CM Bhagwant Mann Open Debate Highlights: ਪੰਜਾਬ ਦੀ ਸਿਆਸਤ 'ਚ ਨਵੀਂ ਪਿਰਤ ਦੀ ਗਵਾਹ ਬਣੀ ਪੀਏਯੂ; ਸੀਐਮ ਮਾਨ ਨੇ ਪਾਣੀ ਤੋਂ ਇਲਾਵਾ ਹੋਰ ਮੁੱਦੇ ਕੀਤੇ ਉਜਾਗਰ
Advertisement
Article Detail0/zeephh/zeephh1938844

CM Bhagwant Mann Open Debate Highlights: ਪੰਜਾਬ ਦੀ ਸਿਆਸਤ 'ਚ ਨਵੀਂ ਪਿਰਤ ਦੀ ਗਵਾਹ ਬਣੀ ਪੀਏਯੂ; ਸੀਐਮ ਮਾਨ ਨੇ ਪਾਣੀ ਤੋਂ ਇਲਾਵਾ ਹੋਰ ਮੁੱਦੇ ਕੀਤੇ ਉਜਾਗਰ

 

 

CM Bhagwant Mann Open Debate Highlights: ਪੰਜਾਬ ਦੀ ਸਿਆਸਤ 'ਚ ਨਵੀਂ ਪਿਰਤ ਦੀ ਗਵਾਹ ਬਣੀ ਪੀਏਯੂ; ਸੀਐਮ ਮਾਨ ਨੇ ਪਾਣੀ ਤੋਂ ਇਲਾਵਾ ਹੋਰ ਮੁੱਦੇ ਕੀਤੇ ਉਜਾਗਰ
LIVE Blog

CM Bhagwant Mann Open Debate Highlights: ਪੰਜਾਬ ਸਰਕਾਰ ਨੇ ਸੂਬੇ ਦੇ ਸਮੂਹ ਲੋਕਾਂ ਨੂੰ 1 ਨਵੰਬਰ ਨੂੰ ਲੁਧਿਆਣਾ ਵਿਖੇ ਹੋਣ ਵਾਲੀ ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਅਤੇ ਹੋਰ ਸਾਰੀਆਂ ਸਿਆਸੀ ਪਾਰਟੀਆਂ ਦਰਮਿਆਨ ਖੁੱਲ੍ਹੀ ਬਹਿਸ ਲਈ ਖੁੱਲ੍ਹਾ ਸੱਦਾ ਦਿੱਤਾ ਹੈ। ਸੀਐਮ ਮਾਨ ਨੇ ਇਸ ਬਹਿਸ ਨੂੰ ‘ਮੈਂ ਪੰਜਾਬ ਬੋਲਦਾ ਹਾਂ’ ਦਾ ਨਾਂ ਦਿੱਤਾ ਹੈ।

ਮੈਂ ਪੰਜਾਬ ਬੋਲਦਾ ਹਾਂ ਖੁੱਲ੍ਹੀ ਮਹਾਬਹਿਸ ਲਈ ਸੱਤਾਧਾਰੀ, ਵਿਰੋਧੀ ਧਿਰ ਦੇ ਆਗੂਆਂ ਤੇ ਬੁੱਧੀਜੀਵੀ ਲਈ ਲਗਾਈਆਂ ਕੁਰਸੀਆਂ ਦਰਮਿਆਨ ਭਗਵੰਤ ਮਾਨ ਨੇ ਮੁੱਖ ਮੰਤਰੀ ਲਈ ਲਗਾਈ ਕੁਰਸੀ ਉਤੇ ਬੈਠ ਕੇ ਪੰਜਾਬ ਦੇ ਮੁੱਦਿਆਂ ਉਪਰ ਆਪਣਾ ਸੰਬੋਧਨ ਸ਼ੁਰੂ ਕੀਤਾ। ਇਸ ਦੌਰਾਨ ਵਿਰੋਧੀ ਧਿਰਾਂ ਦੀਆਂ ਕੁਰਸੀਆਂ ਖ਼ਾਲੀ ਸਨ। ਕਾਬਿਲੇਗੌਰ ਹੈ ਕਿ ਸ਼੍ਰੋਮਣੀ ਅਕਾਲੀ ਦਲ, ਕਾਂਗਰਸ, ਭਾਜਪਾ, ਬਸਪਾ ਤੇ ਹੋਰ ਕਿਸੇ ਵੀ ਸਿਆਸੀ ਪਾਰਟੀ ਦਾ ਆਗੂ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਓਤੇ ਉਪਰ ਐਸਵਾਈਐਲ ਤੇ ਹੋਰ ਮੁੱਦਿਆਂ ਉਪਰ ਬਹਿਸ ਕਰਨ ਲਈ ਨਹੀਂ ਪੁੱਜਿਆ।

ਇਸ ਬਹਿਸ ਲਈ ਪੰਜਾਬ ਸਰਕਾਰ ਵੱਲੋਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ (ਪੀ.ਏ.ਯੂ.) ਦੇ ਡਾ: ਮਨਮੋਹਨ ਸਿੰਘ ਆਡੀਟੋਰੀਅਮ ਨੂੰ ਬੁੱਕ ਕੀਤਾ ਗਿਆ ਹੈ। ਇਸ ਆਡੀਟੋਰੀਅਮ ਦੀ ਬੈਠਣ ਦੀ ਸਮਰੱਥਾ 1000 ਦੇ ਕਰੀਬ ਹੈ ਪਰ ਸੀ.ਐਮ ਮਾਨ ਵੱਲੋਂ ਪੰਜਾਬ ਦੇ 3 ਕਰੋੜ ਲੋਕਾਂ ਨੂੰ ਖੁੱਲ੍ਹਾ ਸੱਦਾ ਦੇਣ ਕਾਰਨ ਪੁਲਿਸ ਅਤੇ ਪ੍ਰਸ਼ਾਸਨ ਦੀ ਚਿੰਤਾ ਵੱਧ ਗਈ ਹੈ।

