Gidderbaha News: ਵਾਟਰ ਵਰਕਸ ਦੀ ਡਿਗੀ ਵਿੱਚ ਡੁੱਬਣ ਕਾਰਨ 2 ਪ੍ਰਵਾਸੀ ਲੜਕੀਆਂ ਦੀ ਹੋਈ ਮੌਤ
Advertisement
Article Detail0/zeephh/zeephh2250997

Gidderbaha News: ਵਾਟਰ ਵਰਕਸ ਦੀ ਡਿਗੀ ਵਿੱਚ ਡੁੱਬਣ ਕਾਰਨ 2 ਪ੍ਰਵਾਸੀ ਲੜਕੀਆਂ ਦੀ ਹੋਈ ਮੌਤ

Gidderbaha News: ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇੱਕ ਲੜਕੀ ਭੱਜਕੇ ਰੋਲਾ ਪਾ ਦਿੱਤਾ ਕਿ ਲੜਕੀਆਂ ਪਾਣੀ ਵਿੱਚ ਡੁੱਬ ਗਈਆਂ ਹਨ। ਜਦੋਂ ਪਿੰਡ ਵਾਲੇ ਇੱਕਠੇ ਹੋਏ ਤਾਂ ਇੱਕ ਲੜਕੀ ਨੂੰ ਪਾਣੀ ਵਿੱਚੋਂ ਬਾਹਰ ਕੱਢ ਲਿਆ, ਜਦਕਿ 2 ਲੜਕੀਆਂ ਪਾਣੀ ਵਿੱਚ ਡੁੱਬ ਗਈਆਂ।

Gidderbaha News: ਵਾਟਰ ਵਰਕਸ ਦੀ ਡਿਗੀ ਵਿੱਚ ਡੁੱਬਣ ਕਾਰਨ 2 ਪ੍ਰਵਾਸੀ ਲੜਕੀਆਂ ਦੀ ਹੋਈ ਮੌਤ

Gidderbaha News: ਗਿੱਦੜਬਾਹਾ ਵਿੱਚ ਅੱਜ ਬਾਅਦ ਦੁਪਹਿਰ ਇੱਕ ਦਰਜਨ ਦੇ ਕਰੀਬ ਪ੍ਰਵਾਸੀ ਮਜ਼ਦੂਰਾਂ ਦੇ ਬੱਚੇ ਵਾਟਰ ਵਰਕਸ ਦੀ ਡਿਗੀ ਵਿੱਚ ਨਹਾਉਣ ਲਈ ਆਏ ਸਨ। ਇਸ ਮੌਕੇ ਤਿੰਨ ਲੜਕੀਆਂ ਨੇ ਡਿਗੀ ਵਿੱਚ ਛਾਲ ਮਾਰ ਦਿੱਤੀ। ਤਿੰਨਾਂ ਲੜਕੀਆਂ ਵਿੱਚੋਂ ਇੱਕ ਨੂੰ ਬਾਹਰ ਕੱਢ ਲਿਆ ਜਦੋਂ ਦੋ ਦੀ ਡੁੱਬਣ ਕਾਰਨ ਮੌਤ ਹੋ ਗਈ। ਇਨ੍ਹਾਂ ਲੜਕੀਆਂ ਦੀ ਉਮਰ 12 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਥਾਣਾ ਗਿੱਦੜਬਾਹਾ ਦੀ ਪੁਲਿਸ ਲਾਸ਼ਾਂ ਨੂੰ ਕੱਢ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀ ਹੈ।

ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇੱਕ ਲੜਕੀ ਭੱਜਕੇ ਰੋਲਾ ਪਾ ਦਿੱਤਾ ਕਿ ਲੜਕੀਆਂ ਪਾਣੀ ਵਿੱਚ ਡੁੱਬ ਗਈਆਂ ਹਨ। ਜਦੋਂ ਪਿੰਡ ਵਾਲੇ ਇੱਕਠੇ ਹੋਏ ਤਾਂ ਇੱਕ ਲੜਕੀ ਨੂੰ ਪਾਣੀ ਵਿੱਚੋਂ ਬਾਹਰ ਕੱਢ ਲਿਆ, ਜਦਕਿ 2 ਲੜਕੀਆਂ ਪਾਣੀ ਵਿੱਚ ਡੁੱਬ ਗਈਆਂ। ਉਧਰ ਪਰਿਵਾਰ ਨੂੰ ਜਦੋਂ ਲੜਕੀਆਂ ਦੀ ਮੌਤ ਦੀ ਸੂਚਨਾ ਮਿਲੀ ਤਾਂ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।

ਇਹ ਵੀ ਪੜ੍ਹੋਂ: Jalandhar News: ਜਲੰਧਰ ਪੁਲਿਸ ਨੇ ਚੋਣਾਂ ਦੇ ਮੱਦੇਨਜ਼ਰ ਨਾਕੇ 'ਤੇ ਰੋਕੀ ਗੱਡੀ, ਤਲਾਸ਼ੀ ਦੌਰਾਨ ਮਿਲੇ ਲੱਖਾਂ ਰੁਪਏ

ਉਧਰ ਪੁਲਿਸ ਦਾ ਕਹਿਣਾ ਹੈ ਕਿ ਬੱਚੀਆਂ ਦੀ ਮੌਤ ਬਾਰੇ ਜਾਣਕਾਰੀ ਮਿਲੀ ਸੀ ਤਾਂ ਪੁਲਿਸ ਮੌਕੇ ਤੇ ਪਹੁੰਚੀ ਤਾਂ ਦੇਖਿਆ ਦੋ ਬੱਚੇ ਵਾਟਰ ਵਰਕਸ ਵਿੱਚ ਡੁੱਬੇ ਹੋਏ ਸਨ। ਜਿਨ੍ਹਾਂ ਦੀਆਂ ਲਾਸ਼ਾਂ ਨੂੰ ਬਾਹਰ ਕਢਵਾ ਕੇ ਸਿਵਲ ਹਸਪਤਾਲ ਵਿੱਚ ਰਖਵਾ ਦਿੱਤਾ ਹੈ। 

ਇਹ ਵੀ ਪੜ੍ਹੋਂ: Chief Electoral Officer of Punjab: ਸਿਬਿਨ ਸੀ ਵੱਲੋਂ ਡਿਪਟੀ ਕਮਿਸ਼ਨਰਾਂ, ਸੀ.ਪੀਜ਼ ਅਤੇ ਐਸ.ਐਸ.ਪੀਜ਼ ਨਾਲ ਰੀਵਿਊ ਮੀਟਿੰਗ ਕੀਤੀ

 

Trending news