Surjit Patar News: ਸੁਰਜੀਤ ਪਾਤਰ ਨਮਿੱਤ ਅੰਤਿਮ ਅਰਦਾਸ ਸਮਾਗਮ; ਸੀਐਮ ਭਗਵੰਤ ਮਾਨ ਨੇ ਸ਼ਰਧਾਂਜਲੀ ਕੀਤੀ ਭੇਟ
Advertisement
Article Detail0/zeephh/zeephh2256308

Surjit Patar News: ਸੁਰਜੀਤ ਪਾਤਰ ਨਮਿੱਤ ਅੰਤਿਮ ਅਰਦਾਸ ਸਮਾਗਮ; ਸੀਐਮ ਭਗਵੰਤ ਮਾਨ ਨੇ ਸ਼ਰਧਾਂਜਲੀ ਕੀਤੀ ਭੇਟ

Surjit Patar News: ਸੋਮਵਾਰ ਨੂੰ ਸਾਹਿਤਕਾਰ ਸਵ. ਸੁਰਜੀਤ ਪਾਤਰ ਨਮਿਤ ਅੰਤਿਮ ਅਰਦਾਸ ਸਮਾਗਮ ਹੋਇਆ। 

Surjit Patar News: ਸੁਰਜੀਤ ਪਾਤਰ ਨਮਿੱਤ ਅੰਤਿਮ ਅਰਦਾਸ ਸਮਾਗਮ; ਸੀਐਮ ਭਗਵੰਤ ਮਾਨ ਨੇ ਸ਼ਰਧਾਂਜਲੀ ਕੀਤੀ ਭੇਟ

Surjit Patar News: ਸੋਮਵਾਰ ਨੂੰ ਸਾਹਿਤਕਾਰ ਸਵ. ਸੁਰਜੀਤ ਪਾਤਰ ਨਮਿਤ ਅੰਤਿਮ ਅਰਦਾਸ ਸਮਾਗਮ ਹੋਇਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸਾਹਿਤਕਾਰਾਂ, ਸਿਆਸੀ ਆਗੂਆਂ ਤੇ ਹੋਰ ਖੇਤਰਾਂ ਦੀ ਸ਼ਖ਼ਸੀਅਤਾਂ ਨੇ ਸ਼ਰਧਾਂਜਲੀ ਭੇਟ ਕੀਤੀ।

ਭਗਵੰਤ ਮਾਨ ਪ੍ਰਸਿੱਧ ਸ਼ਾਇਰ ਸੁਰਜੀਤ ਪਾਤਰ ਦੀ ਅੰਤਿਮ ਅਰਦਾਸ ਮੌਕੇ ਸ਼ਰਧਾਂਜਲੀ ਸਮਾਗਮ ਵਿੱਚ ਸ਼ਿਰਕਤ ਕੀਤੀ। ਸੁਰਜੀਤ ਪਾਤਰ ਦੀ ਤਸਵੀਰ ’ਤੇ ਫੁੱਲ ਭੇਟ ਕੀਤੇ ਗਏ। ਸੂਬਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਮੌਜੂਦ ਸਨ। ਇਸ ਮੌਕੇ ਵੱਖ-ਵੱਖ ਰਾਜਸੀ, ਧਾਰਮਿਕ, ਸਾਹਿਤਕਾਰਾਂ ਅਤੇ ਸਿਆਸੀ ਲੀਡਰਾਂ ਨੇ ਕਵੀ ਸੁਰਜੀਤ ਪਾਤਰ ਨੂੰ ਸ਼ਰਧਾਂਜਲੀ ਭੇਟ ਕੀਤੀ।