ਇਸ ਬਹਿਸ ਵਿੱਚ ਮੁੱਖ ਮੰਤਰੀ (CM Bhagwant Mann) ਅਤੇ ਵਿਰੋਧੀ ਧਿਰ ਦੇ ਸੀਨੀਅਰ ਆਗੂਆਂ ਦੀ ਸ਼ਮੂਲੀਅਤ ਦੇ ਮੱਦੇਨਜ਼ਰ ਲੁਧਿਆਣਾ ਸ਼ਹਿਰ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਸੂਤਰਾਂ ਅਨੁਸਾਰ ਆਡੀਟੋਰੀਅਮ ਵਿੱਚ ਇੱਕ ਹਜ਼ਾਰ ਲੋਕ ਬੈਠ ਸਕਦੇ ਹਨ ਪਰ ਕਈ ਵੀ.ਵੀ.ਆਈ.ਪੀਜ਼ ਦੀ ਮੌਜੂਦਗੀ ਕਾਰਨ ਉੱਥੇ ਸਿਰਫ਼ 800 ਲੋਕਾਂ ਦੇ ਬੈਠਣ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ।

ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਤੋਂ ਇਲਾਵਾ ਆਮ ਆਦਮੀ ਪਾਰਟੀ (ਆਪ) ਦਾ ਕੋਈ ਹੋਰ ਵਿਧਾਇਕ ਇਸ ਬਹਿਸ ਵਿੱਚ ਹਿੱਸਾ ਨਹੀਂ ਲਵੇਗਾ। ਇਹ ਵੀ ਕਿਹਾ ਜਾ ਰਿਹਾ ਹੈ ਕਿ ਸਟੇਜ 'ਤੇ ਕੋਈ ਬੈਨਰ ਜਾਂ ਸਲੋਗਨ ਨਾ ਲਗਾਇਆ ਜਾਵੇ।

ਸਰਕਾਰੀ ਪੱਧਰ 'ਤੇ ਹੁਣ ਤੱਕ ਮੁੱਖ ਮੰਤਰੀ ਭਗਵੰਤ ਮਾਨ (CM Bhagwant Mann)  ਇਲਾਵਾ ਸਿਰਫ਼ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਆਡੀਟੋਰੀਅਮ 'ਚ ਸਟੇਜ 'ਤੇ ਬੈਠਣ ਦੀ ਵਿਵਸਥਾ ਕੀਤੀ ਗਈ ਹੈ। 

ਦੂਜੇ ਪਾਸੇ ਬਹਿਸ ਨਾਲ ਸਬੰਧਤ ਪ੍ਰਬੰਧਾਂ ਨੂੰ ਮੁਕੰਮਲ ਕਰਨ ਅਤੇ ਸੁਰੱਖਿਆ ਪ੍ਰਬੰਧਾਂ ਨੂੰ ਬਰਕਰਾਰ ਰੱਖਣ ਲਈ ਸਰਕਾਰ ਦੇ ਸਾਰੇ ਉੱਚ ਅਧਿਕਾਰੀਆਂ ਨੇ ਲੁਧਿਆਣਾ ਵਿੱਚ ਹੀ ਡੇਰੇ ਲਾਏ ਹੋਏ ਹਨ। ਲੁਧਿਆਣਾ ਦੀ ਡੀਸੀ ਸੁਰਭੀ ਮਲਿਕ ਖੁਦ ਪ੍ਰਬੰਧਾਂ ਨੂੰ ਦੇਖਣ ਲਈ ਮੰਗਲਵਾਰ ਨੂੰ ਆਡੀਟੋਰੀਅਮ ਪਹੁੰਚੀ। ਪੰਜਾਬ ਪੁਲਿਸ ਦੇ ਸਪੈਸ਼ਲ ਡੀਜੀਪੀ (ਲਾਅ ਐਂਡ ਆਰਡਰ) ਅਰਪਿਤ ਸ਼ੁਕਲਾ ਖੁਦ ਦੋ ਦਿਨਾਂ ਤੋਂ ਸੁਰੱਖਿਆ ਪ੍ਰਬੰਧਾਂ ਨੂੰ ਅੰਤਿਮ ਰੂਪ ਦੇਣ ਵਿੱਚ ਰੁੱਝੇ ਹੋਏ ਹਨ।

ਪੀਏਯੂ ਨੂੰ ਜਾਣ ਵਾਲੀਆਂ ਸੜਕਾਂ ’ਤੇ ਬੈਰੀਕੇਡਿੰਗ ਕੀਤੀ ਜਾ ਰਹੀ ਹੈ। ਹਾਲਾਂਕਿ ਸਰਕਾਰ ਨਹੀਂ ਚਾਹੁੰਦੀ ਕਿ ਲੋਕਾਂ ਨੂੰ ਰੋਕਣ ਲਈ ਕਿਸੇ ਤਰ੍ਹਾਂ ਦੀ ਸਖਤੀ ਕੀਤੀ ਜਾਵੇ। ਅਜਿਹੇ 'ਚ ਅਫਸਰਾਂ ਨੂੰ ਚਿੰਤਾ ਹੈ ਕਿ ਜੇਕਰ ਵੀ.ਵੀ.ਆਈ.ਪੀ ਲੋਕਾਂ ਅਤੇ ਉਨ੍ਹਾਂ ਦੇ ਸਮਰਥਕਾਂ ਤੋਂ ਇਲਾਵਾ ਹੋਰ ਭੀੜ ਇਕੱਠੀ ਹੋ ਗਈ ਤਾਂ ਪ੍ਰਬੰਧਾਂ 'ਚ ਕਮੀ ਆ ਸਕਦੀ ਹੈ।

01 November 2023
16:07 PM

ਸ਼੍ਰੋਮਣੀ ਅਕਾਲੀ ਦਲ ਨੇ ਬਹਿਸ 'ਤੇ ਖੜ੍ਹੇ ਕੀਤੇ ਸਵਾਲ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਨੇ ਕਾਨਫਰੰਸ ਕਰਕੇ ਖੁੱਲ੍ਹੀ ਬਹਿਸ ਉਪਰ ਸਵਾਲ ਖੜ੍ਹੇ ਕੀਤੇ। ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਨੇ ਹੀ ਐਸਵਾਈਐਲ ਖਿਲਾਫ਼ ਮੋਰਚਾ ਲਗਾਇਆ ਸੀ।

