Sidhu Moose Wala News: ਕੈਨੇਡਾ ਦੇ ਸਰੀ 'ਚ ਟੂਰਨਾਮੈਂਟ ਜਿੱਤ ਚਾਂਦੀ ਤਗਮਾ ਲੈ ਕੇ ਟੀਮ ਪਹੁੰਚੀ ਮੂਸੇਵਾਲਾ ਦੇ ਪਿੰਡ
Advertisement
Article Detail0/zeephh/zeephh1860995

Sidhu Moose Wala News: ਕੈਨੇਡਾ ਦੇ ਸਰੀ 'ਚ ਟੂਰਨਾਮੈਂਟ ਜਿੱਤ ਚਾਂਦੀ ਤਗਮਾ ਲੈ ਕੇ ਟੀਮ ਪਹੁੰਚੀ ਮੂਸੇਵਾਲਾ ਦੇ ਪਿੰਡ

Sidhu moosewala News: ਦੱਸ ਦਈਏ ਕਿ ਸਰੀ ਕੈਨੇਡਾ ਵਿਖੇ ਹੋਏ ਕ੍ਰਿਕਟ ਟੂਰਨਾਮੈਂਟ ਦੇ ਵਿੱਚ ਜਰਸੀ ਉੱਤੇ ਸਿੱਧੂ ਮੂਸੇਵਾਲਾ '5911' ਦਾ ਲੋਗੋ ਲਗਾ ਕੇ ਖੇਡਣ ਵਾਲੀ ਟੀਮ ਟੂਰਨਾਮੈਂਟ ਦੇ ਵਿੱਚ ਦੂਸਰਾ ਸਥਾਨ ਪ੍ਰਾਪਤ ਕੀਤਾ। 

 

Sidhu Moose Wala News: ਕੈਨੇਡਾ ਦੇ ਸਰੀ 'ਚ ਟੂਰਨਾਮੈਂਟ ਜਿੱਤ ਚਾਂਦੀ ਤਗਮਾ ਲੈ ਕੇ ਟੀਮ ਪਹੁੰਚੀ ਮੂਸੇਵਾਲਾ ਦੇ ਪਿੰਡ

Sidhu moosewala News:  ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ (Sidhu Moose Wala)ਨੇ ਆਪਣੇ ਗੀਤਾਂ ਅਤੇ ਸੰਗੀਤ ਦੇ ਦਮ 'ਤੇ ਛੋਟੀ ਉਮਰ 'ਚ ਹੀ ਕਾਫੀ ਨਾਮ ਕਮਾਇਆ ਸੀ। ਅੱਜ ਵੀ ਉਸਦੇ ਫੈਨਸ ਉਸ ਨੂੰ ਭੁਲੇ ਨਹੀਂ ਹਨ। ਅੱਜ ਵੀ ਸਿੱਧੂ ਦੇ ਘਰ ਫੈਨਸ ਦਾ ਤਾਤਾ ਲੱਗਿਆ ਰਹਿੰਦਾ ਹੈ। ਇਸ ਵਿਚਾਲੇ ਅੱਜ ਕੈਨੇਡਾ ਤੋਂ ਟੀਮ ਸਿੱਧੂ ਮੂਸੇਵਾਲੇ ਦੇ ਪਿੰਡ ਮਾਨਸਾ ਪਹੁੰਚੀ ਅਤੇ ਪਿੰਡ ਪਹੁੰਚਣ ਤੋਂ ਬਾਅਦ ਸਰੀ ਜੈਪੁਰ ਟੀਮ ਨੇ ਸਿੱਧੂ ਦੇ ਮਾਪਿਆਂ ਨੂੰ ਮੈਡਲ ਭੇਟ ਕੀਤਾ। 

ਦੱਸ ਦਈਏ ਕਿ ਸਰੀ ਕੈਨੇਡਾ ਵਿਖੇ ਹੋਏ ਕ੍ਰਿਕਟ ਟੂਰਨਾਮੈਂਟ ਦੇ ਵਿੱਚ ਜਰਸੀ ਉੱਤੇ ਸਿੱਧੂ ਮੂਸੇਵਾਲਾ '5911' ਦਾ ਲੋਗੋ ਲਗਾ ਕੇ ਖੇਡਣ ਵਾਲੀ ਟੀਮ ਟੂਰਨਾਮੈਂਟ ਦੇ ਵਿੱਚ ਦੂਸਰਾ ਸਥਾਨ ਪ੍ਰਾਪਤ ਕੀਤਾ।  ਕੈਨੇਡਾ ਦੇ ਸਰੀ ਵਿੱਖੇ GT 20 ਟੂਰਨਾਮੈਂਟ ਕਰਵਾਇਆ ਗਿਆ ਅਤੇ ਇਸ ਟੂਰਨਾਮੈਂਟ ਦੇ ਵਿੱਚ ਸਰੀ ਜੈਪੁਰ ਟੀਮ ਵੱਲੋਂ ਆਪਣੀ ਸਿੱਧੂ ਮੂਸੇ ਵਾਲੇ ਦਾ 5911 ਲੋਗੋ ਲਗਾ ਕੇ ਖੇਡ ਅਤੇ ਇਸ ਟੂਰਨਾਮੈਂਟ ਦੇ ਵਿੱਚ ਦੂਸਰੇ ਸਥਾਨ 'ਤੇ ਰਹੇ ਟੀਮ ਦੇ ਓਨਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕੈਨੇਡਾ ਦੇ ਵਿੱਚ ਟੂਰਨਾਮੈਂਟ ਕ੍ਰਿਕਟ ਕਰਵਾਇਆ ਗਿਆ ਸੀ ਜਿਸ ਵਿੱਚ ਸਿੱਧੂ ਮੂਸੇਵਾਲਾ ਨੂੰ ਟ੍ਰਿਬਿਊਟ ਦਿੱਤਾ ਗਿਆ ਹੈ। 