ਮਾਨ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਸੋਚਿਆ ਨਹੀਂ ਸੀ ਕਿ ਇੰਨੀ ਜਲਦੀ ਪਾਤਰ ਸਾਹਿਬ ਦੇ ਭੋਗ 'ਤੇ ਸ਼ਰਧਾਂਜਲੀ ਦੇਣੀ ਪੈ ਜਾਵੇਗੀ। ਜਦੋਂ ਕੋਈ ਬੰਦਾ ਬਿਮਾਰ ਹੁੰਦਾ ਹੈ ਤਾਂ  ਉਸ ਦਾ ਇਲਾਜ ਕਰਾਇਆ ਜਾਂਦਾ ਹੈ, ਇਸ ਦੇ ਨਾਲ ਹੀ ਪਰਿਵਾਰ ਮਾਨਸਿਕ ਰੂਪ ਵਿੱਚ ਤਿਆਰ ਹੋ ਜਾਂਦਾ ਕਿ ਉਨ੍ਹਾਂ ਨੇ ਆਪਣੇ ਵੱਲੋਂ ਕੋਈ ਕਸਰ ਨਹੀਂ ਛੱਡੀ ਪਰ ਸੁਰਜੀਤ ਪਾਤਰ ਤਾਂ ਅਚਾਨਕ ਹੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਇਹ ਸਭ ਲਈ ਅਸਹਿ ਹੈ।

ਸੀਐਮ ਨੇ ਕਿਹਾ ਕਿ ਜਦੋਂ ਵੀ ਉਨ੍ਹਾਂ ਨੂੰ ਮੌਕਾ ਮਿਲਦਾ ਸੀ ਤਾਂ ਉਹ ਪਾਤਰ ਸਾਹਿਬ ਬਾਰੇ ਜ਼ਰੂਰ ਗੱਲ ਕਰਦੇ ਸਨ। ਉਹ ਪੜ੍ਹਨ 'ਚ ਬਹੁਤ ਸੌਖੇ ਅਤੇ ਸ਼ਾਨਦਾਰ ਸ਼ਾਇਰ ਸੀ, ਜਿਨ੍ਹਾਂ ਦੀ ਲਿਖਤ ਹਰ ਕਿਸੇ ਨੂੰ ਸਮਝ ਆ ਜਾਂਦੀ ਸੀ। ਉਨ੍ਹਾਂ ਨੇ ਐਲਾਨ ਕੀਤਾ ਕਿ ਉਨ੍ਹਾਂ ਦੀ ਯਾਦ 'ਚ ਪੰਜਾਬ 'ਚ 'ਪਾਤਰ' ਐਵਾਰਡ ਸ਼ੁਰੂ ਕੀਤਾ ਜਾਵੇਗਾ, ਜਿਸ 'ਚ 7ਵੀਂ ਤੋਂ ਲੈ ਕੇ ਬੀਏ ਤੱਕ ਦੇ ਬੱਚਿਆਂ ਦੇ ਕਵਿਤਾਵਾਂ ਦੇ ਮੁਕਾਬਲੇ ਕਰਵਾਏ ਜਾਣਗੇ ਤਾਂ ਜੋ ਬੱਚੇ ਪਾਤਰ ਸਾਹਿਬ ਨੂੰ ਪੜ੍ਹਨ ਤੇ ਕਲਾ 'ਚ ਮੁਹਾਰਤ ਹਾਸਲ ਕਰਨ।

ਇਹ ਵੀ ਪੜ੍ਹੋ : Congress On Sukhpal Khaira: ਸੁਖਪਾਲ ਖਹਿਰਾ ਦਾ ਪ੍ਰਵਾਸੀਆਂ ਦੇ ਮੁੱਦੇ ਬਿਆਨ, ਕਾਂਗਰਸ ਪਾਰਟੀ ਨੇ ਦਿੱਤੀ ਸਫਾਈ

ਕਾਬਿਲੇਗੌਰ ਹੈ ਕਿ 11 ਮਈ ਨੂੰ ਤੜਕੇ ਅਚਾਨਕ ਦੇਹਾਂਤ ਹੋ ਗਿਆ ਸੀ। ਇਸ ਨਾਲ ਸਾਹਿਤ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ ਸੀ। ਇਸ ਤੋਂ ਬਾਅਦ ਉਨ੍ਹਾਂ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ : Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ

Trending news