15:29 PM

ਸੁਨੀਲ ਜਾਖੜ਼ ਨੇ ਮੁੱਖ ਮੰਤਰੀ ਨੂੰ ਮੁਆਫੀ ਮੰਗਣ ਲਈ ਕਿਹਾ

ਖੁੱਲ੍ਹੀ ਬਹਿਸ ਦੌਰਾਨ ਮੁੱਖ ਮੰਤਰੀ ਵੱਲੋਂ ਬਲਰਾਮ ਜਾਖੜ ਉਪਰ ਲਗਾਏ ਗਏ ਇਲਜ਼ਾਮ ਉਤੇ ਸਿਆਸੀ ਜੰਗ ਛਿੜ ਪਈ ਹੈ। ਸੁਨੀਲ ਜਾਖੜ ਨੇ ਸੀਐਮ ਭਗਵੰਤ ਮਾਨ ਨੂੰ ਮੁਆਫੀ ਮੰਗਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਮੁਆਫੀ ਨਾ ਮੰਗੇ ਜਾਣ ਉਤੇ ਉਹ ਅਦਾਲਤ ਦਾ ਰੁਖ ਕਰਨਗੇ।

 

14:54 PM

ਮੈਂ ਪੰਜਾਬ ਬੋਲਦਾ ਹਾਂ ਮਹਾਂਬਹਿਸ ਖ਼ਤਮ

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ  ਪੰਜਾਬ ਦੇ ਵੱਖ-ਵੱਖ ਮੁੱਦਿਆਂ ਉਪਰ ਸਿਆਸੀ ਧਿਰਾਂ ਨੂੰ ਖੁੱਲ੍ਹੀ ਬਹਿਸ ਦਾ ਨਿਓਤਾ ਦਿੱਤਾ ਗਿਆ ਸੀ। ਸੀਐਮ ਮਾਨ ਨੇ ਵਿਰੋਧੀ ਧਿਰਾਂ ਦੀ ਗੈਰ ਹਾਜ਼ਰੀ ਵਿੱਚ ਪੰਜਾਬ ਦੇ ਮੁੱਦੇ ਚੁੱਕੇ। ਇਸ ਮਗਰੋਂ ਮੈਂ ਪੰਜਾਬ ਬੋਲਦਾ ਹਾਂ ਮਹਾਂਬਹਿਸ ਖ਼ਤਮ ਹੋ ਗਈ ਹੈ।

13:51 PM

ਬਾਲਾਸਰ ਫਾਰਮ ਦਾ ਵੀ ਚੁੱਕਿਆ ਮੁੱਦਾ
ਮੁੱਖ ਮੰਤਰੀ ਨੇ ਕਿਹਾ ਕਿ 1998 ਵਿੱਚ ਜਦੋਂ ਪ੍ਰਕਾਸ਼ ਬਾਦਲ ਮੁੜ ਮੁੱਖ ਮੰਤਰੀ ਬਣੇ ਸਨ। ਉਨ੍ਹਾਂ ਹਰਿਆਣਾ ਨੂੰ ਹੋਰ ਪਾਣੀ ਦੇਣ ਦੀ ਮਨਸ਼ਾ ਨਾਲ ਬੀਐੱਮਐੱਲ ਨਹਿਰ ਦੇ ਬੈਂਕ ਨੂੰ ਔਸਤਨ ਇੱਕ ਫੁੱਟ ਉੱਚਾ ਕੀਤਾ ਤੇ ਇਸ ਲਈ 45 ਕਰੋੜ ਰੁਪਏ ਵੀ ਹਰਿਆਣਾ ਤੋਂ ਲਏ। ਇਹ ਸਿਰਫ਼ ਉਨ੍ਹਾਂ ਨੇ ਆਪਣੇ ਬਾਲਾਸਰ ਫਾਰਮ ਜੋ ਹਰਿਆਣਾ ਵਿੱਚ ਹੈ, ਲਈ ਕੀਤਾ। ਇਸ ਤਰ੍ਹਾਂ ਬਾਦਲ ਸਰਕਾਰ ਨੇ ਆਪਣੇ ਹਿੱਤਾਂ ਲਈ ਹਰਿਆਣਾ ਨੂੰ ਪਾਣੀ ਦਿੱਤਾ ਤੇ ਹਰਿਆਣਾ ਨੇ ਨਹਿਰਾਂ ਬਣਾ ਕੇ ਇਨ੍ਹਾਂ ਦੇ ਫਾਰਮ ਨੂੰ ਪਾਣੀ ਦਿੱਤਾ।

13:17 PM

ਪੰਜਾਬ ਵਿੱਚ 1.79 ਲਘੂ ਉਦਯੋਗ ਰਜਿਸਟਰਡ ਹਨ

  • ਸੀਐਮ ਭਗਵੰਤ ਮਾਨ ਨੇ ਕਿਹਾ ਕਿ ਪਹਿਲੀਆਂ ਸਰਕਾਰਾਂ ਨੇ ਨੌਕਰੀਆਂ ਦਿੱਤੀਆਂ ਅਤੇ ਨਿਯੁਕਤੀ ਪੱਤਰ ਦਿੱਤੇ। ਫਿਰ ਚੋਣਾਂ ਹੋਈਆਂ ਤੇ ਸਰਕਾਰਾਂ ਬਦਲੀਆਂ। ਨਿਯੁਕਤੀ ਪੱਤਰ ਮਿਲਣ ਤੋਂ ਬਾਅਦ ਵੀ ਨੌਕਰੀ ਨਹੀਂ ਲੈ ਸਕੇ। ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੌਕਰੀਆਂ ਦੇ ਰਹੀ ਹੈ।
  • ਇਸ ਦੇ ਨਾਲ ਹੀ ਪੰਜਾਬ ਉਦਯੋਗ ਵੱਲ ਵੀ ਵਿਸ਼ੇਸ਼ ਧਿਆਨ ਦੇ ਰਿਹਾ ਹੈ। ਸਿਰਫ਼ 18 ਸਾਲਾਂ ਵਿੱਚ ਅਸੀਂ 56796 ਕਰੋੜ ਰੁਪਏ ਦਾ ਨਿਵੇਸ਼ ਲਿਆਏ। ਜਦੋਂ ਕਿ ਪਿਛਲੇ ਪੰਜ ਸਾਲਾਂ ਵਿੱਚ ਇਹ 1.17 ਲੱਖ ਰੁਪਏ ਸੀ ਤੇ ਇਸ ਤੋਂ ਪਹਿਲਾਂ 2013 ਤੋਂ 2017 ਤੱਕ ਇਹ 32995 ਕਰੋੜ ਰੁਪਏ ਸੀ।

