Sidhu Moosewala Chorni Song: ਮੂਸੇਵਾਲਾ ਦੇ ਚੋਰਨੀ ਗੀਤ ਨੂੰ ਮਿਲ ਰਹੇ ਭਰਵੇਂ ਹੁੰਗਾਰੇ 'ਤੇ ਬਲਕੌਰ ਸਿੰਘ ਸਿੱਧੂ ਨੇ ਕਹੀ ਵੱਡੀ ਗੱਲ
Advertisement
Article Detail0/zeephh/zeephh1772063

Sidhu Moosewala Chorni Song: ਮੂਸੇਵਾਲਾ ਦੇ ਚੋਰਨੀ ਗੀਤ ਨੂੰ ਮਿਲ ਰਹੇ ਭਰਵੇਂ ਹੁੰਗਾਰੇ 'ਤੇ ਬਲਕੌਰ ਸਿੰਘ ਸਿੱਧੂ ਨੇ ਕਹੀ ਵੱਡੀ ਗੱਲ

Sidhu Moosewala Chorni Song News: ਮਰਹੂਮ ਪੰਜਾਬੀ  ਗਾਇਕ ਸਿੱਧੂ ਮੂਸੇਵਾਲਾ ਤੇ ਰੈਪਰ ਡਿਵਾਈਨ ਦਾ ਨਵਾਂ ਗੀਤ 'ਚੋਰਨੀ' ਬੀਤੇ ਦਿਨ ਰਿਲੀਜ਼ ਹੋ ਗਿਆ ਸੀ ਤੇ ਇਸ ਗੀਤ ਦਾ ਲੋਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ। 

 

Sidhu Moosewala Chorni Song: ਮੂਸੇਵਾਲਾ ਦੇ ਚੋਰਨੀ ਗੀਤ ਨੂੰ ਮਿਲ ਰਹੇ ਭਰਵੇਂ ਹੁੰਗਾਰੇ 'ਤੇ ਬਲਕੌਰ ਸਿੰਘ ਸਿੱਧੂ ਨੇ ਕਹੀ ਵੱਡੀ ਗੱਲ

Sidhu Moosewala Chorni Song News:  ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਤੇ ਰੈਪਰ ਡਿਵਾਈਨ ਦਾ ਨਵਾਂ ਗੀਤ 'ਚੋਰਨੀ' ਬੀਤੇ ਦਿਨ ਰਿਲੀਜ਼ ਹੋ ਗਿਆ ਸੀ ਜਿਸ ਗੀਤ ਦਾ ਲੋਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ। ਇਸ ਦੇਨਾਲ ਹੀ ਬੀਤੇ ਦਿਨੀ ਇਸ ਗੀਤ ਦੀ ਵੀਡੀਓ ਵੀ ਰਿਲੀਜ਼ ਹੋ ਗਈ ਹੈ। ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕ ਇਸ ਗੀਤ ਵੀਡੀਓ ਦੇਖਣ ਲਈ ਕਾਫੀ ਉਤਸ਼ਾਹਤ ਸਨ।

ਸਿੱਧੂ ਮੂਸੇਵਾਲੇ ਦੇ ਚੋਰਨੀ ਗੀਤ ਨੂੰ ਕੁਝ ਸਮੇਂ ਵਿੱਚ ਮਿਲੀਅਨ ਵਿਊ ਮਿਲਣ ਤੋਂ ਬਾਅਦ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਹਨਾਂ ਨੇ ਕਿਹਾ ਕਿ  ਸਿੱਧੂ ਮੂਸੇਵਾਲਾ ਦੇ ਪ੍ਰਤੀ ਲੋਕਾਂ ਦਾ ਪਿਆਰ ਕਿੰਨਾ ਹੈ ਇਸ ਗੀਤ ਦੇ ਜ਼ਰੀਏ ਵੀ ਲੋਕਾਂ ਨੇ ਸਾਬਤ ਕਰ ਦਿੱਤਾ ਹੈ।

ਸਿੱਧੂ ਮੂਸੇਵਾਲੇ ਦਾ ਨਵਾਂ ਗੀਤ ਚੋਰਨੀ ਰਿਲੀਜ਼ ਹੋਣ ਤੋਂ ਬਾਅਦ ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਜਦੋਂ ਗੀਤ ਰਿਲੀਜ਼ ਹੋਇਆ ਤਾਂ ਬਹੁਤ ਸਾਰਿਆਂ ਦਾ ਢਿੱਡ ਵੀ ਬਹੁਤ ਦੁਖੀਆ ਅਤੇ ਸੋਚਿਆ ਕਿ ਕੁਝ ਹੀ ਸਮੇਂ ਵਿੱਚ ਸਾਢੇ 4 ਮਿਲੀਅਨ ਯੂ ਕਿਵੇਂ ਹੋਏ ਅਤੇ ਕਈ ਟੀ ਵੀ ਚੈਨਲਾਂ ਤੇ ਬੁੱਧੀਜੀਵੀ ਭਰਾ ਬੈਠੇ ਸਨ ਜੋ ਕਹਿ ਰਹੇ ਸਨ ਕਿ ਇਸ ਗਾਣੇ ਦੇ ਵਿੱਚੋਂ ਕੋਈ ਮੈਸੇਜ ਨਹੀਂ ਮਿਲ ਰਿਹਾ। 

