Aap Delhi News: ਆਮ ਆਦਮੀ ਪਾਰਟੀ ਨੇ 'ਜੇਲ੍ਹ ਕਾ ਜਵਾਬ ਵੋਟ ਸੇ' ਚੋਣ ਪ੍ਰਚਾਰ ਕੰਪੇਨ ਕੀਤੀ ਲਾਂਚ
Advertisement
Article Detail0/zeephh/zeephh2194526

Aap Delhi News: ਆਮ ਆਦਮੀ ਪਾਰਟੀ ਨੇ 'ਜੇਲ੍ਹ ਕਾ ਜਵਾਬ ਵੋਟ ਸੇ' ਚੋਣ ਪ੍ਰਚਾਰ ਕੰਪੇਨ ਕੀਤੀ ਲਾਂਚ

 ਆਮ ਆਦਮੀ ਪਾਰਟੀ ਨੇ ਲੋਕ ਸਭਾ ਚੋਣਾਂ 'ਚ ਚੋਣ ਪ੍ਰਚਾਰ ਦੇ ਲਈ ਕੰਪੇਨ ਲਾਂਚ ਕਰ ਦਿੱਤੀ ਹੈ। 'ਆਪ' ਨੇ ਇਸ ਕੰਪੇਨ ਦਾ ਨਾਂਅ 'ਜੇਲ੍ਹ ਕਾ ਜਵਾਬ ਵੋਟ ਸੇ' ਰੱਖਿਆ ਹੈ। ਇਹ ਕੰਪੇਨ ਰਾਜ ਸਭਾ ਮੈਂਬਰ ਸੰਦੀਪ ਪਾਠਕ, ਸੰਜੇ ਸਿੰਘ ਅਤੇ ਮੰਤਰੀ ਗੋਪਾਲ ਰਾਏ ਵੱਲੋਂ ਲਾਂਚ ਕੀਤਾ ਗਿਆ। ਇਸ ਮੌਕੇ ਗੋਪਾਲ ਰਾਏ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੂਰੇ

Aap Delhi News: ਆਮ ਆਦਮੀ ਪਾਰਟੀ ਨੇ 'ਜੇਲ੍ਹ ਕਾ ਜਵਾਬ ਵੋਟ ਸੇ' ਚੋਣ ਪ੍ਰਚਾਰ ਕੰਪੇਨ ਕੀਤੀ ਲਾਂਚ

Aap Delhi News: ਆਮ ਆਦਮੀ ਪਾਰਟੀ ਨੇ ਲੋਕ ਸਭਾ ਚੋਣਾਂ 'ਚ ਚੋਣ ਪ੍ਰਚਾਰ ਦੇ ਲਈ ਕੰਪੇਨ ਲਾਂਚ ਕਰ ਦਿੱਤੀ ਹੈ। 'ਆਪ' ਨੇ ਇਸ ਕੰਪੇਨ ਦਾ ਨਾਂਅ 'ਜੇਲ੍ਹ ਕਾ ਜਵਾਬ ਵੋਟ ਸੇ' ਰੱਖਿਆ ਹੈ। ਇਹ ਕੰਪੇਨ ਰਾਜ ਸਭਾ ਮੈਂਬਰ ਸੰਦੀਪ ਪਾਠਕ, ਸੰਜੇ ਸਿੰਘ ਅਤੇ ਮੰਤਰੀ ਗੋਪਾਲ ਰਾਏ ਵੱਲੋਂ ਲਾਂਚ ਕੀਤਾ ਗਿਆ।

ਇਸ ਮੌਕੇ ਗੋਪਾਲ ਰਾਏ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੂਰੇ ਦੇਸ਼ ਵਿੱਚ ਇਸ ਕੰਪੇਨ ਦੇ ਤਹਿਤ ਚੋਣ ਪ੍ਰਚਾਰ ਕਰੇਗੀ। ਸਾਡੇ ਸਹਿਯੋਗੀ ਦਲ ਵੀ ਇਸ ਕੰਪੇਨ ਦੇ ਨਾਲ ਸਹਿਮਤ ਹਨ, ਜਿਸ ਤੋਂ ਬਾਅਦ ਇਹ ਸਲੋਗਨ ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇੰਡੀਆ ਗਠਜੋੜ ਦੀਆਂ ਪਾਰਟੀਆਂ ਦਾ ਮੇਨ ਸਲੋਗਨ ਉਨ੍ਹਾਂ ਦੀ ਪਾਰਟੀ ਵਿਚਾਰ ਧਾਰਾ ਮੁਤਾਬਿਕ ਹੋਵੇਗਾ ਪਰ ਪਾਰਟੀਆਂ ਪ੍ਰਾਈਮਰੀ ਤੋਰ ਤੇ ਇਸ ਕੰਪੇਨ ਦੇ ਤਹਿਤ ਪ੍ਰਚਾਰ ਕਰਨਗੀਆਂ।

ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਕਹਿ ਕਿ ਅੱਜ ਪੂਰੇ ਦੇਸ਼ ਵਿੱਚ ਇਹ ਕੰਪੇਨ ਲਾਂਚ ਕਰ ਦਿੱਤੀ ਗਈ ਹੈ। ਸਾਡੇ ਵਲੰਟੀਅਰ ਪੂਰੀ ਦਿੱਲੀ ਦੇ ਘਰ-ਘਰ ਜਾ ਕੇ ਲੋਕਾਂ ਨੂੰ ਇਹ ਦੱਸਣਗੇ ਕਿ ਕਿਵੇਂ ਮੋਦੀ ਸਰਕਾਰ ਨੇ ਉਨ੍ਹਾਂ ਦੇ ਬੇਟੇ ਅਰਵਿੰਦ ਕੇਜਰੀਵਾਲ ਨੂੰ ਤਾਨਾਸ਼ਾਹੀ ਤਰੀਕੇ ਦੇ ਨਾਲ ਜੇਲ੍ਹ ਵਿੱਚ ਬੰਦ ਕੀਤਾ ਹੈ। ਜਿਸ ਨੇ ਉਨ੍ਹਾਂ ਨੇ ਪਿਛਲੇ ਕਈ ਸਾਲ ਵਿੱਚ ਬਹੁਤ ਕੁੱਝ ਕੀਤਾ ਹੈ, ਚਾਹੇ ਉਹ ਮੁਫ਼ਤ ਬਿਜਲੀ, ਸਕੂਲ, ਪਾਣੀ, ਸਿਹਤ ਅਤੇ ਤੀਰਥ ਯਾਤਰਾ ਵਰਗੀਆਂ ਸਹੂਲਤਾਵਾਂ ਕਿਉਂ ਨਾ ਹੋਣ। 

 

Trending news