਾਰ ਨੂੰ ਚੁੱਕਣ ਲਈ ਪੁਲਿਸ ਕਰੇਨ ਲੈ ਕੇ ਪਹੁੰਚੀ ਸੀ। ਲੋਕਾਂ ਨੇ ਕਰੇਨ 'ਤੇ ਪਥਰਾਅ ਕੀਤਾ ਅਤੇ ਇਸ ਨੂੰ ਵਾਪਸ ਜਾਣ ਲਈ ਮਜਬੂਰ ਕੀਤਾ। ਲੋਕਾਂ ਦੀ ਪੁਲਿਸ ਨਾਲ ਕਾਫੀ ਬਹਿਸ ਹੋਈ। ਲੋਕਾਂ ਨੇ ਮੰਗ ਕੀਤੀ ਕਿ ਪੁਲੀਸ ਪਹਿਲਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰੇ। ਇਸ ਤੋਂ ਬਾਅਦ ਟਰੇਨ ਇੱਥੋਂ ਰਵਾਨਾ ਹੋਵੇਗੀ।

ਇਹ ਵੀ ਪੜ੍ਹੋ : Shehnaaz Gill Father Threat News: ਸ਼ਹਿਨਾਜ਼ ਗਿੱਲ ਦੇ ਪਿਤਾ ਨੂੰ ਨਹੀਂ ਮਿਲੀ ਕੋਈ ਧਮਕੀ; ਗੰਨਮੈਨ ਲੈਣ ਲਈ ਧਮਕੀ ਦਾ ਰਚਿਆ ਡਰਾਮਾ

Trending news