fallback 

13:09 PM

ਪੰਜਾਬ ਦੇ ਖਜ਼ਾਨੇ 'ਤੇ 2012 ਤੋਂ ਕਰਜ਼ਾ ਵਧਣਾ ਹੋਇਆ ਸੀ ਸ਼ੁਰੂ
ਸੀਐਮ ਮਾਨ ਨੇ ਕਿਹਾ ਕਿ ਪੰਜਾਬ ਦੇ ਖ਼ਜ਼ਾਨੇ 'ਤੇ ਕਰਜ਼ੇ ਦਾ ਬੋਝ 2012 ਤੋਂ ਵਧਣਾ ਸ਼ੁਰੂ ਹੋ ਗਿਆ ਸੀ। 2012 ਵਿੱਚ 83099 ਕਰੋੜ ਰੁਪਏ ਦਾ ਕਰਜ਼ਾ ਸੀ, ਜੋ ਹੁਣ 3.14 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ। ਕਈ ਪੁਰਾਣੀਆਂ ਅਦਾਇਗੀਆਂ ਛੱਡ ਦਿੱਤੀਆਂ ਗਈਆਂ। ਜਿਸ ਨੂੰ ਹੁਣ ਹੌਲੀ-ਹੌਲੀ ਵਾਪਸ ਕੀਤਾ ਜਾ ਰਿਹਾ ਹੈ।

ਕਰਜ਼ੇ ਦਾ ਬੋਝ

fallback

13:00 PM

ਟਰਾਂਸਪੋਰਟ ਦਾ ਦੂਜਾ ਮੁੱਦਾ 
ਸੀਐਮ ਭਗਵੰਤ ਮਾਨ ਨੇ ਟਰਾਂਸਪੋਰਟ ਦਾ ਦੂਜਾ ਮੁੱਦਾ ਚੁੱਕਿਆ। ਅਕਾਲੀ ਦਲ ਦੀ ਕੁਰਸੀ ਵੱਲ ਇਸ਼ਾਰਾ ਕਰਦਿਆਂ ਸੀਐਮ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਗਲਤ ਤਰੀਕੇ ਨਾਲ ਆਪਣੇ ਰੂਟ ਲਏ। ਦਿੱਲੀ ਏਅਰਪੋਰਟ ਤੋਂ ਪ੍ਰਾਈਵੇਟ ਬੱਸਾਂ ਚੱਲਦੀਆਂ ਸਨ। ਕਿਰਾਇਆ 3500 ਰੁਪਏ ਸੀ। 'ਆਪ' ਸਰਕਾਰ ਨੇ 1100 ਰੁਪਏ 'ਚ ਦਿੱਲੀ ਏਅਰਪੋਰਟ ਤੋਂ ਬੱਸਾਂ ਸ਼ੁਰੂ ਕਰ ਦਿੱਤੀਆਂ। ਟੋਲ ਪਲਾਜ਼ੇ ਕਾਂਗਰਸ ਅਤੇ ਅਕਾਲੀ ਦਲ ਦੇ ਸਮੇਂ ਵਿੱਚ ਬਣਾਏ ਗਏ ਸਨ। ਇਹ ਟੋਲ ਪਲਾਜ਼ੇ ਪਹਿਲਾਂ ਵੀ ਬੰਦ ਕੀਤੇ ਜਾ ਸਕਦੇ ਸਨ ਪਰ ਇਨ੍ਹਾਂ ਦੀਆਂ ਤਰੀਕਾਂ ਵਧਾ ਦਿੱਤੀਆਂ ਗਈਆਂ ਹਨ। 'ਆਪ' ਦੇ ਸੱਤਾ 'ਚ ਆਉਣ ਤੋਂ ਬਾਅਦ 14 ਟੋਲ ਪਲਾਜ਼ੇ ਬੰਦ ਕਰ ਦਿੱਤੇ ਗਏ ਸਨ।

fallback

12:57 PM

AAP (ਨੈਸ਼ਨਲ)  ਦਾ ਟਵੀਟ
ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਸਾਰੇ ਵਿਰੋਧੀ ਨੇਤਾਵਾਂ ਨੂੰ ਖੁੱਲ੍ਹੀ ਬਹਿਸ ਦੀ ਚੁਣੌਤੀ ਦਿੱਤੀ ਸੀ ਪਰ ਇੱਕ ਵੀ ਨੇਤਾ ਬਹਿਸ ਵਿੱਚ ਨਹੀਂ ਆਇਆ। ਬੰਗਲਿਆਂ ਵਿੱਚ ਬੈਠ ਕੇ ਮੀਡੀਆ ਸਾਹਮਣੇ ਬਿਆਨ ਦੇਣਾ ਬਹੁਤ ਆਸਾਨ ਹੈ ਹਿੰਮਤ ਹੈ ਤਾਂ ਜਨਤਾ ਦੇ ਸਾਹਮਣੇ ਬਹਿਸ ਕਰਕੇ ਦਿਖਾਓ।

