Punjab News: ਗੁਰਸਿੱਖ ਪਰਿਵਾਰ ਵੇਚ ਰਿਹਾ ਕੁਲਚੇ, ਕੁਲਚੇ ਜਿੰਨੇ ਮਰਜ਼ੀ ਖਾਓ ਪੈਸੇ ਆਪਣੀ ਮਰਜ਼ੀ ਨਾਲ ਖੁਸ਼ੀ ਖੁਸ਼ੀ ਗੋਲਕ 'ਚ ਪਾ ਦਿਓ
Advertisement
Article Detail0/zeephh/zeephh1985878

Punjab News: ਗੁਰਸਿੱਖ ਪਰਿਵਾਰ ਵੇਚ ਰਿਹਾ ਕੁਲਚੇ, ਕੁਲਚੇ ਜਿੰਨੇ ਮਰਜ਼ੀ ਖਾਓ ਪੈਸੇ ਆਪਣੀ ਮਰਜ਼ੀ ਨਾਲ ਖੁਸ਼ੀ ਖੁਸ਼ੀ ਗੋਲਕ 'ਚ ਪਾ ਦਿਓ

Punjab News: ਨੰਗਲ ਦੇ ਨਾਲ ਲੱਗਦੇ ਪਿੰਡ ਭੱਲੜੀ ਦਾ ਗੁਰਸਿੱਖ ਨੌਜਵਾਨ ਸਤਨਾਮ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਖਾਲਸਾ ਫਾਸਟ ਫੂਡ ਦੇ ਨਾਂ ਤੇ ਪਿੰਡ ਨਾਨਗਰਾਂ ਮੁੱਖ ਸੜਕ ਤੇ ਆਪਣੀ ਦੁਕਾਨ ਚਲਾ ਰਿਹਾ ਹੈ ਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਹੈ।

 

Punjab News: ਗੁਰਸਿੱਖ ਪਰਿਵਾਰ ਵੇਚ ਰਿਹਾ ਕੁਲਚੇ, ਕੁਲਚੇ ਜਿੰਨੇ ਮਰਜ਼ੀ ਖਾਓ ਪੈਸੇ ਆਪਣੀ ਮਰਜ਼ੀ ਨਾਲ ਖੁਸ਼ੀ ਖੁਸ਼ੀ ਗੋਲਕ 'ਚ ਪਾ ਦਿਓ

Punjab News: ਅੱਜ ਅਸੀਂ ਤੁਹਾਨੂੰ ਇੱਕ ਐਸੇ ਗੁਰਸਿੱਖ ਸਤਨਾਮ ਸਿੰਘ ਨਾਲ ਮਿਲਾਉਣ ਜਾ ਰਹੇ ਹਾਂ ਜੋਂ ਅਸਲ ਮਾਇਨੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਤੇ ਅਮਲ ਕਰ ਰਿਹਾ। ਮਹਿੰਗਾਈ ਤੇ ਮੁਕਾਬਲੇ ਦੇ ਇਸ ਦੌਰ ਵਿੱਚ ਹਰ ਇੱਕ ਦੁਕਾਨਦਾਰ ਵਪਾਰੀ ਨੂੰ ਇਹ ਲਾਲਚ ਹੁੰਦਾ ਹੈ ਕਿ ਉਸ ਵੱਲੋਂ ਆਪਣੇ ਵਪਾਰ ਵਿੱਚ ਲਗਾਈ ਹੋਈ ਰਕਮ ਤੋਂ ਉਸ ਨੂੰ ਵੱਧ ਮੁਨਾਫਾ ਹੋਵੇ। ਮਗਰ ਨੰਗਲ ਦੇ ਪਿੰਡ ਨਾਨਗਰਾਂ ਦੇ ਵਿੱਚ ਅੰਮ੍ਰਿਤਧਾਰੀ ਗੁਰਸਿੱਖ ਗੁਰਬਾਣੀ ਦੀਆਂ ਤੁਕਾਂ ਤੇ ਅਧਾਰਤ ਆਪਣੇ ਕਾਰੋਬਾਰ ਨੂੰ ਚਲਾਇਆ ਹੈ, ਜਿਵੇਂ ਗੁਰਬਾਣੀ ਵਿੱਚ ਲਿਖਿਆ ਹੈ ਕਿ ਕਿਰਤ ਕਰੋ ਨਾਮ ਜਪੋ ਤੇ ਵੰਡ ਕੇ ਛਕੋ, ਠੀਕ ਉਸੇ ਤਰ੍ਹਾਂ ਹੀ ਇਸ ਸਿੱਖ ਨੌਜਵਾਨ ਨੇ ਆਪਣਾ ਕੁਲਚੇ ਛੋਲਿਆਂ ਦਾ ਇੱਕ ਨਿੱਕਾ ਜਿਹਾ ਕਾਰੋਬਾਰ ਚਲਾਇਆ ਹੋਇਆ ਹੈ।

