OPS vs NPS: ਪੁਰਾਣੀ ਪੈਨਸ਼ਨ ਤੇ ਨਵੀਂ ਪੈਨਸ਼ਨ ਸਕੀਮ ਵਿਚਲੇ ਵੱਡੇ ਫ਼ਰਕ; ਆਓ ਜਾਣਦੇ ਹਾਂ ਸਰਕਾਰ ਤੇ ਮੁਲਾਜ਼ਮਾਂ ਲਈ ਕਿਹੜੀ ਸਕੀਮ ਫਾਇਦੇਮੰਦ
Advertisement
Article Detail0/zeephh/zeephh1835033

OPS vs NPS: ਪੁਰਾਣੀ ਪੈਨਸ਼ਨ ਤੇ ਨਵੀਂ ਪੈਨਸ਼ਨ ਸਕੀਮ ਵਿਚਲੇ ਵੱਡੇ ਫ਼ਰਕ; ਆਓ ਜਾਣਦੇ ਹਾਂ ਸਰਕਾਰ ਤੇ ਮੁਲਾਜ਼ਮਾਂ ਲਈ ਕਿਹੜੀ ਸਕੀਮ ਫਾਇਦੇਮੰਦ

OPS vs NPS: ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਬਹਾਲ ਕਰਨ ਲਈ 22 ਅਗਸਤ ਨੂੰ ਦੁਪਹਿਰ 1 ਵਜੇ ਪੰਜਾਬ ਭਵਨ ਚੰਡੀਗੜ੍ਹ ਵਿਖੇ ਕੈਬਨਿਟ ਸਬ ਕਮੇਟੀ ਦੀ ਮੀਟਿੰਗ ਹੋਵੇਗੀ। ਪੰਜਾਬ ਵਿੱਚ ਓ.ਪੀ.ਐਸ ਨੂੰ ਲਾਗੂ ਕਰਨ ਬਾਰੇ ਚਰਚਾ ਹੋਵੇਗੀ। ਮੀਟਿੰਗ ਵਿੱਚ ਪੰਜਾਬ ਦੇ ਕੁਝ ਮੁਲਾਜ਼ਮ ਵੀ ਸ਼ਾਮਲ ਹੋਣਗੇ।

 

OPS vs NPS: ਪੁਰਾਣੀ ਪੈਨਸ਼ਨ ਤੇ ਨਵੀਂ ਪੈਨਸ਼ਨ ਸਕੀਮ ਵਿਚਲੇ ਵੱਡੇ ਫ਼ਰਕ; ਆਓ ਜਾਣਦੇ ਹਾਂ ਸਰਕਾਰ ਤੇ ਮੁਲਾਜ਼ਮਾਂ ਲਈ ਕਿਹੜੀ ਸਕੀਮ ਫਾਇਦੇਮੰਦ

OPS vs NPS: ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦੀ ਮੰਗ ਲੰਮੇ ਸਮੇਂ ਤੋਂ ਚੱਲ ਰਹੀ ਹੈ। ਪੁਰਾਣੀ ਪੈਨਸ਼ਨ ਸਕੀਮ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਚੋਣ ਮੁਹਿੰਮ ਦੌਰਾਨ ਵਾਅਦੇ ਕੀਤੇ ਸਨ। ਇਸ ਨੂੰ ਲੈ ਕੇ 22 ਅਗਸਤ ਨੂੰ ਕੈਬਨਿਟ ਸਬ ਕਮੇਟੀ ਮੀਟਿੰਗ ਹੋਵੇਗੀ।
ਪੁਰਾਣੀ ਤੇ ਨਵੀਂ ਦੋਵੇਂ ਪੈਨਸ਼ਨਾਂ ਦੇ ਫਾਇਦੇ ਅਤੇ ਨੁਕਸਾਨ ਹਨ। ਪੈਨਸ਼ਨ ਦੀਆਂ ਇਸ ਦੋਵੇਂ ਸਕੀਮਾਂ ਵਿਚਾਲੇ ਵੱਡਾ ਫ਼ਰਕ ਹੈ।

