Neeru Bajwa News: ਪੰਜਾਬੀ ਅਦਾਕਾਰ ਨੀਰੂ ਬਾਜਵਾ ਅੰਮ੍ਰਿਤਸਰ ਅਦਾਲਤ 'ਚ ਪੇਸ਼ੀ ਲਈ ਪੁੱਜੀ; ਜਾਣੋ ਪੂਰਾ ਮਾਮਲਾ
Advertisement
Article Detail0/zeephh/zeephh2162559

Neeru Bajwa News: ਪੰਜਾਬੀ ਅਦਾਕਾਰ ਨੀਰੂ ਬਾਜਵਾ ਅੰਮ੍ਰਿਤਸਰ ਅਦਾਲਤ 'ਚ ਪੇਸ਼ੀ ਲਈ ਪੁੱਜੀ; ਜਾਣੋ ਪੂਰਾ ਮਾਮਲਾ

Neeru Bajwa News: ਅੱਜ ਪੰਜਾਬੀ ਫਿਲਮ ਦੀ ਅਦਾਕਾਰ ਨੀਰੂ ਬਾਜਵਾ ਅੰਮ੍ਰਿਤਸਰ ਕੋਰਟ ਵਿੱਚ ਪੇਸ਼ੀ ਲਈ ਪੁੱਜੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਗੁਰੂ ਘਰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਗਿਆ।

Neeru Bajwa News: ਪੰਜਾਬੀ ਅਦਾਕਾਰ ਨੀਰੂ ਬਾਜਵਾ ਅੰਮ੍ਰਿਤਸਰ ਅਦਾਲਤ 'ਚ ਪੇਸ਼ੀ ਲਈ ਪੁੱਜੀ; ਜਾਣੋ ਪੂਰਾ ਮਾਮਲਾ

Neeru Bajwa News (ਭਰਤ ਸ਼ਰਮਾ): ਅੱਜ ਪੰਜਾਬੀ ਫਿਲਮ ਦੀ ਅਦਾਕਾਰ ਨੀਰੂ ਬਾਜਵਾ ਅੰਮ੍ਰਿਤਸਰ ਕੋਰਟ ਵਿੱਚ ਪੇਸ਼ੀ ਲਈ ਪੁੱਜੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਗੁਰੂ ਘਰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਗਿਆ। ਅਦਾਲਤ ਵਿੱਚ ਉਨ੍ਹਾਂ ਨੇ ਮੀਡੀਆ ਦੇ ਕਿਸੇ ਵੀ ਸਵਾਲਾਂ ਦਾ ਜਵਾਬ ਦੇਣਾ ਮੁਨਾਸਿਬ ਨਹੀਂ ਸਮਝਿਆ।

ਮੁੱਖ ਸ਼ਿਕਾਇਤਕਰਤਾ ਸਿਮਰਨ ਤੇ ਅਮਨ ਵੱਲੋਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਪੰਜਾਬੀ ਫਿਲਮ ਬੂਹੇ ਬਾਰੀਆਂ ਪਿਛਲੇ ਸਮੇਂ ਰਿਲੀਜ਼ ਹੋਈ ਸੀ ਜਿਸ ਵਿੱਚ ਬੂਹੇ ਬਾਰੀਆਂ ਫਿਲਮ ਦੀ ਅਦਾਕਾਰਾ ਨੀਰੂ ਬਾਜਵਾ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ ਤੇ ਜਿਸ ਦੇ ਚੱਲਦੇ ਪੁਲਿਸ ਨੂੰ ਮਾਮਲਾ ਦਰਜ ਕਰਨਾ ਪਿਆ।

ਇਸ ਫਿਲਮ ਵਿੱਚ ਨੀਰੂ ਬਾਜਵਾ ਵੱਲੋਂ ਐਸਸੀ ਭਾਈਚਾਰੇ ਦੀਆਂ ਧੀਆਂ ਤੇ ਭੈਣਾਂ ਖਿਲਾਫ਼ ਗਲਤ ਸ਼ਬਦਾਵਲੀ ਵਰਤੀ ਗਈ ਸੀ। ਇਸ ਕਾਰਨ ਫਿਲਮ ਖਿਲਾਫ਼ ਰੋਸ ਜ਼ਾਹਿਰ ਕੀਤਾ ਗਿਆ ਸੀ। ਅੱਜ ਉਨ੍ਹਾਂ ਵੱਲੋਂ ਮੁਆਫੀ ਮੰਗ ਲਈ ਗਈ ਹੈ। ਉਨ੍ਹਾਂ ਦੀ ਮੰਗ ਹੈ ਕਿ ਉਹ ਪਾਵਨ ਵਾਲਮੀਕੀ ਤੀਰਥ ਉਤੇ ਆ ਕੇ ਮੱਥਾ ਟੇਕਣ ਤੇ ਉੱਥੇ ਹੀ ਮਾਫੀ ਮੰਗਣ। 