ਖਾਸ ਗੱਲ ਇਹ ਹੈ ਕਿ ਕੋਈ ਵੀ ਵਿਅਕਤੀ ਇਸ ਦੁਕਾਨ ਤੋਂ ਜਿੰਨੇ ਮਰਜ਼ੀ ਕੁਲਚੇ ਛੋਲੇ ਖਾਵੇ ਪੈਸੇ ਆਪਣੀ ਖੁਸ਼ੀ ਦੇ ਨਾਲ ਗੋਲਕ ਵਿੱਚ ਪਾ ਦੇਵੇ। ਕਦੇ ਵੀ ਇਸ ਵਿਅਕਤੀ ਨੇ ਕੁਲਚੇ ਛੋਲੇ ਲੈ ਜਾਣ ਵਾਲੇ ਵਿਅਕਤੀ ਤੋਂ ਪੈਸੇ ਨਹੀਂ ਮੰਗੇ , ਕੁਲਚੇ ਛੋਲੇ ਲਿਜਾਣ ਵਾਲੇ ਹਰ ਇੱਕ ਵਿਅਕਤੀ ਨੂੰ ਇੱਕੋ ਗੱਲ ਆਖਦੇ ਹਨ ਕਿ ਤੁਸੀਂ ਆਪਣੀ ਖੁਸ਼ੀ ਦੇ ਨਾਲ ਜੋ ਤੁਸੀਂ ਦੇਣਾ ਹੈ ਉਹ ਇਸ ਗੋਲਕ ਵਿੱਚ ਪਾ ਦਿਓ।

ਨੰਗਲ ਦੇ ਨਾਲ ਲੱਗਦੇ ਪਿੰਡ ਭੱਲੜੀ ਦਾ ਗੁਰਸਿੱਖ ਨੌਜਵਾਨ ਸਤਨਾਮ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਖਾਲਸਾ ਫਾਸਟ ਫੂਡ ਦੇ ਨਾਂ ਤੇ ਪਿੰਡ ਨਾਨਗਰਾਂ ਮੁੱਖ ਸੜਕ ਤੇ ਆਪਣੀ ਦੁਕਾਨ ਚਲਾ ਰਿਹਾ ਹੈ ਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਹੈ। ਖਾਲਸਾ ਫਾਸਟ ਫੂਡ ਤੇ ਸਤਨਾਮ ਸਿੰਘ ਤੇ ਸਤਨਾਮ ਦੀ ਧਰਮ ਪਤਨੀ ਬਰਗਰ ਨੂਡਲ, ਕੁਲਚੇ ਛੋਲੇ ਆਦਿ ਦੀ ਦੁਕਾਨ ਕਰਦੇ ਸਨ ਤੇ ਪੈਸੇ ਲੈ ਕੇ ਸਮਾਨ ਦਿਆ ਕਰਦੇ ਸਨ।ਗੁਰਪੁਰਬ ਅਤੇ ਨਵੇਂ ਸਾਲ ਤੇ ਉਹਨਾਂ ਵੱਲੋਂ ਕੁਲਚੇ ਛੋਲਿਆਂ ਦਾ ਲੰਗਰ ਵੀ ਲਗਾਇਆ ਜਾਂਦਾ ਸੀ। 

