Fraud Case News: ਸ਼ੇਅਰ ਬਾਜ਼ਾਰ 'ਚ ਪੈਸਾ ਲਗਾਉਣ ਦੇ ਨਾਂ ਉਤੇ 1.88 ਕਰੋੜ ਰੁਪਏ ਦੀ ਧੋਖਾਧੜੀ; 2 ਮੁਲਜ਼ਮ ਗ੍ਰਿਫ਼ਤਾਰ
Advertisement
Article Detail0/zeephh/zeephh2253607

Fraud Case News: ਸ਼ੇਅਰ ਬਾਜ਼ਾਰ 'ਚ ਪੈਸਾ ਲਗਾਉਣ ਦੇ ਨਾਂ ਉਤੇ 1.88 ਕਰੋੜ ਰੁਪਏ ਦੀ ਧੋਖਾਧੜੀ; 2 ਮੁਲਜ਼ਮ ਗ੍ਰਿਫ਼ਤਾਰ

 Fraud Case News: ਸਾਈਬਰ ਅਪਰਾਧੀ ਅੱਜ-ਕੱਲ੍ਹ ਭੋਲੇ ਭਾਲੇ ਤੇ ਪੜ੍ਹੇ-ਲਿਖੇ ਲੋਕਾਂ ਨੂੰ ਲਾਲਚ ਦੇ ਕ ਆਪਣਾ ਸ਼ਿਕਾਰ ਬਣਾਉਂਦੇ ਹਨ।

 Fraud Case News: ਸ਼ੇਅਰ ਬਾਜ਼ਾਰ 'ਚ ਪੈਸਾ ਲਗਾਉਣ ਦੇ ਨਾਂ ਉਤੇ 1.88 ਕਰੋੜ ਰੁਪਏ ਦੀ ਧੋਖਾਧੜੀ; 2 ਮੁਲਜ਼ਮ ਗ੍ਰਿਫ਼ਤਾਰ

Fraud Case News(ਪਵਿੱਤ ਕੌਰ): ਸਾਈਬਰ ਅਪਰਾਧੀ ਅੱਜ-ਕੱਲ੍ਹ ਭੋਲੇ ਭਾਲੇ ਤੇ ਪੜ੍ਹੇ-ਲਿਖੇ ਲੋਕਾਂ ਨੂੰ ਲਾਲਚ ਦੇ ਕ ਆਪਣਾ ਸ਼ਿਕਾਰ ਬਣਾਉਂਦੇ ਹਨ। ਪੰਚਕੂਲਾ ਵਿੱਚ ਸ਼ੇਅਰ ਬਾਜ਼ਾਰ 'ਚ ਪੈਸਾ ਲਗਾਉਣ ਦੇ ਨਾਂ 'ਤੇ 1.88 ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ 'ਚ ਸਾਈਬਰ ਪੁਲਿਸ ਸਟੇਸ਼ਨ ਦੀ ਟੀਮ ਨੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਸ਼ੁੱਕਰਵਾਰ ਨੂੰ ਅਦਾਲਤ 'ਚ ਪੇਸ਼ ਕੀਤਾ।

ਜਿੱਥੋਂ ਅਦਾਲਤ ਨੇ ਮੁਲਜ਼ਮ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ ਉਤੇ ਭੇਜ ਦਿੱਤਾ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਪੰਚਕੂਲਾ ਦੇ ਰਹਿਣ ਵਾਲੇ ਇੱਕ ਬਜ਼ੁਰਗ ਨੇ ਦੱਸਿਆ ਕਿ ਉਹ ਸਰਕਾਰੀ ਵਿਭਾਗ ਵਿੱਚੋਂ ਸੇਵਾਮੁਕਤ ਹੈ। ਉਹ 23 ਮਾਰਚ 2024 ਨੂੰ ਵਟਸਐਪ ਗਰੁੱਪ ਵਿੱਚ ਸ਼ਾਮਲ ਹੋਏ ਸਨ।

