IPL 2024 Matches Rescheduled: IPL 'ਚ ਵੱਡਾ ਬਦਲਾਅ, BCCI ਨੇ 2 ਮੈਚਾਂ ਦੀਆਂ ਤਾਰੀਖਾਂ ਬਦਲੀਆਂ !
Advertisement
Article Detail0/zeephh/zeephh2185883

IPL 2024 Matches Rescheduled: IPL 'ਚ ਵੱਡਾ ਬਦਲਾਅ, BCCI ਨੇ 2 ਮੈਚਾਂ ਦੀਆਂ ਤਾਰੀਖਾਂ ਬਦਲੀਆਂ !

IPL 2024 'ਚ ਕੋਲਕਾਤਾ ਨਾਈਟ ਰਾਈਡਰਜ਼ ਅਤੇ ਰਾਜਸਥਾਨ ਰਾਇਲਸ ਵਿਚਾਲੇ ਹੋਣ ਵਾਲੇ ਮੈਚ ਦੀ ਤਰੀਕ ਬਦਲ ਦਿੱਤੀ ਗਈ ਹੈ। ਗੁਜਰਾਤ ਟਾਈਟਨਸ ਅਤੇ ਦਿੱਲੀ ਕੈਪੀਟਲਸ ਵਿਚਾਲੇ ਹੋਣ ਵਾਲੇ ਮੈਚ ਦੀ ਤਰੀਕ ਵੀ ਬਦਲ ਗਈ ਹੈ। 

IPL 2024 Matches Rescheduled: IPL 'ਚ ਵੱਡਾ ਬਦਲਾਅ, BCCI ਨੇ 2 ਮੈਚਾਂ ਦੀਆਂ ਤਾਰੀਖਾਂ ਬਦਲੀਆਂ !

KKR-RR AND GT-DC Game Date Change: ਇੰਡੀਅਨ ਪ੍ਰੀਮੀਅਰ ਲੀਗ (IPL 2024) ਦੇ ਆਗਾਮੀ 2 ਮੈਚਾਂ ਦੀਆਂ ਤਾਰੀਖਾਂ ਬਦਲ ਗਈਆਂ ਹਨ। ਕੋਲਕਾਤਾ ਨਾਈਟ ਰਾਈਡਰਜ਼ (KKR) ਬਨਾਮ ਰਾਜਸਥਾਨ ਰਾਇਲਜ਼ (RR) ਅਤੇ ਗੁਜਰਾਤ ਟਾਈਟਨਸ (GT) ਬਨਾਮ ਦਿੱਲੀ ਕੈਪੀਟਲਜ਼ (DC) ਵਿਚਕਾਰ ਮੈਚਾਂ ਦੀ ਸਮਾਂ-ਸਾਰਣੀ ਬਦਲ ਦਿੱਤੀ ਗਈ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਟਾਟਾ ਇੰਡੀਅਨ ਪ੍ਰੀਮੀਅਰ ਲੀਗ (IPL) 2024 ਦੇ ਦੋ ਮੈਚਾਂ ਦੀਆਂ ਤਰੀਕਾਂ ਬਦਲਣ ਦਾ ਐਲਾਨ ਕੀਤਾ ਹੈ।

ਹੁਣ ਤਾਜ਼ਾ ਅਪਡੇਟ ਦੇ ਅਨੁਸਾਰ, ਕੋਲਕਾਤਾ ਨਾਈਟ ਰਾਈਡਰਜ਼ ਅਤੇ ਰਾਜਸਥਾਨ ਰਾਇਲਸ ਵਿਚਕਾਰ ਮੈਚ ਜੋ ਕਿ ਪਹਿਲਾਂ 17 ਅਪ੍ਰੈਲ 2024 ਨੂੰ ਈਡਨ ਗਾਰਡਨ, ਕੋਲਕਾਤਾ ਵਿਖੇ ਹੋਣਾ ਸੀ। ਹੁਣ ਇਹ ਇੱਕ ਦਿਨ ਪਹਿਲਾਂ 16 ਅਪ੍ਰੈਲ 2024 ਨੂੰ ਖੇਡਿਆ ਜਾਵੇਗਾ। ਜਦੋਂ ਕਿ ਨਰਿੰਦਰ ਮੋਦੀ ਸਟੇਡੀਅਮ, ਅਹਿਮਦਾਬਾਦ ਨੇ 16 ਅਪ੍ਰੈਲ, 2024 ਨੂੰ ਗੁਜਰਾਤ ਟਾਈਟਨਸ ਅਤੇ ਦਿੱਲੀ ਕੈਪੀਟਲਸ ਵਿਚਕਾਰ ਆਈਪੀਐਲ ਮੈਚ ਦੀ ਮੇਜ਼ਬਾਨੀ ਕਰਨੀ ਸੀ। ਹੁਣ ਇਹ ਮੈਚ 17 ਅਪ੍ਰੈਲ 2024 ਨੂੰ ਖੇਡਿਆ ਜਾਵੇਗਾ।

