Akali Dal News: ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਤਰਨਤਾਰਨ ਪੁੱਜੇਗੀ
Advertisement
Article Detail0/zeephh/zeephh2099618

Akali Dal News: ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਤਰਨਤਾਰਨ ਪੁੱਜੇਗੀ

Akali Dal News: ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ 8 ਫਰਵਰੀ ਨੂੰ ਤਰਨਤਾਰਨ ਦੇ ਪਿੰਡ ਸ਼ਾਹਪੁਰ, ਹਲਕਾ ਪੱਟੀ ਉਸ ਉਪਰੰਤ ਕੈਰੋਂ ਤੇ ਹੋਰ ਵੱਖ-ਵੱਖ ਪਿੰਡਾਂ ਤੇ ਨਗਰਾਂ ਵਿੱਚੋਂ ਪੁੱਜੇਗੀ। 

Akali Dal News: ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਤਰਨਤਾਰਨ ਪੁੱਜੇਗੀ

Akali Dal News: ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ 8 ਫਰਵਰੀ ਨੂੰ ਤਰਨਤਾਰਨ ਦੇ ਪਿੰਡ ਸ਼ਾਹਪੁਰ, ਹਲਕਾ ਪੱਟੀ ਉਸ ਉਪਰੰਤ ਕੈਰੋਂ ਅਤੇ ਹੋਰ ਵੱਖ ਵੱਖ ਪਿੰਡਾਂ ਅਤੇ ਨਗਰਾਂ ਵਿੱਚੋਂ ਪੁੱਜੇਗੀ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਿੰਡ ਸੁਰ ਸਿੰਘ ਰਾਹੀਂ ਹਲਕਾ ਖੇਮਕਰਨ ਦੇ ਨਗਰ-ਭਿੱਖੀਵਿੰਡ ਅਤੇ ਅਲਗੋਂ ਕੋਠੀ ਵਿੱਚ ਸੰਗਤ ਨਾਲ ਮੁਲਕਾਤ ਕਰਨਗੇ।

ਪੰਜਾਬ ਬਚਾਓ ਯਾਤਰਾ ਦੌਰਾਨ ਮਾਲਵਾ ਖੇਤਰ ਵਿੱਚ ਇਸਤਰੀ ਅਕਾਲੀ ਦਲ ਦੀਆਂ ਬੀਬੀਆਂ ਵੱਡੀ ਗਿਣਤੀ 'ਚ ਸ਼ਮੂਲੀਅਤ ਕਰਨਗੀਆਂ। ਇਸ ਗੱਲ ਦਾ ਪ੍ਰਗਟਾਵਾ ਇਸਤਰੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਨੇ ਕੀਤਾ। ਉਨ੍ਹਾਂ ਨੇ ਕਿਹਾ ਕਿ ਇਸ ਯਾਤਰਾ 'ਚ ਅਕਾਲੀ ਦਲ ਵੱਲੋਂ ਆਪਣੇ ਕਾਰਜਕਾਲ ਦੌਰਾਨ ਕੀਤੇ ਗਏ ਕੰਮਾਂ, ਵਿਕਾਸ ਕੰਮਾਂ ਅਤੇ ਲੋਕ ਭਲਾਈ ਯੋਜਨਾਵਾਂ ਦਾ ਜ਼ਿਕਰ ਕੀਤਾ ਜਾ ਰਿਹਾ ਹੈ।

