Fazilka News: ਰਜਾਈ 'ਚ ਲੁੱਕ ਕੇ ਬੀੜੀ ਪੀਂਦੇ ਵਿਅਕਤੀ ਨੂੰ ਲੱਗੀ ਅੱਗ, ਬੁਰੀ ਤਰ੍ਹਾਂ ਦੇ ਨਾਲ ਝੁਲਸਿਆ
Advertisement
Article Detail0/zeephh/zeephh2190422

Fazilka News: ਰਜਾਈ 'ਚ ਲੁੱਕ ਕੇ ਬੀੜੀ ਪੀਂਦੇ ਵਿਅਕਤੀ ਨੂੰ ਲੱਗੀ ਅੱਗ, ਬੁਰੀ ਤਰ੍ਹਾਂ ਦੇ ਨਾਲ ਝੁਲਸਿਆ

Fazilka News: ਪਰਿਵਾਰ ਮੈਬਰਾਂ ਦਾ ਕਹਿਣ ਹੈ ਕਿ ਝੁਲਸੇ ਗਏ ਵਿਅਕਤੀ ਦੀ ਦਿਮਾਗੀ ਹਾਲਾਤ ਠੀਕ ਨਹੀਂ ਹੈ। ਜਿਸ ਕਾਰਨ ਉਸ ਦੀ ਦਵਾਈ ਚੱਲ ਰਹੀ ਹੈ। ਰਾਤ ਨੂੰ ਉਸ ਨੇ ਸੜਦੀ ਹੋਈ ਬੀੜੀ ਆਪਣੀ ਰਜਾਈ ਵਿੱਚ ਰੱਖ ਲਈ ਜਿਸ ਦੇ ਨਾਲ ਰਜਾਈ ਵਿੱਚ ਅੱਗ ਲੱਗ ਗਈ। 

Fazilka News: ਰਜਾਈ 'ਚ ਲੁੱਕ ਕੇ ਬੀੜੀ ਪੀਂਦੇ ਵਿਅਕਤੀ ਨੂੰ ਲੱਗੀ ਅੱਗ, ਬੁਰੀ ਤਰ੍ਹਾਂ ਦੇ ਨਾਲ ਝੁਲਸਿਆ

Fazilka News: ਅਬੋਹਰ ਦੇ ਪਿੰਡ ਕੰਧ ਵਾਲਾ ਅਮਰਕੋਟ ਵਿਖੇ ਰਾਤ ਨੂੰ ਆਪਣੇ ਬਿਸਤਰੇ 'ਤੇ ਬੀੜੀ ਪੀਣ ਐਨੀ ਮਹਿੰਗੀ ਪਈ ਕਿ ਉਹ ਵਿਅਕਤੀ ਅੱਗ ਦੀ ਚਪੇਟ ਵਿੱਚ ਆ ਗਿਆ l ਜਿਸ ਕਰਕੇ ਉਹ ਬੁਰੀ ਤਰ੍ਹਾਂ ਦੇ ਨਾਲ ਅੱਗ ਦੇ ਨਾਲ ਝੁਲਸ ਗਿਆ। ਜਦੋਂ ਤੱਕ ਪਰਿਵਾਰ ਨੇ ਅੱਗ ਬੁਝਾਈ, ਉਦੋਂ ਤੱਕ ਵਿਅਕਤੀ ਬੁਰੀ ਤਰ੍ਹਾਂ ਝੁਲਸ ਚੁੱਕਾ ਸੀ। ਜਿਸ ਨੂੰ ਇਲਾਜ ਲਈ ਅਬੋਹਰ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਪਰਿਵਾਰ ਮੈਬਰਾਂ ਦਾ ਕਹਿਣ ਹੈ ਕਿ ਝੁਲਸੇ ਗਏ ਵਿਅਕਤੀ ਦੀ ਦਿਮਾਗੀ ਹਾਲਾਤ ਠੀਕ ਨਹੀਂ ਹੈ। ਜਿਸ ਕਾਰਨ ਉਸ ਦੀ ਦਵਾਈ ਚੱਲ ਰਹੀ ਹੈ। ਰਾਤ ਨੂੰ ਉਸ ਨੇ ਸੜਦੀ ਹੋਈ ਬੀੜੀ ਆਪਣੀ ਰਜਾਈ ਵਿੱਚ ਰੱਖ ਲਈ ਜਿਸ ਦੇ ਨਾਲ ਰਜਾਈ ਵਿੱਚ ਅੱਗ ਲੱਗ ਗਈ। ਜਿਸ ਤੋਂ ਬਾਅਦ ਪਰਿਵਾਰ ਮੈਂਬਰਾਂ ਨੇ ਅੱਗ ਨੂੰ ਬੁਝਾਇਆ ਅਤੇ ਉਸਨੂੰ ਹਸਪਤਾਲ ਲਿਆਂਦਾ ਗਿਆ।

ਇਹ ਵੀ ਪੜ੍ਹੋ:  Punjab Politics: ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ -SAD ਦੇ ਕਈ ਕੌਂਸਲਰ AAP 'ਚ ਸ਼ਾਮਿਲ

ਉੱਧਰ ਸਿਵਲ ਹਸਪਤਾਲ ਦੇ ਡਾਕਟਰ ਦਾ ਕਹਿਣਾ ਹੈ ਕਿ ਅੱਗ ਦੇ ਕਾਰਨ ਵਿਅਕਤੀ ਦਾ 70 ਫੀਸਦੀ ਸਰੀਰ ਝੁਲਸ ਗਿਆ ਹੈ। ਜਿਸ ਦਾ ਇਲਾਜ ਜਾਰੀ ਹੈ, ਫਿਲਹਾਲ ਉਹ ਵੀ ਵਿਅਕਤੀ ਕਿਸੇ ਵੀ ਜਾਨੀ ਖਤਰੇ ਤੋਂ ਬਾਹਰ ਹੈ।

ਇਹ ਵੀ ਪੜ੍ਹੋ: Sanjay Singh Update: 'ਆਪ' ਸਾਂਸਦ ਸੰਜੇ ਸਿੰਘ ਦੇ ਵੱਡੇ ਇਲਜ਼ਾਮ- 'ਕੇਜਰੀਵਾਲ ਦੀ ਗ੍ਰਿਫਤਾਰੀ ਸਾਜਿਸ਼ ਤਹਿਤ, ਸ਼ਰਾਬ ਘੁਟਾਲੇ 'ਚ ਭਾਜਪਾ ਦਾ ਹੱਥ'

  

 

 

Trending news