ਮਗਰ ਡੇਢ ਸਾਲ ਪਹਿਲਾਂ ਉਹਨਾਂ ਦੀ ਧਰਮ ਪਤਨੀ ਦੀ ਸੜਕ ਹਾਦਸੇ ਵਿੱਚ ਮੌਤ ਹੋਣ ਤੋਂ ਬਾਅਦ ਸਤਨਾਮ ਸਿੰਘ ਨੇ ਇੱਕ ਸਾਲ ਕੰਮ ਨਹੀਂ ਕੀਤਾ ਤੇ ਫਿਰ ਜਦੋਂ ਕੰਮ ਸ਼ੁਰੂ ਕੀਤਾ ਤੇ ਮਨ ਵਿੱਚ ਉਸਦੀ ਘਰਵਾਲੀ ਦੀ ਗੱਲ ਯਾਦ ਆ ਗਈ ਕਿ ਇੱਕ ਵਾਰ ਮੈਂ ਉਸਨੂੰ ਪੁੱਛਿਆ ਸੀ ਕਿ ਅਸੀਂ ਗੁਰਪੁਰਬ ਤੇ ਨਵੇਂ ਸਾਲ ਵਾਲੇ ਦਿਨ ਕੁਲਚੇ ਛੋਲਿਆਂ ਦਾ ਲੰਗਰ ਲਗਾਉਂਦੇ ਹਾਂ ਤਾਂ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਦਾ ਹੈ ਤਾਂ ਉਸ ਨੇ ਹੱਸ ਕੇ ਜਵਾਬ ਦਿੱਤਾ ਸੀ ਕਿ ਮੈਨੂੰ ਇਸ ਤਰ੍ਹਾਂ ਸੇਵਾ ਕਰਕੇ ਬਹੁਤ ਆਨੰਦ ਆਉਂਦਾ ਹੈ। ਇਹ ਸੁਣ ਕੇ ਮੈਨੂੰ ਬਹੁਤ ਚੰਗਾ ਲੱਗਿਆ ਮੈਂ ਆਪਣੀ ਘਰ ਵਾਲੀ ਨੂੰ ਬਹੁਤ ਪਿਆਰ ਕਰਦਾ ਸੀ ਬਹੁਤ ਹੱਸ ਮੁੱਖ ਸੁਭਾਅ ਦੀ ਮਾਲਕ ਸੀ ਤੇ ਉਸੀ ਦੀ ਉਸ ਗੱਲਾਂ ਨੂੰ ਯਾਦ ਕਰਕੇ ਮੈਂ ਕੰਮ ਫਿਰ ਦੁਬਾਰਾ ਸ਼ੁਰੂ ਕੀਤਾ। 

ਇਹ ਵੀ ਪੜ੍ਹੋ: US Accuses Indian Citizen: ਅਮਰੀਕਾ ਦਾ ਭਾਰਤ 'ਤੇ ਵੱਡਾ ਇਲਜ਼ਾਮ, ਭਾਰਤੀ ਵਿਅਕਤੀ ਖਿਲਾਫ ਦੋਸ਼ ਕੀਤੇ ਤੈਅ

