ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਰੱਖਣਗੇ ਸਿਆਸਤ ’ਚ ਕਦਮ, ਖ਼ੁਦ ਕੀਤਾ ਐਲਾਨ
Advertisement
Article Detail0/zeephh/zeephh1481629

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਰੱਖਣਗੇ ਸਿਆਸਤ ’ਚ ਕਦਮ, ਖ਼ੁਦ ਕੀਤਾ ਐਲਾਨ

ਬਲਕੌਰ ਸਿੰਘ ਨੇ ਕਿਹਾ ਕਿ ਪੇਸ਼ੇ ਵਜੋਂ ਕੋਈ ਵੀ ਬੰਦਾ ਕੋਈ ਵੀ ਖੇਤਰ ਚੁਣ ਸਕਦਾ ਹੈ। ਸੋ, ਸਭ ਲਈ ਰਾਹ ਖੁਲ੍ਹੇ ਹਨ, ਆਪਣੇ ਲਈ ਵੀ ਖੁਲ੍ਹੇ ਹਨ।  

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਰੱਖਣਗੇ ਸਿਆਸਤ ’ਚ ਕਦਮ, ਖ਼ੁਦ ਕੀਤਾ ਐਲਾਨ

Balkaur Singh in Politics: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਅੱਜ ਸਿਆਸਤ ’ਚ ਆਉਣ ਲਈ ਇਸ਼ਾਰਾ ਕਰ ਦਿੱਤਾ ਹੈ। 

ਅੱਜ ਇੱਕਠ ਨੂੰ ਸੰਬੋਧਨ ਕਰਦਿਆਂ ਕਿ ਅਸੀਂ ਦੁੱਖੀ ਲੋਕ ਹਾਂ ਹੁਣ ਕਿਸੇ ਨਾ ਕਿਸੇ ਪਾਸੇ ਤਾਂ ਤੁਰਾਂਗੇ। ਬਲਕੌਰ ਸਿੰਘ ਨੇ ਕਿਹਾ ਕਿ ਸਾਡੇ ਕੋਲ ਤਾਂ ਗਵਾਉਣ ਲਈ ਵੀ ਕੁਝ ਨਹੀਂ। ਅਸੀਂ ਤਾ ਉੱਜੜੇ ਘਰਾਂ ਦੇ ਸਿਰਨਾਵੇਂ ਹਾਂ, ਅੱਜ ਇੱਥੇ ਤਾਂ ਕੱਲ੍ਹ ਕਿਤੇ ਹੋਰ।

ਉਨ੍ਹਾਂ ਆਪਣੇ ਭਾਸ਼ਣ ’ਚ ਬੋਲਦਿਆਂ ਕਿਹਾ ਕਿ ਮੇਰੀ ਲੜਾਈ ਮੇਰੇ ਸਿੱਧੂ (Sidhu Moosewalal) ਲਈ ਨਹੀਂ ਹੈ, ਬਲਕਿ ਸਾਹਮਣੇ ਬੈਠੇ ਨੌਜਵਾਨਾਂ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਮੇਰੀ ਲੜਾਈ ਇਨ੍ਹਾਂ ਨੌਜਵਾਨਾਂ ਲਈ ਹੈ ਤਾਂ ਜੋ ਹੁਣ ਇਨ੍ਹਾਂ ਵਿਚੋਂ ਕੋਈ ਆਪਣੀ ਜਾਨ ਨਾ ਗੁਆ ਬੈਠੇ। 

ਬਲਕੌਰ ਸਿੰਘ ਨੇ ਕਿਹਾ ਕਿ ਘਰ ’ਚ ਸੱਥਰ ਵਿਛਾਉਣ ਤੋਂ ਬਾਅਦ ਕੋਈ ਲੀਡਰ ਨਹੀਂ ਬਣਦਾ, ਜੇਕਰ ਕਿਸਮਤ ’ਚ ਹੋਇਆ ਤਾਂ ਐਵੇਂ ਹੀ ਬਣ ਜਾਣਾ। ਉਨ੍ਹਾਂ ਕਿਹਾ ਕਿ ਪੇਸ਼ੇ ਵਜੋਂ ਕੋਈ ਵੀ ਬੰਦਾ ਕੋਈ ਵੀ ਖੇਤਰ ਚੁਣ ਸਕਦਾ ਹੈ। ਸੋ, ਸਭ ਲਈ ਰਾਹ ਖੁਲ੍ਹੇ ਹਨ, ਆਪਣੇ ਲਈ ਵੀ ਖੁਲ੍ਹੇ ਹਨ। 

ਅੱਜ ਉਨ੍ਹਾਂ ਬੱਬੂ ਮਾਨ ਬਾਰੇ ਵੀ ਖੁੱਲ੍ਹਕੇ ਬੋਲਿਆ, ਉਨ੍ਹਾਂ ਗਾਇਕ ਦੇ ਬਿਆਨ ’ਤੇ ਸਹਿਮਤੀ ਪ੍ਰਗਟਾਉਂਦਿਆਂ ਕਿਹਾ ਕਿ ਦੋਹਾਂ ਗਾਇਕਾਂ ਵਿਚਾਲੇ ਸਟੇਜ ਸਾਂਝੀ ਕਰਨ ਦਾ ਰੌਲ਼ਾ ਸੀ। ਕਿਉਂਕਿ ਸਿੱਧੂ ਨੇ ਆਪਣੀ ਪ੍ਰਤਿਭਾ ਦੇ ਦਮ ’ਤੇ ਥੋੜ੍ਹੇ ਸਮੇਂ ’ਚ ਵੱਡੀਆਂ ਸਟੇਜਾਂ ’ਤੇ ਕਬਜ਼ਾ ਕਰ ਲਿਆ ਸੀ। ਕਿਸੇ ਸਮੇਂ ਕੈਨੇਡਾ ’ਚ ਸਿੱਧੂ ਤੋਂ ਪ੍ਰਬੰਧਕਾਂ ਨੇ ਮਾਈਕ ਖੋਹ ਲਿਆ ਸੀ, ਪਰ ਅਜਿਹਾ ਸਮਾਂ ਵੀ ਆਇਆ ਕਿ ਸਟੇਜ ਹੀ ਸਿੱਧੂ ਹਵਾਲੇ ਕਰ ਦਿੱਤੀ ਜਾਂਦੀ ਸੀ।  

 

Trending news