Punjab Diwas 2023: ਆਖ਼ਰ ਪੰਜਾਬ ਦਾ ਇਤਿਹਾਸ ਕੀ ਹੈ? 1 ਨਵੰਬਰ, ਅੱਜ ਦੇ ਦਿਨ ਭਾਰਤ ਵਿੱਚ ਕੀ ਹੋਏ ਇਤਿਹਾਸਕ ਬਦਲਾਅ
Advertisement
Article Detail0/zeephh/zeephh1939123

Punjab Diwas 2023: ਆਖ਼ਰ ਪੰਜਾਬ ਦਾ ਇਤਿਹਾਸ ਕੀ ਹੈ? 1 ਨਵੰਬਰ, ਅੱਜ ਦੇ ਦਿਨ ਭਾਰਤ ਵਿੱਚ ਕੀ ਹੋਏ ਇਤਿਹਾਸਕ ਬਦਲਾਅ

Punjab Diwas 2023: ਪੰਜਾਬ ਸੂਬੇ ਨੇ ਆਜ਼ਾਦੀ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਬਹੁਤ ਸਾਰੇ ਬਹਾਦਰ ਸੈਲਾਨੀਆਂ ਨੇ ਯੋਗਦਾਨ ਪਾਇਆ। 

 

Punjab Diwas 2023: ਆਖ਼ਰ ਪੰਜਾਬ ਦਾ ਇਤਿਹਾਸ ਕੀ ਹੈ? 1 ਨਵੰਬਰ, ਅੱਜ ਦੇ ਦਿਨ ਭਾਰਤ ਵਿੱਚ ਕੀ ਹੋਏ ਇਤਿਹਾਸਕ ਬਦਲਾਅ

Punjab Diwas 2023: ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਜੋ ਆਪਣੇ ਅੰਦਰ ਕਈ ਦਰਦ ਸਮੋਈ ਬੈਠੀ ਹੈ। ਪੰਜਾਬ ਦੀ ਧਰਤੀ ਕਈ ਵਾਰ ਉਜੜੀ ਕਈ ਵਾਰ ਵੱਸੀ। ਪੰਜਾਬ ਨਾਲ ਕਈ ਵਧੀਕੀਆਂ ਹੋਈਆਂ ਵੰਡ ਦਾ ਸੰਤਾਪ, ਦਰਬਾਰ ਸਾਹਿਬ ਤੇ ਹਮਲਾ, ਪਾਣੀਆਂ ਦੀ ਵੰਡ, ਪੰਜਾਬ ਦੀ ਵੰਡ ਕਈ ਦਰਦ ਪੰਜਾਬ ਆਪਣੇ ਪਿੰਡੇ 'ਤੇ ਹੰਢਾਅ ਚੁੱਕਾ ਹੈ। ਪੰਜਾਬ’ ਫਾਰਸੀ ਦੇ ਦੋ ਸ਼ਬਦਾਂ ਪੰਜ ਅਤੇ ਆਬ ਦੇ ਸੁਮੇਲ ਨਾਲ ਬਣਿਆ ਹੈ।

ਭਾਰਤ ਦੇ ਸੂਬਿਆਂ ਵਿੱਚੋਂ ਇੱਕ ਸੂਬਾ ਪੰਜਾਬ ਵੀ ਹੈ। ਪੰਜਾਬ ਉੱਤਰ ਵਿੱਚ ਜੰਮੂ ਅਤੇ ਕਸ਼ਮੀਰ, ਉੱਤਰ-ਪੂਰਬ ਵਿੱਚ ਹਿਮਾਚਲ ਪ੍ਰਦੇਸ਼ ਅਤੇ ਦੱਖਣ ਵਿੱਚ ਹਰਿਆਣਾ ਨਾਲ ਘਿਰਿਆ ਹੋਇਆ ਹੈ। ਇਹ ਸੂਬਾ 1 ਨਵੰਬਰ 1966 ਨੂੰ ਬਣਾਇਆ ਗਿਆ ਸੀ। ਚੰਡੀਗੜ੍ਹ ਕੇਂਦਰ ਸ਼ਾਸਤ ਪ੍ਰਦੇਸ਼ ਅਧੀਨ ਪੰਜਾਬ ਅਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਹੈ। ਆਓ ਜਾਣਦੇ ਹਾਂ ਪੰਜਾਬ ਦਾ ਇਤਿਹਾਸ।