ਮੈਚ ਦੀਆਂ ਤਰੀਕਾਂ ਕਿਉਂ ਬਦਲੀਆਂ ਗਈਆਂ? 

ਇਹ ਵੀ ਪੜ੍ਹੋ: Supreme Court bail to Sanjay Singh: ਆਬਕਾਰੀ ਨੀਤੀ ਮਾਮਲੇ ਵਿੱਚ ਸੰਜੇ ਸਿੰਘ ਨੂੰ ਸੁਪਰੀਮ ਕਰੋਟ ਨੇ ਦਿੱਤੀ ਜਮਾਨਤ

ਲੋਕ ਸਭਾ ਚੋਣਾਂ 2024 ਦੀਆਂ ਤਰੀਕਾਂ ਦਾ ਐਲਾਨ ਹੋ ਗਿਆ ਹੈ ਅਤੇ ਇੰਡੀਅਨ ਪ੍ਰੀਮੀਅਰ ਲੀਗ (IPL) ਦਾ 17ਵਾਂ ਸੀਜ਼ਨ ਵੀ ਚੱਲ ਰਿਹਾ ਹੈ। 1 ਅਪ੍ਰੈਲ ਤੱਕ ਟੂਰਨਾਮੈਂਟ ਵਿੱਚ ਕੁੱਲ 14 ਮੈਚ ਹੋਏ ਹਨ। ਬੀਸੀਸੀਆਈ ਨੇ ਰਾਮ ਨੌਮੀ ਅਤੇ ਸੁਰੱਖਿਆ ਦੇ ਮੱਦੇਨਜ਼ਰ ਤਾਜ਼ਾ ਅਪਡੇਟ ਵਿੱਚ ਦੋ ਮੈਚਾਂ ਦੀਆਂ ਤਰੀਕਾਂ ਬਦਲ ਦਿੱਤੀਆਂ ਹਨ। ਰਾਮ ਨੌਮੀ 17 ਅਪ੍ਰੈਲ ਨੂੰ ਹੈ। ਦਰਅਸਲ, ਕੋਲਕਾਤਾ ਪੁਲਿਸ ਨੇ ਇਸ ਮੈਚ ਲਈ ਸੁਰੱਖਿਆ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਦਾ ਕਾਰਨ ਇਹ ਹੈ ਕਿ 17 ਅਪ੍ਰੈਲ ਵਾਲੇ ਦਿਨ ਰਾਮ ਨੌਮੀ ਦਾ ਤਿਉਹਾਰ ਹੈ। ਕੋਲਕਾਤਾ ਪੁਲਿਸ ਨੇ ਆਈਪੀਐਲ ਨੂੰ ਇਹ ਮੈਚ ਕਿਸੇ ਹੋਰ ਤਰੀਕ 'ਤੇ ਕਰਵਾਉਣ ਦਾ ਸੁਝਾਅ ਦਿੱਤਾ ਸੀ। ਇਸ ਕਾਰਨ ਕੋਲਕਾਤਾ ਅਤੇ ਰਾਜਸਥਾਨ ਰਾਇਲਜ਼ ਵਿਚਾਲੇ 17 ਅਪ੍ਰੈਲ ਨੂੰ ਹੋਣ ਵਾਲੇ ਮੈਚ ਦੀ ਤਰੀਕ ਬਦਲ ਦਿੱਤੀ ਗਈ ਹੈ।

ਇਹ ਵੀ ਪੜ੍ਹੋ: Canada Punjabi Youth Death: ਗੁਰਦਾਸਪੁਰ ਦੇ ਪਿੰਡ ਸ਼ੇਖ ਮੀਰ ਦੇ ਨੌਜਵਾਨ ਦੀ ਕੈਨੇਡਾ 'ਚ ਦਿਲ ਦਾ ਦੌਰਾ ਪੈਣ ਕਾਰਨ ਮੌਤ

 

Trending news