12:53 PM

ਮੁੱਖ ਮੰਤਰੀ ਭਗਵੰਤ ਮਾਨ ਦਾ ਸੰਬੋਧਨ 
ਨਵੀਂ ਪਿਰਤ ਦੇ ਤੁਸੀਂ ਲੋਕ ਚਸ਼ਮਦੀਦ ਗਵਾਹ ਬਣ ਰਹੇ ਹੋ।
ਅਸੀਂ ਇਸ ਬਹਿਸ ਵਿੱਚ ਜਿੱਤਣ ਜਾਂ ਹਾਰਨ ਲਈ ਨਹੀਂ ਆਏ।
ਇਸ ਦੌਰਾਨ ਕਈ ਜਿੰਦਾਬਾਦ ਅਤੇ ਮੁਰਦਾਬਾਦ ਦੇ ਨਾਅਰੇ ਨਹੀਂ ਲੱਗਣਗੇ।
20-25 ਦਿਨ ਤੋਂ ਆਉਣ ਦੇ ਬਹਾਨੇ ਲਗਾ ਰਹੇ ਸਨ।
ਚੰਗਾ ਹੁੰਦਾ ਕਿ ਜੇ ਮੇਰੇ ਸਾਥੀ ਇਥੇ ਆਉਂਦੇ।
ਜੇ ਤੁਸੀਂ ਚੋਣ ਹਾਰ ਗਏ ਤਾਂ ਹੁਣ ਤੁਹਾਡੇ ਗੁਨਾਹ ਮੁਆਫ ਹੋ ਜਾਣਗੇ
ਪੰਜਾਬ ਦੇ ਪਾਣੀ ਦੀ ਵੰਡ ਲਈ ਵੱਖਰੀ ਵਿਵਸਥਾ ਕਿਉਂ
ਪਹਿਲਾਂ ਵਿਰੋਧੀ ਇੱਕ ਦੂਜੇ ਨੂੰ ਸਵਾਲ ਨਹੀਂ ਪੁੱਛਦੇ ਸਨ
ਐਸਵਾਈਐਲ ਦੇ ਬਜਾਏ ਵਾਈਐਸਐਲ ਹੋਣਾ ਚਾਹੀਦਾ ਸੀ।
ਸਾਡਾ ਸਤਲੁਜ ਨਾਲਾ ਬਣ ਕੇ ਰਹਿ ਗਿਆ ਹੈ।
ਸਾਡੇ ਕੋਲ ਪਾਣੀ ਦੇਣ ਲਈ ਨਹੀਂ ਹੈ।
ਜੇ ਪਾਣੀ ਲੈਣਾ ਹੈ ਤਾਂ ਯਮੁਨਾ ਦਾ ਲਵੋ
ਜੇ ਲੋਕਾਂ ਨੇ ਮੈਨੂੰ ਜ਼ਿੰਮੇਵਾਰੀ ਦਿੱਤੀ ਹੈ ਤਾਂ ਮੈਂ ਸ਼ਿੱਦਤ ਨਾਲ ਨਿਭਾਈ ਹੈ।
ਚਾਂਦੀ ਦੀ ਕਹੀ ਨਾਲ ਟੱਕ ਲਗਾਉਣ ਵਾਲੇ ਪਾਣੀ ਦੇ ਰਾਖੇ ਬਣ ਗਏ।
ਕੈਪਟਨ ਤੇ ਇੰਦਰਾ ਗਾਂਧੀ ਨੇ ਹੀ ਲਗਾਇਆ ਸੀ ਟੱਕ
ਪਾਣੀ ਦੇ ਮੁੱਦਿਆਂ ਨੂੰ ਸਰਕਾਰਾਂ ਨੇ ਕਦੇ ਵੀ ਨਹੀਂ ਚੁੱਕਿਆ
ਮੈਂ ਕੇਂਦਰ ਤੇ ਹਰਿਆਣਾ ਨਾਲ ਮੀਟਿੰਗ ਵਿੱਚ ਵਾਈਐਸਐਲ ਦਾ ਮੁੱਦਾ ਚੁੱਕਿਆ

12:34 PM

ਭਗਵੰਤ ਮਾਨ ਦਾ ਸੰਬੋਧਨ
ਸੀਐਮ ਭਗਵੰਤ ਮਾਨ ਨੇ ਕਿਹਾ ਕਿ 20-25 ਸਾਲ ਪਹਿਲਾਂ ਸ਼ੁਰੂ ਹੋਈ ਬਹਿਸ ਤੋਂ ਬਾਅਦ ਹੁਣ ਵਿਰੋਧੀ ਧਿਰ ਦੇ ਨੇਤਾਵਾਂ ਨੇ ਆਉਣ ਤੋਂ ਇਨਕਾਰ ਕਰ ਦਿੱਤਾ ਹੈ। ਇਹ ਪਹਿਲੀ ਵਾਰ ਹੈ ਜਦੋਂ ਸੂਬੇ ਵਿੱਚ ਰਾਜ ਕਰ ਰਹੀਆਂ ਤਿੰਨ ਪਾਰਟੀਆਂ ਕਾਂਗਰਸ, ਭਾਜਪਾ ਤੇ ਅਕਾਲੀ ਦਲ ਪਹਿਲੀ ਵਾਰ ਪੰਜਾਬ ਵਿੱਚ ਸੱਤਾ ਤੋਂ ਬਾਹਰ ਹੋ ਗਏ ਹਨ।

ਮੁੱਖ ਮੰਤਰੀ ਨੇ SYL ਦਾ ਪਹਿਲਾ ਮੁੱਦਾ ਉਠਾਇਆ। ਜਿਸ ਲਈ ਉਸ ਨੇ ਇੱਕ ਢੁਕਵੀਂ ਸਲਾਈਡ ਤਿਆਰ ਕਰਕੇ ਲਿਆਂਦੀ। ਜਿਸ ਵਿੱਚ ਐਸ.ਵਾਈ.ਐਲ ਸਬੰਧੀ ਹੁਣ ਤੱਕ ਲਏ ਗਏ ਫੈਸਲਿਆਂ ਦੀ ਗੱਲ ਕੀਤੀ ਗਈ।
 
SYL ਦਾ ਪਹਿਲਾ ਮੁੱਦਾ 

fallback

12:13 PM

'ਮੈਂ ਪੰਜਾਬ ਬੋਲਦਾ ਹਾਂ' ਮਹਾਬਹਿਸ ਦਾ ਆਗ਼ਾਜ਼  ਸੀਐਮ ਭਗਵੰਤ ਮਾਨ ਦਾ ਕੀਤਾ ਨਿੱਘਾ ਸਵਾਗਤ, ਵਿਰੋਧੀ ਧਿਰਾਂ ਗ਼ੈਰ ਹਾਜ਼ਰ

fallback

12:06 PM

ਪੰਜਾਬ ਤੇ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਪੰਜਾਬੀ ਲੋਕ ਕਈ ਦਿਨਾਂ ਤੋਂ ਖੁੱਲ੍ਹੀ ਮਹਾਬਹਿਸ ਦਾ ਬੇਸਬਰੀ ਨਾਲ ਉਡੀਕ ਕਰ ਰਹੇ ਸਨ। 1 ਨਵੰਬਰ ਯਾਨੀ ਪੰਜਾਬ ਦਿਵਸ ਮੌਕੇ ਅੱਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਨਿਰਮਲ ਸਿੰਘ ਜੌੜਾ ਵੱਲੋਂ ਮੰਚ ਸੰਚਾਲਨ ਦੀ ਸ਼ੁਰੂਆਤ ਨਾਲ ਮਹਾਬਹਿਸ ਦਾ ਆਗਾਜ਼ ਹੋਇਆ।