ਪੁਰਾਣੀ ਪੈਨਸ਼ਨ ਸਕੀਮ ਤੇ ਨਵੀਂ ਪੈਨਸ਼ਨ ਸਕੀਮ 'ਚ ਫ਼ਰਕ

ਪੁਰਾਣੀ ਪੈਨਸ਼ਨ ਸਕੀਮ 'ਚ ਰਿਟਾਇਰਮੈਂਟ ਸਮੇਂ ਮੁਲਾਜ਼ਮ ਦੀ ਆਖ਼ਰੀ ਤਨਖਾਹ ਦੀ ਅੱਧੀ ਰਕਮ ਪੈਨਸ਼ਨ ਵਜੋਂ ਦਿੱਤੀ ਜਾਂਦੀ ਹੈ। ਪੁਰਾਣੀ ਸਕੀਮ 'ਚ ਪੈਨਸ਼ਨ ਮੁਲਾਜ਼ਮ ਦੀ ਆਖ਼ਰੀ ਬੇਸਿਕ ਤਨਖ਼ਾਹ ਤੇ ਮਹਿੰਗਾਈ ਦੇ ਅੰਕੜਿਆਂ ਦੁਆਰਾ ਨਿਸ਼ਚਿਤ ਕੀਤੀ ਜਾਂਦੀ ਹੈ। ਪੁਰਾਣੀ ਪੈਨਸ਼ਨ ਸਕੀਮ 'ਚ ਮੁਲਾਜ਼ਮਾਂ ਦੀ ਤਨਖ਼ਾਹ 'ਚੋਂ ਪੈਸੇ ਨਹੀਂ ਕੱਟੇ ਜਾਂਦੇ। ਸੇਵਾਮੁਕਤੀ ਤੋਂ ਬਾਅਦ ਮੂਲ ਤਨਖ਼ਾਹ ਦੇ ਆਧਾਰ 'ਤੇ ਗਾਰੰਟੀ ਸ਼ੁਦਾ ਪੈਨਸ਼ਨ ਦਾ ਪ੍ਰਬੰਧ ਰਿਹਾ ਹੈ।

ਪੁਰਾਣੀ ਪੈਨਸ਼ਨ ਸਕੀਮ 'ਚ ਮੁਲਾਜ਼ਮਾਂ ਨੂੰ ਦਿੱਤੀ ਜਾਂਦੀ ਪੈਨਸ਼ਨ ਦੀ ਅਦਾਇਗੀ ਸਰਕਾਰ ਦੇ ਖ਼ਜ਼ਾਨੇ 'ਚੋਂ ਕੀਤੀ ਜਾਂਦੀ ਹੈ। ਇਸ ਪੈਨਸ਼ਨ ਸਕੀਮ 'ਚ 20 ਲੱਖ ਰੁਪਏ ਤੱਕ ਦੀ ਗ੍ਰੈਚੁਟੀ ਮਿਲਦੀ ਹੈ। ਰਿਟਾਇਰ ਮੁਲਾਜ਼ਮ ਦੀ ਮੌਤ ਹੋਣ ’ਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਪੈਨਸ਼ਨ ਮਿਲਣ ਦੀ ਵਿਵਸਥਾ ਹੈ। ਪੁਰਾਣੀ ਪੈਨਸ਼ਨ ਸਕੀਮ 'ਚ ਮੁਲਾਜ਼ਮਾਂ ਨੂੰ ਹਰ 6 ਮਹੀਨੇ ਬਾਅਦ ਡੀਏ ਦੇਣ ਦਾ ਪ੍ਰਬੰਧ ਵੀ ਹੈ। ਸਰਕਾਰ ਤਨਖ਼ਾਹ ਕਮਿਸ਼ਨ ਦਾ ਗਠਨ ਕਰਦੀ ਹੈ ਤਾਂ ਪੈਨਸ਼ਨ ਵੀ ਸੋਧੀ ਜਾਂਦੀ ਹੈ। ਪੁਰਾਣੀ ਪੈਨਸ਼ਨ ਵਿੱਚ ਸਰਕਾਰ ਵੱਲ਼ੋਂ ਦਿੱਤੇ ਜਾਣ ਵਾਲੇ ਮਹਿੰਗਾਈ ਭੱਤੇ ਵਿੱਚ ਵਾਧੇ ਦੀ ਵਿਵਸਥਾ ਹੈ।

ਪੁਰਾਣੀ ਪੈਨਸ਼ਨ ਸਕੀਮ ਤਹਿਤ ਸਰਕਾਰ ਦੇ ਖਜ਼ਾਨਾ 'ਚੋਂ ਜਾਂਦੀ ਸਾਰੀ ਰਾਸ਼ੀ

ਪੁਰਾਣੀ ਪੈਨਸ਼ਨ ਸਕੀਮ ਨੂੰ ਸਰਕਾਰੀ ਖਜ਼ਾਨੇ ਉਤੇ ਬੋਝ ਦੱਸਿਆ ਜਾਂਦਾ ਹੈ। ਪੁਰਾਣੀ ਪੈਨਸ਼ਨ ਸਕੀਮ 'ਚ ਕਰਮਚਾਰੀਆਂ ਦੀ ਤਨਖ਼ਾਹ 'ਚੋਂ ਕੋਈ ਕਟੌਤੀ ਨਹੀਂ ਕੀਤੀ ਗਈ ਤੇ ਸਾਰਾ ਬੋਝ ਸਰਕਾਰੀ ਖ਼ਜ਼ਾਨੇ ’ਤੇ ਪੈਂਦਾ। ਜ਼ਾਹਿਰ ਹੈ ਕਿ ਸਰਕਾਰੀ ਮੁਲਾਜ਼ਮਾਂ ਨੂੰ ਪੈਨਸ਼ਨ ਦੇਣ ਨਾਲ ਸਰਕਾਰੀ ਖ਼ਜ਼ਾਨੇ 'ਤੇ ਹੋਰ ਬੋਝ ਪਵੇਗਾ।

