SI Naveen Phogat: ਚੰਡੀਗੜ੍ਹ ਦੇ ਬਰਖ਼ਾਸਤ SI ਨਵੀਨ ਫੋਗਾਟ ਦਾ ਪੁਲਿਸ ਨੂੰ ਮਿਲਿਆ ਇੱਕ ਦਿਨ ਦਾ ਰਿਮਾਂਡ
Advertisement
Article Detail0/zeephh/zeephh2186923

SI Naveen Phogat: ਚੰਡੀਗੜ੍ਹ ਦੇ ਬਰਖ਼ਾਸਤ SI ਨਵੀਨ ਫੋਗਾਟ ਦਾ ਪੁਲਿਸ ਨੂੰ ਮਿਲਿਆ ਇੱਕ ਦਿਨ ਦਾ ਰਿਮਾਂਡ

SI Naveen Phogat:  ਰਿਟਾਇਰਡ ਆਈਏਐਸ ਦੀ ਪਤਨੀ ਦੇ ਫਲੈਟ ਵਿੱਚ ਧੋਖਾਧੜੀ ਦੀ ਫਾਈਲ ਗਾਇਬ ਹੋਣ ਦੇ ਮਾਮਲੇ ਵਿੱਚ ਪੁਲਿਸ ਉਸ ਤੋਂ ਪੁੱਛਗਿੱਛ ਕਰ ਰਹੀ ਹੈ। ਸੈਕਟਰ 39 ਥਾਣੇ ਦੀ ਪੁਲਿਸ ਨੇ ਜ਼ਿਲ੍ਹਾ ਅਦਾਲਤ ਤੋਂ ਮੁਲਜ਼ਮ ਨਵੀਨ ਫੋਗਾਟ ਦਾ ਇੱਕ ਦਿਨ ਦਾ ਪੇਸ਼ੀ ਰਿਮਾਂਡ ਹਾਸਲ ਕੀਤਾ ਹੈ।

SI Naveen Phogat: ਚੰਡੀਗੜ੍ਹ ਦੇ ਬਰਖ਼ਾਸਤ SI ਨਵੀਨ ਫੋਗਾਟ ਦਾ ਪੁਲਿਸ ਨੂੰ ਮਿਲਿਆ ਇੱਕ ਦਿਨ ਦਾ ਰਿਮਾਂਡ

SI Naveen Phogat News: ਚੰਡੀਗੜ੍ਹ ਪੁਲਿਸ ਨੇ ਬਰਖਾਸਤ ਸਬ ਇੰਸਪੈਕਟਰ ਨਵੀਨ ਫੋਗਾਟ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਹੈ। ਰਿਟਾਇਰਡ ਆਈਏਐਸ ਦੀ ਪਤਨੀ ਦੇ ਫਲੈਟ ਵਿੱਚ ਧੋਖਾਧੜੀ ਦੀ ਫਾਈਲ ਗਾਇਬ ਹੋਣ ਦੇ ਮਾਮਲੇ ਵਿੱਚ ਪੁਲਿਸ ਉਸ ਤੋਂ ਪੁੱਛਗਿੱਛ ਕਰ ਰਹੀ ਹੈ। ਸੈਕਟਰ 39 ਥਾਣੇ ਦੀ ਪੁਲਿਸ ਨੇ ਜ਼ਿਲ੍ਹਾ ਅਦਾਲਤ ਵਿੱਚ ਮੁਲਜ਼ਮ ਨਵੀਨ ਫੋਗਾਟ ਨੂੰ ਪੇਸ਼ ਕਰ ਇੱਕ ਦਿਨ ਦਾ ਰਿਮਾਂਡ ਹਾਸਲ ਕੀਤਾ ਸੀ। ਪੁਲਿਸ ਅੱਜ ਮੁੜ ਤੋਂ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰੇਗੀ ਅਤੇ ਹੋਰ ਰਿਮਾਂਡ ਹਾਸਲ ਕਰ ਦੀ ਕੋਸ਼ਿਸ਼ ਕਰੇਗੀ।