 

 

 

11:57 AM

ਸੁਖਬੀਰ ਸਿੰਘ ਬਾਦਲ ਦਾ ਟਵੀਟ

 ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰਕੇ ਖੁੱਲ੍ਹੀ ਬਹਿਸ ਨੂੰ ਲੈ ਕੇ ਸਖ਼ਤ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਨੇ ਖੁੱਲ੍ਹੀ ਬਹਿਸ ਨੂੰ ਲੈ ਕੇ ਟਵੀਟ ਕਰਦੇ ਹੋਏ ਲਿਖਿਆ ਹੈ ਕਿ ਪੰਜਾਬ ਦਿਵਸ ਮੌਕੇ ਕਰਫਿਊ ਲਗਾਇਆ ਗਿਆ। ਜਨਤਕ ਦਾਖ਼ਲੇ ਉਪਰ ਪਾਬੰਦੀ ਹੈ। ਦੰਗਾ ਵਿਰੋਧੀ ਟੀਮਾਂ ਤਾਇਨਾਤ ਹਨ। ਸਿੱਖ ਤੇ ਹੋਰ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਹਿਰਾਸਤ ਵਿੱਚ ਲੈ ਗਿਆ ਹੈ। ਉਨ੍ਹਾਂ ਨੇ ਅੱਗੇ ਲਿਖਿਆ ਕਿ ਇਹ ਕਿਹੋ ਜਿਹੀ ਓਪਨ ਬਹਿਸ ਹੈ।

11:39 AM

ਸੁਨੀਲ ਜਾਖੜ ਦਾ ਟਵੀਟ
ਭਗਵੰਤ ਮਾਨ ਜੀ, ਤੁਹਾਡੀ ਪੁਲਿਸ ਆਮ ਲੋਕਾਂ ਨੂੰ ਬਹਿਸ ਵਿਚ ਵੜਨ ਹੀ ਨਹੀਂ ਦੇ ਰਹੀ। ਜੇਕਰ ਤੁਸੀਂ ਇਹ ਕੁਝ ਹੀ ਕਰਨਾ ਸੀ ਤਾਂ ਬਿਨਾਂ ਵਰਦੀ ਪੁਲਿਸ ਨੂੰ ਦਰਸ਼ਕਾਂ ਵਾਲੀ ਥਾਂ ਬਿਠਾ ਕੇ ਇਹ ਪ੍ਰੋਗਰਾਮ ਪੁਲਿਸ ਅਕਾਦਮੀ ਫਿਲੌਰ ਵਿੱਚ ਕਰ ਲੈਣਾ ਸੀ। ਨਾ ਲੁਧਿਆਣਾ ਸ਼ਹਿਰ ਸੀਲ ਕਰਨ ਦੀ ਲੋੜ ਸੀ ਨਾ ਪੰਜਾਬੀਆਂ ਨੂੰ ਖੱਜਲ ਹੋਣਾ ਪੈਂਦਾ। ਪੰਜਾਬ ਮੰਗਦਾ ਜਵਾਬ

11:14 AM

PAU ਦੇ ਬਾਹਰ ਧਰਨੇ ਉੱਤੇ ਬੈਠੀਆਂ ਸਿੱਖ ਜਥੇਬੰਦੀੰਆਂ ਵਾਹਿਗੁਰੂ ਦਾ ਜਾਪ ਸ਼ੁਰੂ ਕੀਤਾ।  ਇਸ ਦੌਰਾਨ ਕਿਹਾ ਕਿ ਬੇਅਦਬੀਆਂ ਦੇ ਮੁੱਦੇ ਨੂੰ ਲੇ ਕੇ ਬਹਿਸ ਕੀਤੀ ਜਾਵੇ। ਬਰਗਾੜੀ ਦੇ ਮਸਲੇ ਉੱਤੇ ਬਹਿਸ ਕਰਨ ਪਹੁੰਚੇ ਹਾਂ।

10:53 AM

ਯੂਨੀਵਰਸਿਟੀ ਪੁੱਜੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ 
ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਯੂਨੀਵਰਸਿਟੀ ਪੁੱਜੇ ਅਤੇ ਸੁਰੱਖਿਆ ਦੀ ਜਾਂਚ ਕਰਕੇ ਵਾਪਸ ਪਰਤ ਗਏ। ਉਸ ਦਾ ਕਹਿਣਾ ਹੈ ਕਿ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਸੱਦਾ ਦਿੱਤਾ ਗਿਆ ਹੈ ਅਤੇ ਸਾਰਿਆਂ ਨੂੰ ਇਸ ਬਹਿਸ ਵਿੱਚ ਹਿੱਸਾ ਲੈਣਾ ਚਾਹੀਦਾ ਹੈ।