ਆਓ ਨਵੀਂ ਪੈਨਸ਼ਨ ਸਕੀਮ 'ਤੇ ਨਜ਼ਰ ਮਾਰੀਏ

ਨਵੀਂ ਪੈਨਸ਼ਨ 'ਚ ਕਰਮਚਾਰੀਆਂ ਦੀ ਤਨਖ਼ਾਹ 'ਚੋਂ 10 ਫ਼ੀਸਦੀ ਕਟੌਤੀ ਕੀਤੀ ਜਾਂਦੀ ਹੈ। ਪੁਰਾਣੀ ਪੈਨਸ਼ਨ ਸਕੀਮ 'ਚ ਜੀਪੀਐਫ ਦੀ ਸਹੂਲਤ ਸੀ ਪਰ ਨਵੀਂ ਸਕੀਮ 'ਚ ਇਹ ਸਹੂਲਤ ਨਹੀਂ ਹੈ। ਸੇਵਾਮੁਕਤੀ ਦੇ ਸਮੇਂ ਮੂਲ ਤਨਖ਼ਾਹ ਦੀ ਰਕਮ 'ਤੇ ਪੈਨਸ਼ਨ ਦਾ ਕੋਈ ਪ੍ਰਬੰਧ ਨਹੀਂ ਹੈ। ਪੁਰਾਣੀ ਪੈਨਸ਼ਨ ਸਕੀਮ 'ਚ ਰਿਟਾਇਰਮੈਂਟਸਮੇਂ ਅੱਧੀ ਤਨਖ਼ਾਹ ਪੈਨਸ਼ਨ ਵਜੋਂ ਮਿਲਦੀ ਸੀ, ਜਦੋਂ ਕਿ ਨਵੀਂ ਪੈਨਸ਼ਨ ਸਕੀਮ 'ਚ ਇਸ ਦੀ ਕੋਈ ਗਾਰੰਟੀ ਨਹੀਂ ਹੈ।

ਨਵੀਂ ਪੈਨਸ਼ਨ ਸਕੀਮ ਤਹਿਤ ਪੈਨਸ਼ਨ ਨਿਸ਼ਚਿਤ ਨਹੀਂ ਹੈ। ਇਹ ਸ਼ੇਅਰ ਬਾਜ਼ਾਰ ਤੇ ਬੀਮਾ ਕੰਪਨੀ ਉਪਰ ਨਿਰਭਰ ਕਰਦੀ ਹੈ। ਜੇ ਸੇਵਾਮੁਕਤੀ ਵੇਲੇ ਸ਼ੇਅਰ ਬਾਜ਼ਾਰ ਥੱਲੇ ਹੈ ਤਾਂ ਇਸ ਦਾ ਅਸਰ ਪੈਨਸ਼ਨ ਉਤੇ ਪੈ ਸਕਦਾ ਹੈ। ਕਰਮਚਾਰੀ ਨੂੰ ਮਿਲਣ ਵਾਲੀ ਪੈਨਸ਼ਨਚੁਣੇ ਹੋਏ ਪਲਾਨ ਦੇ ਮੁਤਾਬਿਕ ਹੋਏਗੀ। ਨਵੀਂ ਪੈਨਸ਼ਨ ਵਿੱਚ ਸਰਕਾਰ ਵੱਲ਼ੋਂ ਦਿੱਤੇ ਜਾਣ ਵਾਲੇ ਮਹਿੰਗਾਈ ਭੱਤੇ ਦੀ ਵਿਵਸਥਾ ਨਹੀਂ ਹੈ। ਨਵੀਂ ਪੈਨਸ਼ ਸਕੀਮ ਵਿੱਚ ਕੋਈ ਪਰਿਵਾਰਕ ਪੈਨਸ਼ਨ ਦੀ ਰਾਹਤ ਨਹੀਂ ਹੈ ਪਰ ਸੇਵਾ ਦੌਰਾਨ ਮੌਤ ਹੋਣ 'ਤੇ ਮੁਲਾਜ਼ਮ ਦੇ ਪਰਿਵਾਰ ਨੂੰ ਉਸ ਦੀ ਐੱਨਪੀਐੱਸ 'ਚ ਜਮਾਂ ਰਾਸ਼ੀ ਦਾ 20 ਫ਼ੀਸਦੀ ਨਕਦ ਤੇ ਬਾਕੀ 80 ਫ਼ੀਸਦੀ ਵਿਆਜ ਪੈਨਸ਼ਨ ਵਜੋਂ ਮਿਲੇਗਾ।

ਇਹ ਵੀ ਪੜ੍ਹੋ : Sangrur News: ਲੌਂਗੋਵਾਲ 'ਚ ਕਿਸਾਨਾਂ ਤੇ ਪੁਲਿਸ ਵਿਚਕਾਰ ਝੜਪ; ਟਰਾਲੀ ਦੇ ਟਾਇਰ ਥੱਲੇ ਆਉਣ ਕਾਰਨ ਕਿਸਾਨ ਦੀ ਮੌਤ

Trending news