ਪਹਿਲਾਂ ਮੈਂ ਨੂਡਲ, ਬਰਗਰ ਕੁਲਚੇ, ਛੋਲੇ ਤੇ ਟਿੱਕੀ ਹੋਰ ਕਈ ਕੁਝ ਬਣਾਉਂਦਾ ਸੀ ਪੈਸੇ ਲੈ ਕੇ ਸਮਾਨ ਦਿੰਦਾ ਸੀ ਪਰ ਜਦੋਂ ਫਿਰ ਦੁਬਾਰਾ ਮੈਂ ਇਹ ਕੰਮ ਸ਼ੁਰੂ ਕੀਤਾ ਤਾਂ ਹੁਣ ਸਿਰਫ ਕੁਲਚੇ ਛੋਲੇ ਹੀ ਬਣਾਉਣੇ ਸ਼ੁਰੂ ਕੀਤੇ ਹਨ ਤੇ ਮੇਰੇ ਇਸ ਕੰਮ ਵਿੱਚ ਮੇਰੀ ਬੇਟੀ ਮੇਰਾ ਨਾਲ ਕੁਲਚੇ ਛੋਲੇ ਬਣਾ ਕੇ ਅਸੀਂ ਲੋਕਾਂ ਦੀ ਸੇਵਾ ਕਰਦੇ ਹਾਂ ਤੇ ਇਸ ਦੇ ਅਸੀਂ ਪੈਸੇ ਨਹੀਂ ਲੈਂਦੇ। ਗ੍ਰਾਹਕ ਆਪਣੀ ਖੁਸ਼ੀ ਨਾਲ ਆਪਣੀ ਮਰਜ਼ੀ ਨਾਲ ਜੋ ਕੁਝ ਵੀ ਇਸ ਗੋਲਕ ਵਿੱਚ ਪਾ ਜਾਵੇ ਬਸ ਉਸ ਨਾਲ ਹੀ ਅਸੀਂ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਹਾਂ। ਕਦੇ ਵੀ ਇਹ ਮਨ ਵਿੱਚ ਖਿਆਲ ਨਹੀਂ ਆਇਆ ਕਿ ਸਾਡੀ ਲਾਗਤ ਦੇ ਹਿਸਾਬ ਨਾਲ ਸਾਨੂੰ ਪੈਸੇ ਨਹੀਂ ਮਿਲਦੇ ਪਰ ਪਰਮਾਤਮਾ ਦੀ ਰਜਾ ਵਿੱਚ ਅਸੀਂ ਰਾਜੀ ਹਾਂ। ਇਸ ਕੰਮ ਤੋਂ ਪਹਿਲਾਂ ਮੈਂ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਪਾਠ ਕਰਨ ਦੀ ਡਿਊਟੀ ਕਰਿਆ ਕਰਦੇ ਸੀ। ਪਤਾ ਨਹੀਂ ਕਦੋਂ ਬਾਣੀ ਪੜ੍ਹਦਿਆਂ ਮਨ ਵਿੱਚ ਖਿਆਲ ਆਇਆ ਕਿ ਨਹੀਂ ਆਪਣਾ ਹੀ ਕੰਮ ਕੀਤਾਂ ਜਾਵੇ । ਉਦੋਂ ਤੋਂ ਲੈ ਕੇ ਹੁਣ ਤੱਕ ਬਾਣੀ ਦੀਆਂ ਤੁਕਾਂ ਦੇ ਆਧਾਰਤ ਕਿਰਤ ਕਰ ਰਹੇ ਹਾਂ ਨਾਮ ਜਪ ਰਹੇ ਹਾਂ ਤੇ ਵੰਡ ਕੇ ਛਕ ਰਹੇ ਹਾਂ ਜਿਸ ਕਿਸੇ ਨੇ ਆਪਣੀ ਖੁਸ਼ੀ ਨਾਲ ਜੋ ਕੁਝ ਵੀ ਇਸ ਗੋਲਕ ਵਿੱਚ ਪਾ ਦਿੰਦੇ ਹਨ ਅਸੀਂ ਉਸ ਨਾਲ ਹੀ ਖੁਸ਼ ਰਹਿੰਦੇ ਹਾਂ। ਅਸੀਂ ਬਾਕੀਆਂ ਨੂੰ ਵੀ ਇਹੀ ਕਹਿਣਾ ਚਾਹੁੰਦੇ ਹਾਂ ਕਿ ਪਰਮਾਤਮਾ ਦੀ ਰਜਾ ਵਿੱਚ ਰਹੋ ਕਿਰਤ ਕਰੋ ਨਾਮ ਜਪੋ ਤੇ ਵੰਡ ਕੇ ਛਕੋ। 