ਇਸ ਮੌਕੇ ਪੰਜਾਬ ਪੁਲਿਸ ਦੇ ਅਧਿਕਾਰੀ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅੱਜ ਪੰਜਾਬੀ ਫਿਲਮਾਂ ਦੀ ਅਦਾਕਾਰ ਨੀਰੂ ਬਾਜਵਾ ਬੂਹੇ ਬਾਰੀਆਂ ਫਿਲਮ ਦੇ ਕੇਸ ਵਿੱਚ ਅੰਮ੍ਰਿਤਸਰ ਕੋਰਟ ਵਿੱਚ ਪੁੱਜੀ ਸੀ। ਇਸ ਮੌਕੇ ਵਕੀਲ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੂਹੇ ਬਾਰੀਆਂ ਫਿਲਮ ਵਿੱਚ ਨੀਰੂ ਬਾਜਵਾ ਤੇ ਉਨ੍ਹਾਂ ਦੀ ਫਿਲਮ ਟੀਮ ਵੱਲੋਂ ਐਸਸੀ ਭਾਈਚਾਰੇ ਦੀਆਂ ਔਰਤਾਂ ਖਿਲਾਫ਼ ਗਲਤ ਸ਼ਬਦਾਵਲੀ ਵਰਤੀ ਗਈ ਸੀ ਜਿਹਦੇ ਚੱਲਦੇ ਭਾਈਚਾਰੇ ਵੱਲੋਂ ਨੀਰੂ ਬਾਜਵਾ ਖਿਲਾਫ ਕੇਸ ਦਰਜ ਕਰਵਾਇਆ ਗਿਆ ਸੀ।

ਅੱਜ ਉਨ੍ਹਾਂ ਦੀ ਕੋਰਟ ਵਿੱਚ ਪੇਸ਼ੀ ਸੀ ਤੇ ਅੱਜ ਉਹ ਕੋਰਟ ਵਿੱਚ ਪੇਸ਼ ਹੋ ਕੇ ਤੇ ਰਾਮ ਤੀਰਥ ਵਿਖੇ ਮੱਥਾ ਟੇਕਣ ਜਾਣਗੇ। ਇਸ ਤੋਂ ਬਾਅਦ ਉਨ੍ਹਾਂ ਨੂੰ ਮਾਫੀ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਫਿਲਮ ਦੇ ਰਾਈਟਰ ਤੇ ਡਾਇਰੈਕਟਰ ਨੇ ਪਹਿਲੋਂ ਹੀ ਵਾਲਮੀਕ ਤੀਰਥ ਜਾ ਕੇ ਮੱਥਾ ਟੇਕ ਲਿਆ ਸੀ ਤੇ ਸਿਰਫ ਨੀਰੂ ਬਾਜਵਾ ਦਾ ਮੱਥਾ ਟੇਕਣਾ ਬਾਕੀ ਸੀ।

ਉੱਥੇ ਅਸੀਂ ਫਿਲਮ ਦੇ ਰਾਈਟਰ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫਿਲਮ ਬੂਹੇ ਬਾਰੀਆਂ ਜੋ ਰਿਲੀਜ਼ ਹੋਈ ਸੀ ਉਸ ਵਿੱਚ ਐਸਸੀ ਭਾਈ ਚਾਰੇ ਵੱਲੋਂ ਇਤਰਾਜ਼ ਜਤਾਇਆ ਗਿਆ ਸੀ। ਜਿਸ ਦੇ ਚਲਦੇ ਅੱਜ ਸਾਨੂੰ ਅੰਮ੍ਰਿਤਸਰ ਕੋਰਟ ਵਿੱਚ ਪੇਸ਼ੀ ਦੇ ਕਾਰਨ ਇੱਥੇ ਆਉਣਾ ਪਿਆ ਤੇ ਨੀਰੂ ਬਾਜਵਾ ਵੀ ਇੱਥੇ ਪੁੱਜੀ ਸੀ। ਉਨ੍ਹਾਂ ਨੇ ਐਸਸੀ ਭਾਈਚਾਰੇ ਕੋਲੋਂ ਮਾਫੀ ਮੰਗ ਲਈ ਹੈ ਅੱਗੇ ਤੋਂ ਫਿਲਮਾਂ ਵਿੱਚ ਅਜਿਹੇ ਸੀਨ ਨਹੀਂ ਲਏ ਜਾਣਗੇ।

ਇਹ ਵੀ ਪੜ੍ਹੋ : Sidhu Moosewala: ਮੂਸੇਵਾਲਾ ਦੇ ਪਿਤਾ ਨੇ ਜਾਣੋ ਕੀ ਰੱਖਿਆ ਸਿੱਧੂ ਦੇ ਛੋਟੇ ਭਰਾ ਦਾ ਨਾਂਅ,'ਸਾਨੂੰ ਤਾਂ ਜਿਉਣ ਦਾ ਜ਼ਰੀਆ ਮਿਲ ਗਿਆ'

Trending news