ਮੁਲਜ਼ਮ ਨੇ ਹੁਣ ਤੱਕ ਪੁੱਛਗਿੱਛ ਦੌਰਾਨ ਪੁਲਿਸ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਮੁਲਜ਼ਮ ਦਾ ਕਹਿਣਾ ਹੈ ਕਿ ਜਿਸ ਫਾਈਲ ਬਾਰੇ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ, ਉਸ ਬਾਰੇ ਉਸ ਨੂੰ ਕੁਝ ਨਹੀਂ ਪਤਾ। ਜਦੋਂ ਉਹ ਸੈਕਟਰ 39 ਥਾਣੇ ਦੇ ਵਧੀਕ ਥਾਣਾ ਇੰਚਾਰਜ ਸਨ ਤਾਂ ਫਾਈਲ ਇਸ ਥਾਣੇ ਵਿੱਚ ਹੀ ਸੀ। ਇਸ ਤੋਂ ਬਾਅਦ ਉਹ ਕਿੱਥੇ ਗਾਇਬ ਹੋ ਗਈ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਪੁਲਿਸ ਅੱਜ ਉਸ ਨੂੰ ਮੁੜ ਅਦਾਲਤ ਵਿੱਚ ਪੇਸ਼ ਕਰਕੇ ਹੋਰ ਰਿਮਾਂਡ ਹਾਸਲ ਕਰੇਗੀ। ਤਾਂ ਜੋ ਉਸ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਸਕੇ।

ਅਦਾਲਤ 'ਚ ਚਾਰਜਸ਼ੀਟ ਦਾਇਰ ਕਰ ਦਿੱਤੀ ਹੈ
ਪੁਲਿਸ ਨੇ ਸੈਕਟਰ 39 ਥਾਣੇ ਦੇ ਸਾਬਕਾ ਵਧੀਕ ਥਾਣਾ ਇੰਚਾਰਜ ਨਵੀਨ ਫੋਗਾਟ ਖ਼ਿਲਾਫ਼ ਅਦਾਲਤ ਵਿੱਚ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਹੈ। ਫੋਗਾਟ 'ਤੇ ਬਠਿੰਡਾ ਦੇ ਇੱਕ ਕਾਰੋਬਾਰੀ ਤੋਂ 1 ਕਰੋੜ ਰੁਪਏ ਹੜੱਪਣ ਦਾ ਦੋਸ਼ ਹੈ। 5 ਅਗਸਤ 2023 ਨੂੰ ਉਸ ਨੇ ਕਾਂਸਟੇਬਲ ਵਰਿੰਦਰ ਅਤੇ ਸ਼ਿਵ ਕੁਮਾਰ ਨਾਲ ਮਿਲ ਕੇ ਬਠਿੰਡਾ ਦੇ ਵਪਾਰੀ ਸੰਜੇ ਗੋਇਲ ਨਾਲ ਮਿਲ ਕੇ ਇਸ ਲੁੱਟ ਨੂੰ ਅੰਜਾਮ ਦਿੱਤਾ ਸੀ। ਪੁਲਿਸ ਨੇ ਉਸ ਖ਼ਿਲਾਫ਼ ਸੈਕਟਰ 39 ਥਾਣੇ ਵਿੱਚ ਕੇਸ ਦਰਜ ਕੀਤਾ ਸੀ। ਕਾਫੀ ਕੋਸ਼ਿਸ਼ਾਂ ਤੋਂ ਬਾਅਦ ਵੀ ਉਹ ਪੁਲਿਸ ਦੇ ਹੱਥ ਨਹੀਂ ਲੱਗਾ।

24 ਨਵੰਬਰ ਨੂੰ ਅਦਾਲਤ ਵਿੱਚ ਆਤਮ ਸਮਰਪਣ ਕੀਤਾ

ਪੁਲਿਸ ਨੇ ਉਸ ਨੂੰ ਭਗੌੜਾ ਐਲਾਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ। ਜਿਸ ਤੋਂ ਬਾਅਦ ਨਵੀਨ ਫੋਗਾਟ ਨੇ 24 ਨਵੰਬਰ 2023 ਨੂੰ ਅਦਾਲਤ ਵਿੱਚ ਆਤਮ ਸਮਰਪਣ ਕੀਤਾ ਸੀ। 

Trending news