ਕ੍ਰਿਕਟ ਟੂਰਨਾਮੈਂਟ ਦੀ ਟੀਮ 5911 ਵਾਲਾ, ਲੋਗੋ ਲਗਾ ਕੇ ਖੇਡੇ ਸਨ ਅਤੇ ਸਾਡੀ ਇੱਛਾ ਸੀ ਕਿ ਇਸ ਟੂਰਨਾਮੈਂਟ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਵੀ ਸ਼ਾਮਿਲ ਹੋਣ ਪਰ ਉਹ ਨਿੱਜੀ ਰੁੱਝੇਵਿਆਂ ਦੇ ਕਾਰਨ ਸ਼ਾਮਿਲ ਨਹੀਂ ਹੋ ਸਕੇ। ਉਹਨਾਂ ਕਿਹਾ ਕਿ ਸਾਡੀ ਟੀਮ ਇਸ ਟੂਰਨਾਮੈਂਟ ਦੇ ਵਿੱਚ ਦੂਸਰੇ ਸਥਾਨ ਉੱਤੇ ਰਹੀ ਹੈ ਅਤੇ ਟੀਮ ਨੇ ਜੋ ਮੈਡਲ ਪ੍ਰਾਪਤ ਕੀਤਾ ਹੈ ਉਹ ਅੱਜ ਮੂਸਾ ਪਿੰਡ ਪਹੁੰਚ ਕੇ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਸੌਂਪ ਦਿੱਤਾ ਹੈ। 

ਇਹ ਵੀ ਪੜ੍ਹੋ: Sidhu Moosewala Death Anniversary: ਅੱਜ ਦੇ ਦਿਨ ਸਿੱਧੂ ਨੇ ਲਏ ਸੀ ਆਖਰੀ ਸਾਹ; ਆਪਣੇ ਗੀਤਾਂ ਰਾਹੀਂ ਫੈਨਜ਼ ਦੇ ਦਿਲਾਂ 'ਚ ਜ਼ਿੰਦਾ ਹੈ ਮੂਸੇਵਾਲਾ!

ਇਸ ਟੂਰਨਾਮੈਂਟ ਦੀ ਜਰਸੀ ਵੀ ਮੂਸਾ ਪਿੰਡ ਤੋਂ ਜਾਰੀ ਕੀਤੀ ਗਈ ਸੀ। ਇਸ ਮੌਕੇ ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਨੂੰ ਟ੍ਰਿਬਿਊਟ ਦਿੱਤਾ ਹੈ ਅਤੇ ਉਨ੍ਹਾਂ ਨੇ ਕਿਹਾ ਕਿ ਅਸੀਂ ਸਿੱਧੂ ਮੂਸੇਵਾਲੇ ਲਈ ਇਨਸਾਫ ਦੀ ਮੰਗ ਕਰਦੇ ਹਨ। ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਕੈਨਡਾ ਤੋਂ ਪਹੁੰਚੀ ਟੀਮ ਦੀ ਦਿਲੋਂ ਧੰਨਵਾਦ ਕਰਕੇ ਹੋਏ ਮੂਸੇ ਪਿੰਡ ਵਿੱਚ ਟੂਰਨਾਮੈਂਟ ਖੇਡਣ ਵਾਲੀ ਟੀਮ ਦਾ ਦਿਲੋਂ ਸਵਾਗਤ ਕੀਤਾ ਅਤੇ ਉਹਨਾਂ ਦੇ ਪੁੱਤਰ ਨੂੰ ਟ੍ਰਿਬਿਊਟ ਦੇਣ ਤੇ ਅਤੇ ਉਹਦੇ ਲਈ ਇਨਸਾਫ ਦੀ ਮੰਗ ਕਰਨ ਲਈ ਦਿਲੋਂ ਧੰਨਵਾਦ ਕੀਤਾ।

ਮੈਡਲ ਪ੍ਰਾਪਤ ਕਰਨ ਉੱਤੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੋਰ ਸਿੰਘ ਨੇ ਕਿਹਾ ਕਿ ਬਹੁਤ ਹੀ ਵਧੀਆ ਗੱਲ ਹੈ ਕੈਨੇਡਾ ਦੇ ਸਰੀ ਜੈਪੁਰ ਟੀਮ ਵੱਲੋਂ ਆਪਣੀ ਜਰਸੀ ਤੇ  ਸਿੱਧੂ ਮੂਸੇ ਵਾਲੇ ਦਾ 5911 ਲੋਗੋ ਲਗਾ ਕੇ ਉਸ ਨੂੰ ਟ੍ਰਿਬਿਊਟ ਦਿੱਤਾ ਹੈ ਜੋ ਸਾਡੇ ਬੇਟੇ ਦੇ ਲਈ ਮਾਣ ਵਾਲੀ ਗੱਲ ਹੈ ਅਤੇ ਮੈਂ ਇਸ ਸਾਰੀ ਟੀਮ ਨੂੰ ਜਿੱਤ ਦੇ ਲਈ ਵਧਾਈ ਵੀ ਦਿੰਦਾ ਹਾਂ।

ਇਹ ਵੀ ਪੜ੍ਹੋ:  Punjab Patwari News: ਪਟਵਾਰੀਆਂ ਦੀ ਚੱਲ ਰਹੀ ਹੜਤਾਲ ਨੂੰ ਲੈ ਕੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੇ ਵੱਡਾ ਫੈਸਲਾ
 

Trending news