ਪੰਜਾਬ ਦਾ ਇਤਿਹਾਸ ਕੀ ਹੈ? Punjab Diwas 2023

ਪੰਜਾਬ ਨੂੰ ਸਿੱਖਾਂ ਦੀ ਨਗਰੀ ਕਿਹਾ ਜਾਂਦਾ ਹੈ। ਇਸ ਦਾ ਜ਼ਿਕਰ ਮਹਾਭਾਰਤ ਵਿੱਚ ਵੀ ਆਇਆ ਹੈ। ਇਸ ਨੂੰ ਸੰਸਕ੍ਰਿਤ ਵਿਚ ਪੰਚ-ਨਦ ਕਿਹਾ ਗਿਆ ਹੈ। ਇਸ ਦਾ ਅਰਥ ਹੈ ਪੰਜ ਦਰਿਆਵਾਂ ਦਾ ਸ਼ਹਿਰ। ਇਹੀ ਕਾਰਨ ਸੀ ਕਿ ਇਸ ਨੂੰ ਬ੍ਰਿਟਿਸ਼ ਭਾਰਤ ਦਾ ਅਨਾਜ ਭੰਡਾਰ ਬਣਾਇਆ ਗਿਆ ਸੀ। ਪੰਜਾਬ ਦਾ ਭਾਰਤੀ ਰਾਜ 1947 ਵਿੱਚ ਬਣਾਇਆ ਗਿਆ ਸੀ, ਜਦੋਂ ਭਾਰਤ ਦੀ ਵੰਡ ਨੇ ਪੰਜਾਬ ਦੇ ਸਾਬਕਾ ਰਾਜ ਸੂਬੇ ਨੂੰ ਭਾਰਤ ਅਤੇ ਪਾਕਿਸਤਾਨ ਵਿਚਕਾਰ ਵੰਡ ਦਿੱਤਾ ਸੀ।

-ਮੱਧ ਕਾਲ ਵਿੱਚ ਪੰਜਾਬ ਮੁਸਲਮਾਨਾਂ ਦੇ ਅਧੀਨ ਸੀ। ਪੰਜਾਬ ਦੇ ਇਤਿਹਾਸ ਨੇ ਪੰਦਰਵੀਂ ਅਤੇ ਸੋਲ੍ਹਵੀਂ ਸਦੀ ਵਿੱਚ ਨਵਾਂ ਮੋੜ ਲਿਆ। ਸਿੱਖ ਧਰਮ ਨੇ ਇੱਕ ਧਾਰਮਿਕ ਅਤੇ ਸਮਾਜਿਕ ਲਹਿਰ ਨੂੰ ਜਨਮ ਦਿੱਤਾ, ਜਿਸ ਦਾ ਮੁੱਖ ਉਦੇਸ਼ ਧਰਮ ਅਤੇ ਸਮਾਜ ਵਿੱਚ ਫੈਲੀਆਂ ਬੁਰਾਈਆਂ ਨੂੰ ਦੂਰ ਕਰਨਾ ਸੀ। ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਖਾਲਸਾ ਪੰਥ ਦੇ ਰੂਪ ਵਿਚ ਸੰਗਠਿਤ ਕੀਤਾ ਅਤੇ ਸਦੀਆਂ ਦੇ ਜ਼ੁਲਮ ਅਤੇ ਜ਼ੁਲਮ ਵਿਰੁੱਧ ਇਕਜੁੱਟ ਕੀਤਾ।