10:25 AM

ਮਹਾਂ ਡਿਬੇਟ ਵਿੱਚ ਹਿੱਸਾ ਲੈਣ ਦੇ ਲਈ ਨਿਕਲੇ ਸ਼ਿਵ ਸੈਨਾ ਪੰਜਾਬ ਦੇ ਪ੍ਰਧਾਨ ਸੰਜੀਵ ਘਨੌਲੀ

ਸ਼ਿਵ ਸੈਨਾ ਪੰਜਾਬ ਦੇ ਪ੍ਰਧਾਨ ਸੰਜੀਵ ਘਨੌਲੀ ਅੱਜ ਸਵੇਰੇ ਆਪਣੇ ਗ੍ਰਹਿ ਨਿਵਾਸ ਘਨੌਲੀ ਤੋਂ ਲੁਧਿਆਣੇ ਦੇ ਵਿੱਚ ਹੋ ਰਹੀ ਮਹਾਂ ਡਿਬੇਟ ਵਿੱਚ ਹਿੱਸਾ ਲੈਣ ਦੇ ਲਈ ਨਿਕਲੇ ਜਿਨਾਂ ਨੂੰ ਸਥਾਨਕ ਪੁਲਿਸ ਵੱਲੋਂ ਰੋਕ ਲਿਆ ਗਿਆ। ਇਸ ਮੌਕੇ ਸੰਜੀਵ ਨੇ ਬੋਲਿਆ ਕੀ ਮੈਨੂੰ ਲੁਧਿਆਣੇ ਜਾਣ ਤੋਂ ਰੋਕਿਆ ਜਾ ਰਿਹਾ ਸੰਜੀਵ ਘਨੌਲੀ ਵੱਲੋਂ ਪੰਜਾਬ ਸਰਕਾਰ ਉੱਤੇ ਤਿੱਖੇ ਸ਼ਬਦੀ ਵਾਰ ਕੀਤੇ ਗਏ। ਉਹਨਾਂ ਨੇ ਕਿਹਾ ਕਿ ਅਸੀਂ ਪੰਜਾਬ ਦੀ ਗੱਲ ਕਰਨ ਦੇ ਲਈ ਜਾ ਰਹੇ ਹਾਂ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਨ ਜਾ ਰਹੇ ਹਾਂ ਲੇਕਿਨ ਸਾਨੂੰ ਰੂਪਨਗਰ ਵਿੱਚ ਹੀ ਰੋਕ ਲਿਆ ਗਿਆ ਹੈ। 

ਅਸੀਂ ਖਾਸ ਤੌਰ ਤੇ ਪੰਜਾਬ ਦੇ ਪਾਣੀ ਦੇ ਮੁੱਦੇ ਦੀ ਗੱਲ ਉਥੇ ਕਰਦੀ ਸੀ ਕਿ ਪੰਜਾਬ ਕੋਲ ਇੱਕ ਬੂੰਦ ਵੀ ਕਿਸੇ ਨੂੰ ਦੇਣ ਦੇ ਲਈ ਨਹੀਂ ਹੈ ਲੇਕਿਨ ਸਾਨੂੰ ਸਾਡੀ ਆਵਾਜ਼ ਉੱਥੇ ਤੱਕ ਪਹੁੰਚਾਉਣ ਨਹੀਂ ਦਿੱਤੀ ਜਾ ਰਹੀ ਅਸੀਂ ਵੱਡੇ ਪੱਧਰ ਉੱਤੇ ਇਕੱਠੇ ਹੋ ਕੇ ਸ਼ਿਵ ਸੇਨਾ ਪੰਜਾਬ ਦੇ ਲੀਡਰਾਂ ਦੇ ਨਾਲ ਲੁਧਿਆਣੇ ਪਹੁੰਚਣਾ ਸੀ ਲੇਕਿਨ ਸਾਨੂੰ ਰੂਪਨਗਰ ਵਿੱਚ ਹੀ ਰੋਕ ਲਿਆ ਗਿਆ ਹੈ।

09:33 AM

ਕਿਹਾ ਜਾ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਅੱਜ ਦੀ ਬਹਿਸ ਵਿੱਚ ਹਿੱਸਾ ਨਹੀਂ ਲਵੇਗਾ।

08:36 AM

ਸਵੇਰ ਤੋਂ ਹੀ ਯੂਨੀਵਰਸਿਟੀ ਦੇ ਬਾਹਰ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ। ਗੇਟ ਨੰਬਰ 1 ਰਾਹੀਂ ਕਿਸੇ ਨੂੰ ਵੀ ਅੰਦਰ ਜਾਣ ਦੀ ਇਜਾਜ਼ਤ ਨਹੀਂ ਹੈ। ਗੇਟ ਨੰਬਰ 2 ਤੋਂ ਡਿਊਟੀ ’ਤੇ ਮੌਜੂਦ ਮੁਲਾਜ਼ਮਾਂ ਨੂੰ ਬਹਿਸ ਲਈ ਭੇਜਿਆ ਜਾ ਰਿਹਾ ਹੈ। ਕਿਸੇ ਹੋਰ ਨੂੰ ਯੂਨੀਵਰਸਿਟੀ ਦੇ ਅੰਦਰ ਜਾਣ ਦੀ ਇਜਾਜ਼ਤ ਨਹੀਂ ਹੈ। ਵਿਦਿਆਰਥੀਆਂ ਨੂੰ ਅੰਦਰ ਜਾਣ ਤੋਂ ਵੀ ਰੋਕਿਆ ਜਾ ਰਿਹਾ ਹੈ।

08:14 AM

ਲਿੰਕ ਰਾਹੀਂ ਦੇਖੋ ਮਹਾਡਿਬੇਟ
ਪੰਜਾਬ ਸਰਕਾਰ ਨੇ ਬਹਿਸ ਦਾ ਹਿੱਸਾ ਬਣਨ ਲਈ 3 ਕਰੋੜ ਪੰਜਾਬੀਆਂ ਲਈ ਲਿੰਕ ਸਾਂਝਾ ਕੀਤਾ ਹੈ। 

06:42 AM

ਪੰਜਾਬ ਸਰਕਾਰ ਨੇ ਬਹਿਸ ਦਾ ਹਿੱਸਾ ਬਣਨ ਲਈ 3 ਕਰੋੜ ਪੰਜਾਬੀਆਂ ਲਈ ਲਿੰਕ ਸਾਂਝਾ ਕੀਤਾ ਹੈ। ਤੁਸੀਂ ਇਸ ਲਿੰਕ https://www.youtube.com/watch?v=HDSoTqDyvLU 'ਤੇ ਕਲਿੱਕ ਕਰਕੇ ਪੰਜਾਬੀ ਬਹਿਸ ਲਾਈਵ ਦੇਖ ਸਕਦੇ ਹੋ। ਉਹ ਇਸ ਲਿੰਕ ਰਾਹੀਂ ਬਹਿਸ ਸੁਣ ਸਕਦੇ ਹਨ, ਪਰ ਹਿੱਸਾ ਨਹੀਂ ਲੈ ਸਕਣਗੇ।

