Shiromani Akali Dal News: ਸ਼੍ਰੋਮਣੀ ਅਕਾਲੀ ਦਲ ਮਨਾ ਰਿਹੈ 103ਵਾਂ ਸਥਾਪਨਾ ਦਿਵਸ; ਸੁਖਬੀਰ ਬਾਦਲ ਨੇ 'ਆਪ' ਸਰਕਾਰ ਨੂੰ ਘੇਰਿਆ
Advertisement
Article Detail0/zeephh/zeephh2008497

Shiromani Akali Dal News: ਸ਼੍ਰੋਮਣੀ ਅਕਾਲੀ ਦਲ ਮਨਾ ਰਿਹੈ 103ਵਾਂ ਸਥਾਪਨਾ ਦਿਵਸ; ਸੁਖਬੀਰ ਬਾਦਲ ਨੇ 'ਆਪ' ਸਰਕਾਰ ਨੂੰ ਘੇਰਿਆ

Shiromani Akali Dal News: ਸ਼੍ਰੋਮਣੀ ਅਕਾਲੀ ਦਲ ਆਪਣਾ 103ਵਾਂ ਸਥਾਪਨਾ ਦਿਵਸ ਮਨਾ ਰਿਹਾ ਹੈ। ਇਸ ਨੂੰ ਲਈ ਸ੍ਰੀ ਹਰਿਮੰਦਰ ਸਾਹਿਬ ਵਿਖੇ ਤਿੰਨ ਰੋਜ਼ਾ ਸ੍ਰੀ ਅਖੰਡ ਪਾਠ ਆਰੰਭ ਕਰਵਾਏ ਗਏ ਹਨ, ਜਿਨ੍ਹਾਂ ਦੇ ਭੋਗ ਭਲਕੇ ਪਾਏ ਜਾਣਗੇ। 

Shiromani Akali Dal News: ਸ਼੍ਰੋਮਣੀ ਅਕਾਲੀ ਦਲ ਮਨਾ ਰਿਹੈ 103ਵਾਂ ਸਥਾਪਨਾ ਦਿਵਸ; ਸੁਖਬੀਰ ਬਾਦਲ ਨੇ 'ਆਪ' ਸਰਕਾਰ ਨੂੰ ਘੇਰਿਆ

Shiromani Akali Dal News: ਸ਼੍ਰੋਮਣੀ ਅਕਾਲੀ ਦਲ ਆਪਣਾ 103ਵਾਂ ਸਥਾਪਨਾ ਦਿਵਸ ਮਨਾ ਰਿਹਾ ਹੈ। ਇਸ ਨੂੰ ਲਈ ਸ੍ਰੀ ਹਰਿਮੰਦਰ ਸਾਹਿਬ ਵਿਖੇ ਤਿੰਨ ਰੋਜ਼ਾ ਸ੍ਰੀ ਅਖੰਡ ਪਾਠ ਆਰੰਭ ਕਰਵਾਏ ਗਏ ਹਨ, ਜਿਨ੍ਹਾਂ ਦੇ ਭੋਗ ਭਲਕੇ ਪਾਏ ਜਾਣਗੇ। ਦੂਜੇ ਦਿਨ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਤੇ ਹੋਰ ਅਕਾਲੀ ਆਗੂ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ।

ਅਕਾਲ ਤਖ਼ਤ ਸਾਹਿਬ ਵਿਖੇ ਚੱਲ ਰਹੇ ਸ੍ਰੀ ਅਖੰਡਪਾਠ ਦੀ ਮੱਧ ਦੀ ਅਰਦਾਸ ਵਿੱਚ ਹਾਜ਼ਰੀ ਲਗਵਾਈ। ਸੁਖਬੀਰ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ਨੂੰ ਦਿੱਤੀ ਚਿਤਾਵਨੀ ਤੁਹਾਡੇ ਤਿੰਨ ਸਾਲ ਰਹਿ ਗਏ ਨੇ ਜਿੰਨੇ ਤੁਸੀਂ ਪਰਚੇ ਕਰਨੇ ਹਨ ਕਰ ਲਓ ਉਸ ਤੋਂ ਬਾਅਦ ਤੁਸੀਂ ਪੰਜਾਬ ਛੱਡ ਕੇ ਭੱਜ ਜਾਣਾ ਹੈ। ਬਿਕਰਮ ਮਜੀਠੀਆ ਨੂੰ ਸੰਮਨ ਭੇਜੇ ਗਏ ਕਿਉਂਕਿ ਉਹ ਉਸ ਖਿਲਾਫ ਬੋਲ ਰਹੇ ਹਨ।