  • 1 ਨਵੰਬਰ ਵੀ ਅਜਿਹਾ ਹੀ ਦਿਨ ਹੈ ਜਿਸ ਵਿਚ ਪੰਜਾਬ ਦੇ 3 ਟੋਟੇ ਕੀਤੇ ਗਏ ਪੰਜਾਬ ਵਿਚੋਂ ਹਰਿਆਣਾ ਅਤੇ ਹਿਮਾਚਲ ਕੱਢੇ ਗਏ ਅਤੇ ਇਸਨੂੰ ਪੰਜਾਬ ਪੁਨਰ ਗਠਨ ਦਾ ਨਾਂ ਦਿੱਤਾ ਗਿਆ।
  • ਇਹ ਵਰਤਾਰਾ 1 ਨਵੰਬਰ 1966 ਨੂੰ ਵਾਪਰਿਆ ਸੀ ਅਤੇ ਅੱਜ ਇਸਨੂੰ 56 ਸਾਲ ਹੋ ਚੁੱਕੇ ਹਨ।
  • ਪੰਜਾਬ ਦੀ ਹੋਂਦ ਨੂੰ ਮਿਟਾਉਣ ਦੀਆਂ ਕਈ ਸਾਜਿਸ਼ਾਂ ਰਚੀਆਂ ਗਈਆਂ ਅਤੇ ਖੇਡ ਖੇਡੇ ਗਏ ਪਰ ਪੰਜਾਬ ਹਰ ਮੁਸ਼ਕਿਲ ਨੂੰ ਸਰ ਕਰਦਾ ਰਿਹਾ ਹੈ ਅਤੇ ਹਰੇਕ ਸਾਜਿਸ਼ ਦਾ ਮੁਕਾਬਲਾ ਕਰਦਾ ਰਿਹਾ।
  • ਅੱਜ 1 ਨਵੰਬਰ ਨੂੰ ਨਿਊ ਪੰਜਾਬ ਡੇਅ ਦੇ ਤੌਰ 'ਤੇ ਵੀ ਜਾਣਿਆ ਜਾਂਦਾ ਹੈ। ਪਰ ਇਸਦੇ ਪਿੱਛੇ ਕੀ ਕਾਰਨ ਹਨ ਅਤੇ ਪੰਜਾਬ ਦਾ ਪੁਨਰ ਗਠਨ ਕਿਉਂ ਕੀਤਾ ਗਿਆ। ਅੱਜ ਇਸ ਪੱਖ ਤੋਂ ਤੁਹਾਨੂੰ ਜਾਣੂੰ ਕਰਵਾਵਾਂਗੇ।

 

ਸੁਖਬੀਰ ਬਾਦਲ ਦਾ ਟਵੀਟ

 

 

ਸ਼੍ਰੋਮਣੀ ਅਕਾਲੀ ਦਲ ਨੇ ਲੰਬਾ ਸੰਘਰਸ਼ ਲੜ ਕੇ ਭਾਸ਼ਾ ਦੇ ਆਧਾਰ 'ਤੇ ਪੰਜਾਬੀ ਸੂਬਾ ਬਣਵਾਇਆ ਜਿਸਦਾ ਵਾਅਦਾ ਸਾਡੇ ਨਾਲ ਆਜ਼ਾਦੀ ਤੋਂ ਪਹਿਲਾਂ ਕੀਤਾ ਗਿਆ ਸੀ, ਇਸ ਮੌਕੇ ਅਸੀਂ ਮੰਗ ਕਰਦੇ ਹਾਂ ਕਿ ਪੰਜਾਬ ਨਾਲ ਹੋਈਆਂ ਸਾਰੀਆਂ ਬੇਇਨਸਾਫ਼ੀਆਂ ਦਾ ਹਿਸਾਬ ਕੀਤਾ ਜਾਵੇ, ਸਾਡੀ ਰਾਜਧਾਨੀ ਅਤੇ ਪੰਜਾਬੀ ਬੋਲਦੇ ਇਲਾਕੇ ਜੋ ਸਾਡੇ ਤੋਂ ਜਾਣਬੁੱਝ ਕੇ ਖੋਹ ਲਏ ਗਏ ਉਸਦਾ ਇਨਸਾਫ ਵੀ ਅਜੇ ਬਾਕੀ ਹੈ। ਪੰਜ-ਆਬਾਂ ਦੀ ਸਾਡੀ ਇਹ ਧਰਤੀ ਗੁਰੂਆਂ, ਪੀਰਾਂ, ਸੰਤ-ਮਹਾਂਪੁਰਖਾਂ ਅਤੇ ਬਹਾਦਰ ਯੋਧਿਆਂ ਦੀ ਧਰਤੀ ਹੈ, ਇਸ ਲਈ ਆਓ ਅਸੀਂ ਇਸ ਦੀ ਅਮੀਰ ਵਿਰਾਸਤ ਨੂੰ ਕਾਇਮ ਰੱਖਣ ਦਾ ਪ੍ਰਣ ਕਰੀਏ ਤੇ ਪੰਜਾਬ ਨੂੰ ਹੱਸਦਾ-ਵੱਸਦਾ ਤੇ ਖੁਸ਼ਹਾਲ ਬਣਾਈਏ। ਪੰਜਾਬ_ਦਿਵਸ 

