ਨੀਰੂ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਕੀਤੀ ਮੁਲਾਕਾਤ, ਸਾਂਝੀਆਂ ਕੀਤੀਆਂ ਤਸਵੀਰਾਂ
Advertisement
Article Detail0/zeephh/zeephh1555512

ਨੀਰੂ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਕੀਤੀ ਮੁਲਾਕਾਤ, ਸਾਂਝੀਆਂ ਕੀਤੀਆਂ ਤਸਵੀਰਾਂ

ਜਿਵੇਂ ਹੀ ਨੀਰੂ ਬਾਜਵਾ ਵੱਲੋਂ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਤਾਂ ਕਈ ਕਲਾਕਾਰਾਂ ਤੇ ਪ੍ਰਸ਼ੰਸਕਾਂ ਵੱਲੋਂ ਕਮੈਂਟ ਕਰਦਿਆਂ ਆਪਣੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ।

ਨੀਰੂ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਕੀਤੀ ਮੁਲਾਕਾਤ, ਸਾਂਝੀਆਂ ਕੀਤੀਆਂ ਤਸਵੀਰਾਂ

Neeru Bajwa meets Punjab CM Bhagwant Mann news: ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਨੀਰੂ ਬਾਜਵਾ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ 'ਕਲੀ ਜੋਟਾ' ਨੂੰ ਲੈ ਕੇ ਸੁਰਖੀਆਂ ਵਿੱਚ ਬਣੀ ਹੋਈ ਹੈ। ਇਸ ਫ਼ਿਲਮ 'ਚ ਨੀਰੂ ਬਾਜਵਾ ਦੇ ਨਾਲ ਸਤਿੰਦਰ ਸਰਤਾਜ ਮੁੱਖ ਕਿਰਦਾਰ 'ਚ ਨਜ਼ਰ ਆ ਰਹੇ ਹਨ। ਇਸ ਦੌਰਾਨ ਨੀਰੂ ਬਾਜਵਾ ਨੇ ਹਾਲ ਹੀ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ।  

ਦੱਸ ਦਈਏ ਕਿ ਫਿਲਮ 'ਕਲੀ ਜੋਟਾ' ਭਲਕੇ 3 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ ਅਤੇ ਇਹ ਪਹਿਲੀ ਹੈ ਕਿ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਦੋਵੇਂ ਇੱਕਠੇ ਸਿਲਵਰ ਸਕਰੀਨ 'ਤੇ ਦਿਖਾਈ ਦੇਣਗੇ। ਹਾਲ ਹੀ ਵਿੱਚ ਨੀਰੂ ਬਾਜਵਾ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਮੁਲਾਕਾਤ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ।

Neeru Bajwa meets Punjab CM Bhagwant Mann news: 

ਨੀਰੂ ਬਾਜਵਾ (Neeru Bajwa) ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਨਵੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਅਤੇ ਇਨ੍ਹਾਂ ਤਸਵੀਰਾਂ ਵਿੱਚ ਉਹ CM ਭਗਵੰਤ ਮਾਨ ਨਾਲ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ ਵਿੱਚ ਉਹ CM Bhagwant Mann ਨਾਲ ਗੱਲਬਾਤ ਕਰਦੀ ਹੋਈ ਨਜ਼ਰ ਆ ਰਹੀ ਹੈ।

ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦਿਆਂ ਨੀਰੂ ਬਾਜਵਾ ਨੇ ਕੈਪਸ਼ਨ 'ਚ ਲਿਖਿਆ, "ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨਾਲ ਬਹੁਤ ਹੀ ਵਧੀਆ ਮੀਟਿੰਗ ਹੋਈ... ਸਮਾਜਿਕ ਮੁੱਦੇ ਸਾਹਮਣੇ ਲਿਆਉਣ ਲਈ ਸਿਨੇਮਾ ਬਹੁਤ ਹੀ ਸ਼ਕਤੀਸ਼ਾਲੀ ਮਾਧਿਅਮ ਹੈ... ਅਸੀਂ ਪੰਜਾਬ ਸਰਕਾਰ ਨਾਲ ਇਸੇ ਵਿਸ਼ੇ 'ਤੇ ਚਰਚਾ ਕੀਤੀ। ਹੁਣ ਪੰਜਾਬ ਦੀਆਂ ਧੀਆਂ ਨੂੰ ਅੱਗੇ ਵਧਾਉਣ ਲਈ ਤੇ ਉਨ੍ਹਾਂ ਨੂੰ ਬਚਾਉਣ ਲਈ ਹੋਰ ਸਖਤ ਮਿਹਨਤ ਕਰਾਂਗੇ... ਇਸ ਦੇ ਨਾਲ ਹੀ ਪੰਜਾਬ ਦੇ ਹੋਰ ਮੁੱਦੇ ਜਿਵੇਂ ਨਸ਼ੇ ਤੇ ਹੋਰ ਵਿਸ਼ਿਆਂ 'ਤੇ ਵੀ ਫ਼ਿਲਮਾਂ ਬਣਾਵਾਂਗੇ... ਤੁਹਾਡੀ ਮਿਹਨਤ ਲਈ ਤੁਹਾਡਾ ਧੰਨਵਾਦ।"

ਇਹ ਵੀ ਪੜ੍ਹੋ: Union Budget 2023: CM ਭਗਵੰਤ ਮਾਨ ਭੜਕੇ, ਕਿਹਾ-ਪਹਿਲਾਂ ਗਣਤੰਤਰ ਦਿਵਸ ਤੇ ਹੁਣ ਬਜਟ 'ਚੋਂ ਪੰਜਾਬ ਗਾਇਬ

ਜਿਵੇਂ ਹੀ ਨੀਰੂ ਬਾਜਵਾ ਵੱਲੋਂ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਤਾਂ ਕਈ ਕਲਾਕਾਰਾਂ ਤੇ ਪ੍ਰਸ਼ੰਸਕਾਂ ਵੱਲੋਂ ਕਮੈਂਟ ਕਰਦਿਆਂ ਆਪਣੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ।

ਜੇਕਰ ਫ਼ਿਲਮ ‘ਕਲੀ ਜੋਟਾ’ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਨੀਰੂ ਬਾਜਵਾ ਤੋਂ ਇਲਾਵਾ ਸਤਿੰਦਰ ਸਰਤਾਜ ਤੇ ਵਾਮਿਕਾ ਗੱਬੀ ਅਹਿਮ ਭੂਮਿਕਾ ਨਿਭਾ ਰਹੇ ਹਨ। ਇਹ ਫ਼ਿਲਮ ਭਲਕੇ ਯਾਨੀ 3 ਫਰਵਰੀ ਨੂੰ ਰਿਲੀਜ਼ ਹੋਵੇਗੀ। ਦੱਸਿਆ ਜਾ ਰਿਹਾ ਹੈ ਕਿ ਇਹ ਫ਼ਿਲਮ ਗੰਭੀਰ ਸਮਾਜਕ ਮੁੱਦੇ 'ਤੇ ਬਣੀ ਹੋਈ ਹੈ ਜਿਸ ਵਿੱਚ ਉਹ ਸਮਾਂ ਦਿਖਾਇਆ ਗਿਆ ਹੈ, ਜਦੋਂ ਸਮਾਜ ਵਿੱਚ ਔਰਤਾਂ ਅਤੇ ਮੁਟਿਆਰਾਂ ਦੀ ਸਥਿਤੀ ਵਧੀਆ ਨਹੀਂ ਹੁੰਦੀ ਸੀ।

ਇਹ ਵੀ ਪੜ੍ਹੋ: ਕੇਂਦਰੀ ਬਜ਼ਟ 2023 'ਚ ਕਿਸਾਨੀ ਨੂੰ ਅਣਗੌਲਿਆ ਕਰਨ 'ਤੇ ਕਿਸਾਨਾਂ ਵਿਚ ਭਾਰੀ ਰੋਸ, ਮੋਦੀ ਸਰਕਾਰ ਦਾ ਸਾੜਿਆ ਪੁਤਲਾ

Trending news