ਸਾਡੇ ਸੋਸ਼ਲ ਮੀਡੀਆ ਦੇ ਵਰਕਰਾਂ ਉਤੇ ਵੀ ਪਰਚੇ ਕੀਤੇ ਜਾ ਰਹੇ ਹਨ। ਦੋ ਸਾਲ ਪਹਿਲਾਂ ਤੋਂ ਕਿਸੇ ਨੂੰ ਚੇਤਾ ਨਹੀਂ ਆਇਆ। ਬਿਕਰਮ ਮਜੀਠੀਆ ਉਤੇ ਦੋ ਸਾਲ ਬਾਅਦ ਸੰਮਨ ਕੀਤੇ ਗਏ ਹਨ ਪਰ ਅਸੀਂ ਚੁੱਪ ਬੈਠਣ ਵਾਲੇ ਨਹੀਂ ਚਾਹੇ ਸਾਡੇ ਤੇ ਜਿੰਨੇ ਮਰਜ਼ੀ ਪਰਚੇ ਕਰ ਦਿਓ ਮੈਂ ਖੁਦ ਤੇਰੀ ਵੀਡੀਓ ਸ਼ੇਅਰ ਕਰਾਂਗਾ ਜੇ ਹਿੰਮਤ ਹੈ ਤਾਂ ਮੇਰੇ ਉਤੇ ਪਰਚਾ ਕਰਕੇ ਦਿਖਾਓ।

ਇਹ ਵੀ ਪੜ੍ਹੋ : Rajpura Accident News: ਧੁੰਦ ਕਾਰਨ ਰਾਜਪੁਰਾ-ਦਿੱਲੀ ਹਾਈਵੇ 'ਤੇ ਵਾਹਨਾਂ ਦੀ ਭਿਆਨਕ ਟੱਕਰ; ਕਈ ਲੋਕ ਜ਼ਖ਼ਮੀ, ਇੱਕ ਦੀ ਮੌਤ

ਗੈਂਗਸਟਰ ਜੇਲ੍ਹਾਂ ਵਿੱਚੋਂ ਫੋਨ ਕਰਕੇ ਫਿਰ ਫ਼ਿਰੌਤੀਆਂ ਮੰਗ ਰਹੇ ਹਨ। ਆਪਣੀ ਰੋਜ਼ੀ ਰੋਟੀ ਕਮਾਉਣ ਵਾਲੇ ਕੇਬਲ ਆਪ੍ਰੇਟਰਾਂ ਉਤੇ ਪਰਚੇ ਦਰਜ ਕਰਕੇ ਉਨ੍ਹਾਂ ਤੋਂ ਕੇਬਲ ਅਤੇ ਰੋਜੀ ਰੋਟੀ ਖੋਹੀ ਜਾ ਰਹੀ ਹੈ। ਸ਼ਰਾਬ ਘੁਟਾਲੇ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੇ ਸਾਰੇ ਲੀਡਰ ਫਸੇ ਹੋਏ ਗਨ ਤੇ ਇਨ੍ਹਾਂ ਨੂੰ ਗ੍ਰਿਫਤਾਰ ਕਰਕੇ ਸਲਾਖਾਂ ਪਿੱਛੇ ਸੁੱਟਿਆ ਜਾ ਰਿਹਾ ਹੈ। ਰੇਤ ਮਾਈਨਿੰਗ ਵਿੱਚ ਇਨ੍ਹਾਂ ਨੇ ਕਿਹਾ ਸੀ ਕਿ ਅਸੀਂ 20 ਹਜ਼ਾਰ ਕਰੋੜ ਰੁਪਏ ਰੇਤੇ ਵਿਚੋਂ ਪੰਜਾਬ ਦੇ ਲੋਕਾਂ ਨੂੰ ਦਵਾਂਗੇ ਪਰ ਅੱਜ ਤੱਕ 20 ਰੁਪਏ ਵੀ ਨਹੀਂ ਦਿੱਤੇ ਅਤੇ ਰੇਤ ਮਾਫੀਆ ਭਾਰੂ ਹੁੰਦਾ ਜਾ ਰਿਹਾ ਹੈ।

ਇਹ ਵੀ ਪੜ੍ਹੋ : Chandigarh News:ਸੰਸਦ ਮੈਂਬਰ ਕਿਰਨ ਖੇਰ ਨੇ ਕਾਰੋਬਾਰੀ ਚੇਤੰਨਿਆ ਅਗਰਵਾਲ ਖਿਲਾਫ਼ ਐੱਸਐੱਸਪੀ ਨੂੰ ਕੀਤੀ ਸ਼ਿਕਾਇਤ

 

Trending news