ਪੰਜਾਬ ਪੁਨਰ ਗਠਨ 1 ਨਵੰਬਰ 1966

  1. ਇਹ ਗੱਲ ਸੰਨ 1950 ਦੀ ਹੈ ਜਦੋਂ ਅਕਾਲੀ ਦਲ ਦੇ ਆਗੂ ਮਾਸਟਰ ਤਾਰਾ ਸਿੰਘ ਨੇ ਪੰਜਾਬੀ ਸੂਬਾ ਮੋਰਚਾ ਦੀ ਸ਼ੁਰੂਆਤ ਕੀਤੀ ਸੀ। ਉਹਨਾਂ ਨੇ ਮੰਗ ਰੱਖੀ ਸੀ ਕਿ ਭਾਸ਼ਾ ਦੇ ਆਧਾਰ 'ਤੇ ਸੂਬਿਆਂ ਦੀ ਵੰਡ ਹੋਣ ਚਾਹੀਦੀ ਹੈ।ਕਿਉਂਕਿ ਉਸ ਵੇਲੇ ਪੰਜਾਬ ਬਹੁਭਾਸ਼ੀ ਖੇਤਰ ਸੀ ਸਿੱਖ ਭਾਈਚਾਰੇ ਦੇ ਨਾਲ ਨਾਲ ਹਿੰਦੂ ਅਤੇ ਹੋਰ ਭਾਸ਼ਾਵਾਂ ਬੋਲਣ ਵਾਲੇ ਲੋਕ ਵੀ ਪੰਜਾਬ ਵਿਚ ਰਹਿੰਦੇ ਸਨ। ਜਿਸ ਲਈ ਵੱਖਰਾ ਪੰਜਾਬੀ ਸੂਬਾ ਬਣਾਉਣ ਦਾ ਪ੍ਰਸਤਾਵ ਰੱਖਿਆ ਗਿਆ।
  2. ਹਾਲਾਂਕਿ ਪਹਿਲਾਂ ਇਸ ਪ੍ਰਸਤਾਵ ਨੂੰ ਖਾਰਿਜ ਕਰ ਦਿੱਤਾ ਗਿਆ ਸੀ ਅਤੇ ਇਹੀ ਮੰਗਾਂ ਮਨਵਾਉਣ ਲਈ ਪੰਜਾਬੀ ਸੂਬਾ ਮੋਰਚਾ ਲਗਾਤਾਰ ਚੱਲਦਾ ਰਿਹਾ।ਲੰਮੇ ਸੰਘਰਸ਼ ਤੋਂ ਬਾਅਦ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਇਹ ਮੰਗਾਂ ਮੰਨਣੀਆਂ ਪਈਆਂ ਅਤੇ 1 ਨਵੰਬਰ 1966 ਨੂੰ ਪੰਜਾਬ ਸੂਬੇ ਨੂੰ 3 ਭਾਗਾਂ ਵਿਚ ਵੰਡ ਦਿੱਤਾ ਗਿਆ।ਪੰਜਾਬ, ਹਰਿਆਣਾ, ਹਿਮਾਚਲ ਜਿਸਨੂੰ ਪੁਨਰਗਠਨ ਦਾ ਨਾਂ ਦਿੱਤਾ ਗਿਆ। ਖਾਸ ਤੌਰ 'ਤੇ ਭਾਸ਼ਾ ਦੇ ਅਧਾਰ 'ਤੇ ਇਹਨਾਂ ਖੇਤਰਾਂ ਦੀ ਵੰਡ ਹੋਈ।
  3. ਜਿਹਨਾਂ ਖੇਤਰਾਂ ਵਿਚ ਪਹਾੜੀ ਬੋਲੀ ਬੋਲੀ ਜਾਂਦੀ ਉਹਨਾਂ ਨੂੰ ਹਿਮਾਚਲ ਪ੍ਰਦੇਸ ਅਧੀਨ ਕਰ ਦਿੱਤਾ ਗਿਆ ਅਤੇ ਪੰਜਾਬ ਬੋਲਚ ਵਾਲੇ ਇਲਾਕੇ ਪੰਜਾਬ ਨੂੰ ਦੇ ਦਿੱਤੇ ਗਏ ਇਸਦੇ ਨਾਲ ਹੀ ਹਿੰਦੀ ਬੋਲਦੇ ਖੇਤਰਾਂ ਨੂੰ ਅਲੱਗ ਕਰਕੇ ਹਰਿਆਣਾ ਨਾਂ ਦਾ ਵੱਖਰਾ ਸੂਬਾ ਬਣਾ ਦਿੱਤਾ ਗਿਆ। ਇਸ ਦੌਰ ਦੌਰਾਨ ਹੀ ਚੰਡੀਗੜ ਦਾ ਜਨਮ ਹੋਇਆ ਜਿਸਨੂੰ ਪੰਜਾਬ ਅਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਬਣਾਇਆ ਗਿਆ।

 

Trending news