Amritsar News: ਅੰਮ੍ਰਿਤਸਰ 'ਚ ਥਾਣੇ ਦੇ ਬਾਹਰ ਗੋਲੀਆਂ ਮਾਰ ਕੇ ਨੌਜਵਾਨ ਦਾ ਕਤਲ, 3 ਮਹੀਨੇ ਪਹਿਲਾਂ ਹੋਇਆ ਸੀ ਕਿਡਨੈਪ
Advertisement
Article Detail0/zeephh/zeephh2157972

Amritsar News: ਅੰਮ੍ਰਿਤਸਰ 'ਚ ਥਾਣੇ ਦੇ ਬਾਹਰ ਗੋਲੀਆਂ ਮਾਰ ਕੇ ਨੌਜਵਾਨ ਦਾ ਕਤਲ, 3 ਮਹੀਨੇ ਪਹਿਲਾਂ ਹੋਇਆ ਸੀ ਕਿਡਨੈਪ

Amritsar News: ਪੁਲਿਸ ਅਨੁਸਾਰ ਮੁਲਜ਼ਮ ਦੀ ਮ੍ਰਿਤਕ ਦੇ ਦੋਸਤਾਂ ਨਾਲ ਪੁਰਾਣੀ ਦੁਸ਼ਮਣੀ ਸੀ। ਪੁਰਾਣੀ ਰੰਜਿਸ਼ ਕਾਰਨ ਉਸ ਦਾ ਕਤਲ ਕੀਤਾ ਗਿਆ ਸੀ। 

Amritsar News: ਅੰਮ੍ਰਿਤਸਰ 'ਚ ਥਾਣੇ ਦੇ ਬਾਹਰ ਗੋਲੀਆਂ ਮਾਰ ਕੇ ਨੌਜਵਾਨ ਦਾ ਕਤਲ, 3 ਮਹੀਨੇ ਪਹਿਲਾਂ ਹੋਇਆ ਸੀ ਕਿਡਨੈਪ

Amritsar News: ਅੰਮ੍ਰਿਤਸਰ ਦੇ ਹਕੀਮਾ ਗੇਟ ਥਾਣੇ ਦੇ ਬਾਹਰ ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਨੌਜਵਾਨ ਨੂੰ ਤਿੰਨ ਮਹੀਨੇ ਪਹਿਲਾਂ ਅਗਵਾ ਕੀਤਾ ਗਿਆ ਸੀ ਅਤੇ ਫਿਰ ਪੁਲਿਸ ਨੇ ਟਰੇਸ ਕਰਕੇ ਫਿਰੌਤੀ ਵਾਪਸ ਕਰ ਦਿੱਤੀ ਸੀ। ਫਿਲਹਾਲ ਪੁਲਿਸ ਅਨੁਸਾਰ ਮੁਲਜ਼ਮ ਦੀ ਮ੍ਰਿਤਕ ਦੇ ਦੋਸਤਾਂ ਨਾਲ ਪੁਰਾਣੀ ਦੁਸ਼ਮਣੀ ਸੀ। ਪੁਰਾਣੀ ਰੰਜਿਸ਼ ਕਾਰਨ ਉਸ ਦਾ ਕਤਲ ਕੀਤਾ ਗਿਆ ਸੀ। ਪੁਲਿਸ ਨੇ ਦੋਸ਼ੀਆਂ ਦੀ ਪਛਾਣ ਕਰ ਲਈ ਹੈ ਅਤੇ ਜਲਦ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

ਬੀਤੀ ਦੇਰ ਰਾਤ ਰਾਮਬਾਗ ਦਾ ਰਹਿਣ ਵਾਲਾ ਬੀਨੂੰ ਆਪਣੇ ਦੋ ਦੋਸਤਾਂ ਹਰਜੀਤ ਅਤੇ ਸੰਜੂ ਨਾਲ ਗੇਟ ਹਕੀਮਾ ਇਲਾਕੇ 'ਚ ਘੁੰਮ ਰਿਹਾ ਸੀ। ਜਿੱਥੇ ਬਾਈਕ ਸਵਾਰ ਦੋ ਨੌਜਵਾਨਾਂ ਨੇ ਉਸ ਨੂੰ ਗੋਲੀ ਮਾਰ ਦਿੱਤੀ ਅਤੇ ਉਸ ਦੀ ਮੌਤ ਹੋ ਗਈ। ਮੁਲਜ਼ਮ ਬੀਨੂੰ ਦੀ ਕਾਰ ਦਾ ਪਿੱਛਾ ਕਰ ਰਹੇ ਸਨ, ਜਿਸ ਤੋਂ ਬਾਅਦ ਬੀਨੂੰ ਨੇ ਕਾਰ ਥਾਣੇ ਵੱਲ ਮੋੜ ਦਿੱਤੀ ਅਤੇ ਥਾਣੇ ਦੇ ਬਾਹਰ ਹੀ ਉਸ ਨੂੰ ਗੋਲੀਆਂ ਮਾਰ ਦਿੱਤੀਆਂ। ਜਿਸ ਤੋਂ ਬਾਅਦ ਪੁਲਿਸ ਅਧਿਕਾਰੀ ਉਸਨੂੰ ਹਸਪਤਾਲ ਲੈ ਗਏ ਜਿੱਥੇ ਉਸਦੀ ਮੌਤ ਹੋ ਗਈ।