ਇਹ ਵੀ ਪੜ੍ਹੋ: Shimla Landslide News: ਭਾਰੀ ਮੀਂਹ ਕਾਰਨ ਸ਼ਿਮਲਾ 'ਚ ਹੋਇਆ ਲੈਂਡਸਲਾਈਡ, 3 ਲੋਕਾਂ ਦੀ ਹੋਈ ਮੌਤ

ਪਰ ਸਿੱਧੂ ਨੂੰ ਪਿਆਰ ਕਰਨ ਵਾਲੇ ਲੋਕ ਅੱਜ ਵੀ ਉਸਨੂੰ ਬਹੁਤ ਜ਼ਿਆਦਾ ਚਾਹੁੰਦੇ ਹਨ ਜਿਸ ਦੀ ਮਿਸਾਲ ਚੋਰਨੀ ਗੀਤ ਨੂੰ ਜਿਆਦਾ ਪਿਆਰ ਮਿਲਿਆ ਅਤੇ ਸਾਡੇ ਗੀਤਾਂ ਤੋਂ ਜ਼ਿਆਦਾ ਸਿਆਣੇ ਦੂਰ ਰਿਹਾ ਕਰੋ ਸਾਡੇ ਗੀਤ ਸਾਡੇ ਵਰਗਿਆਂ ਦੇ ਹੀ ਹਨ ਉਨ੍ਹਾਂ ਕਿਹਾ ਕਿ ਮਿਊਜ਼ਿਕ ਦਾ ਕੰਮ ਅਤੇ ਗਾਉਣ ਦਾ ਕੰਮ ਸਾਡੇ ਬੇਟੇ ਦਾ ਨਿੱਜੀ ਹੈ ਅਤੇ ਕਿਸੇ ਨੂੰ ਇਨ੍ਹਾਂ ਉੱਤੇ ਪ੍ਰਤੀਕ੍ਰਿਆ ਦੇਣ ਦੀ ਕੀ ਲੋੜ ਪੈ ਜਾਂਦੀ ਹੈ ਗਾਣਾ ਇੱਕ ਮਨੋਰੰਜਨ ਦੇ ਲਈ ਹੁੰਦਾ ਹੈ ਅਤੇ ਲੋਕ ਸੁਣ ਰਹੇ ਹਨ ਅਤੇ ਇਸ ਦੇ ਵਿੱਚ ਮਾੜੀ ਗੱਲ ਕੀ ਹੈ।

ਇਸ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਬਾਲੀਵੁੱਡ 'ਚ ਅਤੇ ਦੁਨੀਆਂ ਭਰ 'ਚ ਕਈ ਵੱਡੇ ਗਾਇਕਾਂ ਤੇ ਰੈਪਰਜ਼ ਦੇ ਨਾਲ ਗਾਣੇ ਗਾ ਚੁੱਕੇ ਹਨ ਤੇ ਹਰ ਵਾਰ ਆਪਣੇ ਗੀਤਾਂ ਨਾਲ ਆਪਣੇ ਫੈਨਸ ਨੂੰ ਹੈਰਾਨ ਕਰਦੇ ਆਏ ਹਨ। ਉਨ੍ਹਾਂ ਦੀ ਮੌਤ ਤੋਂ ਬਾਅਦ ਸਿੱਧੂ ਮੂਸੇਵਾਲੇ ਦਾ ਇਹ ਚੌਥਾ ਗੀਤ ਰਿਲੀਜ਼ ਹੋਇਆ ਹੈ, ਜਿਸ ਦਾ ਲੋਕਾਂ ਨੂੰ ਬੜੀ ਬੇਸਬਰੀ ਨਾਲ ਇੰਤਜ਼ਾਰ ਸੀ।  ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦਾ ਇਹ ਗੀਤ ਚੋਰਨੀ ਡਿਵਾਈਨ ਦੇ ਯੂਟਿਊਬ ਚੈਨਲ 'ਤੇ ਰਿਲੀਜ਼ ਕੀਤਾ ਗਿਆ ਹੈ। 

ਇਹ ਵੀ ਪੜ੍ਹੋ:  Punjab News: ਸ੍ਰੀ ਅਨੰਦਪੁਰ ਸਾਹਿਬ 'ਚ ਬਣੇ ਹੜ੍ਹ ਵਰਗੇ ਹਾਲਾਤ! ਤਸਵੀਰਾਂ ਦੇਖ ਕੇ ਹੋ ਜਾਵੋਗੇ ਹੈਰਾਨ

Trending news