06:41 AM

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਬਹਿਸ ਤੱਕ ਪਹੁੰਚਣ ਦੀ ਗੱਲ ਕਹੀ ਹੈ। ਇਸ ਬਹਿਸ ਦਾ ਹਿੱਸਾ ਕੌਣ ਬਣੇਗਾ ਅਤੇ ਕਿਹੜੀ ਕੁਰਸੀ ਖਾਲੀ ਰਹੇਗੀ ਇਸ ਤੋਂ ਪਰਦਾ ਅੱਜ ਦੁਪਹਿਰ 12 ਵਜੇ ਤੱਕ ਉਠ ਜਾਵੇਗਾ। ਇਸ ਸਭ ਦੇ ਵਿਚਕਾਰ ਲੁਧਿਆਣਾ ਇਸ ਬਹਿਸ ਲਈ ਪੂਰੀ ਤਰ੍ਹਾਂ ਤਿਆਰ ਹੈ।

06:39 AM

ਪੰਜਾਬ ਵਿੱਚ ਹੋਣ ਜਾ ਰਹੀ ਵਿਸ਼ਾਲ ਬਹਿਸ ‘ਪੰਜਾਬ ਬੋਲਦਾ ਹਾਂ’ ਵਿੱਚ ਕੌਣ ਭਾਗ ਲਵੇਗਾ ਇਸ ਨੂੰ ਲੈ ਕੇ ਅਜੇ ਭੰਬਲਭੂਸਾ ਬਣਿਆ ਹੋਇਆ ਹੈ। ਮੰਗਲਵਾਰ ਸ਼ਾਮ ਤੱਕ ਅਕਾਲੀ ਦਲ ਦੇ ਸਪੀਕਰ ਦਲਜੀਤ ਸਿੰਘ ਨੇ ਬਹਿਸ ਵਿੱਚ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ। ਇਸ ਦੇ ਨਾਲ ਹੀ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਗੱਲ 'ਤੇ ਆਉਣ ਦੀ ਗੱਲ ਕਹੀ। ਇਸ ਤੋਂ ਇਲਾਵਾ ਸੁਨੀਲ ਜਾਖੜ ਅਤੇ ਪ੍ਰਤਾਪ ਸਿੰਘ ਬਾਜਵਾ ਦੀ ਆਮਦ ਨੂੰ ਲੈ ਕੇ ਭੰਬਲਭੂਸਾ ਬਣਿਆ ਹੋਇਆ ਹੈ।

06:35 AM

ਪੰਜਾਬ ਪੁਲਿਸ ਦੇ ਸਪੈਸ਼ਲ ਡੀਜੀਪੀ (ਲਾਅ ਐਂਡ ਆਰਡਰ) ਅਰਪਿਤ ਸ਼ੁਕਲਾ ਖੁਦ ਦੋ ਦਿਨਾਂ ਤੋਂ ਸੁਰੱਖਿਆ ਪ੍ਰਬੰਧਾਂ ਨੂੰ ਅੰਤਿਮ ਰੂਪ ਦੇਣ ਵਿੱਚ ਰੁੱਝੇ ਹੋਏ ਹਨ। ਅਰਪਿਤ ਸ਼ੁਕਲਾ ਦੀ ਨਿਗਰਾਨੀ ਹੇਠ ਪੰਜਾਬ ਦੇ ਏਡੀਜੀਪੀ (ਟਰੈਫਿਕ) ਏਐਸ ਰਾਏ, ਰੋਪੜ ਰੇਂਜ ਦੇ ਆਈਜੀ ਜੀਪੀਐਸ ਭੁੱਲਰ ਅਤੇ ਲੁਧਿਆਣਾ ਦੇ ਪੁਲੀਸ ਕਮਿਸ਼ਨਰ ਐਮਐਸ ਸਿੱਧੂ ਤੋਂ ਇਲਾਵਾ ਲੁਧਿਆਣਾ ਰੇਂਜ ਦੇ ਡੀਆਈਜੀ ਅਤੇ ਪੰਜਾਬ ਆਰਮਡ ਪੁਲੀਸ (ਪੀਏਪੀ) ਦੇ ਡੀਆਈਜੀ ਲੋੜੀਂਦੇ ਪ੍ਰਬੰਧ ਕਰਨ ਵਿੱਚ ਰੁੱਝੇ ਹੋਏ ਹਨ।

06:33 AM

ਵਿਸ਼ੇਸ਼ ਡੀਜੀਪੀ ਅਰਪਿਤ ਸ਼ੁਕਲਾ ਸੋਮਵਾਰ ਤੋਂ ਲੁਧਿਆਣਾ ਵਿੱਚ ਅਧਿਕਾਰੀਆਂ ਨਾਲ ਲਗਾਤਾਰ ਮੀਟਿੰਗਾਂ ਕਰ ਰਹੇ ਹਨ। ਸ਼ਹਿਰ ਵਿੱਚ ਵੱਡੀ ਗਿਣਤੀ ਵਿੱਚ ਪੁਲਿਸ ਬਲ ਵੀ ਤਾਇਨਾਤ ਕੀਤੇ ਗਏ ਹਨ।

06:31 AM

ਸੀਐਮ ਮਾਨ ਨੇ ਇਸ ਬਹਿਸ ਨੂੰ ‘ਮੈਂ ਪੰਜਾਬ ਬੋਲਦਾ ਹਾਂ’ ਦਾ ਨਾਂ ਦਿੱਤਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ 3 ਕਰੋੜ ਲੋਕਾਂ ਨੂੰ ਇਸ ਬਹਿਸ ਨੂੰ ਦੇਖਣ ਲਈ ਖੁੱਲ੍ਹਾ ਸੱਦਾ ਦਿੱਤਾ ਹੈ। ਅਜਿਹੇ 'ਚ ਜੇਕਰ ਜ਼ਿਆਦਾ ਲੋਕ ਲੁਧਿਆਣਾ ਪਹੁੰਚਦੇ ਹਨ ਤਾਂ ਪੁਲਸ ਨੂੰ ਸਥਿਤੀ ਨੂੰ ਸੰਭਾਲਣ 'ਚ ਮੁਸ਼ਕਿਲ ਆ ਸਕਦੀ ਹੈ। ਇਸ ਕਾਰਨ ਪੁਲੀਸ ਅਧਿਕਾਰੀ ਸਖ਼ਤ ਪ੍ਰਬੰਧ ਕਰ ਰਹੇ ਹਨ।

Trending news