fallback

3 ਮਹੀਨੇ ਪਹਿਲਾਂ ਹੋਇਆ ਸੀ ਕਿਡਨੈਪ

ਮ੍ਰਿਤਕ ਬੀਨੂੰ ਦੀ ਮਾਂ ਦਾ ਕਹਿਣਾ ਹੈ ਕਿ ਉਸ ਦੇ ਲੜਕੇ ਨੂੰ ਤਿੰਨ ਮਹੀਨੇ ਪਹਿਲਾਂ ਕਿਡਨੈਪ ਕੀਤਾ ਗਿਆ ਸੀ, ਜਿਸ ਲਈ ਉਸ ਨੇ ਲੌਂਗੀ ਨਾਂਅ ਦੇ ਨੌਜਵਾਨ ਨੂੰ 3 ਲੱਖ ਰੁਪਏ ਦੀ ਫਿਰੌਤੀ ਦਿੱਤੀ ਸੀ। ਬਾਅਦ ਵਿੱਚ ਡੀ ਡਿਵੀਜ਼ਨ ਪੁਲਿਸ ਨੇ ਉਸਨੂੰ ਫਿਰੌਤੀ ਦੀ ਰਕਮ ਵਾਪਸ ਕਰ ਦਿੱਤੀ ਅਤੇ ਉਸਨੇ ਪੁਲਿਸ ਨੂੰ ਇਹ ਵੀ ਦੱਸਿਆ ਕਿ ਉਹ ਉਨ੍ਹਾਂ ਲੋਕਾਂ ਵਿਰੁੱਧ ਕੋਈ ਕਾਰਵਾਈ ਨਹੀਂ ਕਰਨਾ ਚਾਹੁੰਦੀ ਜਿਨ੍ਹਾਂ ਨੇ ਉਸਦੇ ਪੁੱਤਰ ਨੂੰ ਅਗਵਾ ਕੀਤਾ ਸੀ।

10 ਦਿਨ ਪਹਿਲਾਂ ਮੁੜ ਮਿਲੀ ਸੀ ਧਮਕੀ

ਬੀਨੂੰ ਦੀ ਮਾਂ ਨੇ ਦੱਸਿਆ ਕਿ 8-10 ਦਿਨ ਪਹਿਲਾਂ ਵੀ ਉਸ ਦੇ ਪੁੱਤਰ ਬੀਨੂ ਨੂੰ ਧਮਕੀ ਮਿਲੀ ਸੀ ਕਿ ਜੇਕਰ 20 ਹਜ਼ਾਰ ਰੁਪਏ ਨਹੀਂ ਦਿੱਤੇ ਤਾਂ ਤੇਰਾ ਹਾਲ ਪਹਿਲਾਂ ਨਾਲੋਂ ਵੀ ਭੈੜਾ ਹੋਵੇਗਾ। ਉਸ ਨੇ ਦੱਸਿਆ ਕਿ ਬੀਨੂ ਦੀ ਕੁੱਟਮਾਰ ਵੀ ਲੋਂਗੀ ਵੱਲੋਂ ਕੀਤੀ ਗਈ ਸੀ।

ਮੁਲਜ਼ਮ ਦਾ ਬੀਨੂੰ ਦੇ ਦੋਸਤਾਂ ਨਾਲ ਰੰਜਿਸ਼ ਸੀ

ਇਸ ਮਾਮਲੇ ਸਬੰਧੀ ਏ.ਡੀ.ਸੀ.ਪੀ ਸਿਟੀ 1 ਆਈ.ਪੀ.ਐਸ ਡਾ.ਦਰਪਨ ਆਹਲੂਵਾਲੀਆ ਨੇ ਦੱਸਿਆ ਕਿ ਬੀਨੂੰ ਦੇ ਨਾਲ ਜੋ ਉਸਦਾ ਦੋਸਤ ਸੀ, ਉਸ ਦੀ ਮੁਲਜ਼ਮਾਂ ਦੇ ਨਾਲ ਪੁਰਾਣੀ ਦੁਸ਼ਮਣੀ ਸੀ । ਉਹ ਉਸ ਨੂੰ ਨਿਸ਼ਾਨਾ ਬਣਾਉਣਾ ਚਾਹੁੰਦੇ ਸਨ, ਜਿਸ ਕਾਰਨ ਹੀ ਮੁਲਜ਼ਮਾਂ ਨੇ ਗੋਲੀ ਮਾਰੀ ਸੀ। ਫਿਲਹਾਲ ਰਾਤ ਭਰ ਚੱਲੇ ਆਪ੍ਰੇਸ਼ਨ ਤੋਂ ਬਾਅਦ ਦੋਸ਼ੀਆਂ ਦੀ ਪਛਾਣ ਕਰ ਲਈ ਗਈ ਹੈ ਅਤੇ ਜਲਦ ਹੀ ਦੋਸ਼ੀਆਂ ਨੂੰ ਫੜ ਲਿਆ ਜਾਵੇਗਾ।

Trending news