 ਇਸ ਤਰ੍ਹਾਂ ਸਤਨਾਮ ਸਿੰਘ ਦੀ ਦੁਕਾਨ ਤੇ ਕੁਲਚੇ ਛੋਲੇ ਖਾਣ ਆਏ ਲੋਕਾਂ ਨਾਲ ਅਸੀਂ ਗੱਲ ਕੀਤੀ ਤਾਂ ਉਹਨਾਂ ਨੇ ਵੀ ਇਹੀ ਜਵਾਬ ਦਿੱਤਾ ਕਿ ਸਤਨਾਮ ਸਿੰਘ ਬਹੁਤ ਮਿੱਠੇ ਸੁਭਾਅ ਦੇ ਵਿਅਕਤੀ ਹਨ ਤੇ ਕਦੇ ਵੀ ਕਿਸੇ ਨੂੰ ਗਲਤ ਨਹੀਂ ਬੋਲਦੇ ਤੇ ਨਾ ਹੀ ਕਦੇ ਕਿਸੇ ਦੇ ਨਾਲ ਗੁੱਸਾ ਹੋਏ ਹਨ ਜਿਹੜਾ ਵੀ ਇਹਨਾਂ ਦੀ ਦੁਕਾਨ ਤੇ ਆਉਂਦਾ ਹੈ ਉਹਨਾਂ ਨੂੰ ਕੁਲਚੇ ਛੋਲੇ ਜਰੂਰ ਖਿਲਾ ਕੇ ਭੇਜਦੇ ਹਨ, ਕਦੇ ਵੀ ਪੈਸੇ ਨਹੀਂ ਮੰਗੇ ਲੋਕਾਂ ਦੀ ਆਪਣੀ ਸ਼ਰਧਾ ਹੈ ਜੋ ਤੁਸੀਂ ਖੁਸ਼ੀ ਖੁਸ਼ੀ ਇਸ ਗੋਲਕ ਵਿੱਚ ਪਾ ਦਿਓ ਬਸ ਉਸ ਨਾਲ ਹੀ ਇਹ ਪਰਿਵਾਰ ਖੁਸ਼ ਰਹਿੰਦਾ ਹੈ। 
 
ਸਤਨਾਮ ਸਿੰਘ ਦੀ ਪਤਨੀ ਦੀ ਮੌਤ ਤੋਂ ਬਾਅਦ ਸਤਨਾਮ ਸਿੰਘ ਦੀ ਬੇਟੀ ਉਹਨਾਂ ਦੇ ਨਾਲ ਕੁਲਚੇ ਛੋਲਿਆਂ ਦੇ ਇਸ ਕਾਰੋਬਾਰ ਵਿੱਚ ਹੱਥ ਵਟਾਉਂਦੀ ਹੈ ਸਤਨਾਮ ਸਿੰਘ ਦੀ ਬੇਟੀ ਦਰਸ਼ਨ ਕੌਰ ਨੇ ਕਿਹਾ ਕਿ ਮੈਨੂੰ ਆਪਣੇ ਪਿਤਾ ਜੀ ਦੇ ਇਸ ਕਿੱਤੇ ਤੇ ਮਾਣ ਹੈ ਤੇ ਉਹ ਜੋ ਵੀ ਕਰ ਰਹੇ ਹਨ ਠੀਕ ਕਰ ਰਹੇ ਹਨ ਤੇ ਸਾਨੂੰ ਆਸ ਹੈ ਕਿ ਅਸੀਂ ਇਸ ਕਿਤੇ ਨੂੰ ਲਗਾਤਾਰ ਜਾਰੀ ਰੱਖਾਂਗੇ ਸਾਨੂੰ ਪਿਤਾ ਜੀ ਤੋਂ ਕੋਈ ਸ਼ਿਕਾਇਤ ਨਹੀਂ ਤੇ ਪਿਤਾ ਜੀ ਜੋ ਕੁਝ ਵੀ ਕਰ ਰਹੇ ਹਨ ਠੀਕ ਕਰ ਰਹੇ ਹਨ।

ਇਹ ਵੀ ਪੜ੍ਹੋ: Punjabi Youth Died News: ਚੰਗੇ ਭਵਿੱਖ ਦੀ ਆਸ ਲਈ ਅਮਰੀਕਾ ਗਏ ਨੌਜਵਾਨ ਦੀ ਸੜਕ ਹਾਦਸੇ ਦੌਰਾਨ ਹੋਈ ਮੌਤ
 

Trending news