ਦੂਜੀਆਂ ਸਿਆਸੀ ਪਾਰਟੀਆਂ ਤਾਂ ਲੋਕਾਂ ਨੂੰ ਝੂਠ ਬੋਲ ਕੇ ਗੁਮਰਾਹ ਹੀ ਕਰ ਰਹੀਆਂ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਪੰਜਾਬ ਬਚਾਓ ਯਾਤਰਾ 9 ਫਰਵਰੀ ਦਿਨ ਸ਼ੁੱਕਰਵਾਰ ਨੂੰ ਸਵੇਰੇ 10-30 ਵਜੇ ਜੀਰਾ , ਦੁਪਹਿਰ 2-30 ਵਜੇ ਫਿਰੋਜਪੁਰ ਸ਼ਹਿਰੀ, 15 ਫਰਵਰੀ ਦਿਨ ਵੀਰਵਾਰ ਨੂੰ ਸਵੇਰੇ 10-30 ਵਜੇ ਫਿਰੋਜ਼ਪੁਰ ਦਿਹਾਤੀ ਵਿੱਚ ਪੁੱਜੇਗੀ। ਇਸ ਤੋਂ ਇਲਾਵਾ ਦੁਪਹਿਰ 2-30 ਵਜੇ ਫਰੀਦਕੋਟ, 19 ਫਰਵਰੀ ਦਿਨ ਸੋਮਵਾਰ ਨੂੰ ਸਵੇਰੇ 10-30 ਵਜੇ ਗਿੱਦੜਬਾਹਾ , ਦੁਪਹਿਰ 2-30 ਵਜੇ ਸ੍ਰੀ ਮੁਕਤਸਰ ਸਾਹਿਬ, 20 ਫਰਵਰੀ ਦਿਨ ਮੰਗਲਵਾਰ ਨੂੰ ਸਵੇਰੇ 10-30 ਵਜੇ ਗੁਰੂ ਹਰਸਹਾਏ, ਦੁਪਹਿਰ -2-30 ਵਜੇ ਜਲਾਲਾਬਾਦ, 22 ਫਰਵਰੀ ਦਿਨ ਵੀਰਵਾਰ ਨੂੰ ਸਵੇਰੇ 10-30 ਵਜੇ ਫਾਜ਼ਿਲਕਾ , ਦੁਪਹਿਰ 2-30 ਵਜੇ ਅਬੋਹਰ, 23 ਫਰਵਰੀ ਦਿਨ ਸ਼ੁੱਕਰਵਾਰ ਨੂੰ ਸਵੇਰੇ 10-30 ਵਜੇ ਬੱਲੂਆਣਾ ਪੁੱਜੇਗੀ।

ਇਹ ਵੀ ਪੜ੍ਹੋ : Chandigarh News: ਚੰਡੀਗੜ੍ਹ ਨਿਗਮ ਚੋਣ 'ਚ ਉਲਟਫੇਰ ਪਿਛੋਂ ਕਾਂਗਰਸ ਦਾ ਪ੍ਰਦਰਸ਼ਨ, ਕਈ ਆਗੂ ਹਿਰਾਸਤ 'ਚ ਲਏ

ਦੁਪਹਿਰ 2-30 ਵਜੇ ਮਲੋਟ, 26 ਫਰਵਰੀ ਦਿਨ ਸੋਮਵਾਰ ਨੂੰ ਸਵੇਰੇ 10-30 ਵਜੇ ਲੰਬੀ, ਦੁਪਹਿਰ 2-30 ਵਜੇ ਬਠਿੰਡਾ ਦਿਹਾਤੀ, 27 ਫਰਵਰੀ ਦਿਨ ਮੰਗਲਵਾਰ ਸਵੇਰੇ 10 -30 ਵਜੇ ਭੁੱਚੋ ਮੰਡੀ, ਦੁਪਹਿਰ 2-30 ਵਜੇ ਬਠਿੰਡਾ ਸ਼ਹਿਰੀ, 4 ਮਾਰਚ ਦਿਨ ਸੋਮਵਾਰ ਨੂੰ ਸਵੇਰੇ 10 ਵਜੇ ਕੋਟਕਪੂਰਾ, ਦੁਪਹਿਰ 2-30 ਵਜੇ ਜੈਤੋ ਪੁੱਜੇਗੀ।

ਇਹ ਵੀ ਪੜ੍ਹੋ : Black Paper: ਕਾਂਗਰਸ ਲਿਆਏਗੀ ਬਲੈਕ ਪੇਪਰ; ਭਾਜਪਾ ਸਰਕਾਰ ਨੂੰ ਵਿਖਾਏਗੀ ਸ਼ੀਸ਼ਾ

Trending news