ਇਸ ਵਿੱਚ 80 ਮੈਂਬਰ ਸਨ। 23 ਮਾਰਚ ਨੂੰ, ਸੂ-ਲਿਸਟ 'ਤੇ ਸ਼ੇਅਰ ਬਾਜ਼ਾਰ ਨਿਵੇਸ਼ ਯੋਜਨਾ ਦਾ ਐਲਾਨ ਕੀਤਾ ਗਿਆ ਸੀ। ਜਿਸ ਵਿੱਚ ਦੱਸਿਆ ਗਿਆ ਸੀ ਕਿ ਉਨ੍ਹਾਂ ਨੂੰ 10 ਫੀਸਦੀ ਰਿਟਰਨ ਮਿਲੇਗਾ। ਇਸ ਲਈ ਨਿਵੇਸ਼ਕਾਂ ਤੋਂ ਬੈਂਕ ਵੇਰਵੇ ਮੰਗੇ ਗਏ ਸਨ।

ਮੁਲਜ਼ਮ ਨੇ ਇਸ ਦੇ ਲਈ ਇੱਕ ਐਪ ਡਾਊਨਲੋਡ ਕਰਨ ਲਈ ਕਿਹਾ ਅਤੇ ਉਸ ਵਿੱਚ ਵੇਰਵੇ ਦੱਸੇ। ਬਜ਼ੁਰਗ ਨੇ ਆਪਣੀ ਸ਼ਿਕਾਇਤ 'ਚ ਦੱਸਿਆ ਕਿ ਉਸ ਨੇ ਸ਼ੇਅਰ ਬਾਜ਼ਾਰ ਦੇ ਨਾਂ 'ਤੇ ਆਪਣੇ ਖਾਤੇ 'ਚ 80 ਲੱਖ ਰੁਪਏ ਦੀ ਰਕਮ ਜਮ੍ਹਾ ਕਰਵਾਈ ਸੀ। ਬਾਅਦ ਵਿੱਚ ਖਾਤੇ ਵਿੱਚੋਂ ਪੈਸੇ ਕਢਵਾ ਲਏ ਗਏ। ਬਜ਼ੁਰਗ ਨੇ ਪੁਲਿਸ ਨੂੰ ਇਹ ਵੀ ਦੱਸਿਆ ਕਿ ਜਦੋਂ ਉਸ ਨੇ ਮੁਲਜ਼ਮਾਂ ਨੂੰ ਸ਼ੇਅਰ ਬਾਜ਼ਾਰ ਵਿੱਚ ਪੈਸੇ ਲਾਉਣ ਬਾਰੇ ਪੁੱਛਿਆ ਤਾਂ ਉਸ ਨੇ ਕਿਹਾ ਕਿ ਕੁਝ ਦਿੱਕਤ ਹੈ। ਉਸ ਨੇ 88 ਲੱਖ ਰੁਪਏ ਵਾਪਸ ਲੈਣ ਲਈ ਕਿਹਾ।

ਇਸ ਲਈ ਉਸ ਨੇ ਬੈਂਕ ਖਾਤੇ ਦਾ ਵੇਰਵਾ ਮੰਗਿਆ ਅਤੇ 88 ਲੱਖ ਰੁਪਏ ਵਾਪਸ ਕਰ ਦਿੱਤੇ। ਇਸ ਤੋਂ ਬਾਅਦ ਮੁਲਜ਼ਮ ਸਤਨਾਮ ਨੇ ਬਜ਼ੁਰਗ ਨੂੰ 1.80 ਲੱਖ ਰੁਪਏ ਦੀ ਬੈਂਕ ਡਿਟੇਲ ਭੇਜਣ ਲਈ ਕਿਹਾ। ਜਿਸ 'ਤੇ ਬਜ਼ੁਰਗ ਨੇ ਉਸ ਨੂੰ ਵੇਰਵੇ ਭੇਜ ਦਿੱਤੇ। ਇਸ ਤੋਂ ਬਾਅਦ ਉਸਦੇ ਖਾਤੇ ਵਿੱਚੋਂ 1.80 ਲੱਖ ਰੁਪਏ ਕਢਵਾ ਲਏ ਗਏ।  ਸਤਨਾਮ ਨੇ ਅਕਾਊਂਟ ਵਿੱਚ 3.50 ਲੱਖ ਰੁਪਏ ਭੇਜੇ ਸਨ। ਪੁਲਿਸ ਨੇ ਮੁਲਜ਼ਮਾਂ ਦੀ ਬੈਂਕ ਡਿਟੇਲ ਹਾਸਲ ਕਰਕੇ ਗ੍ਰਿਫ਼ਤਾਰ ਕਰ ਲਿਆ।

ਇਹ ਵੀ ਪੜ੍ਹੋ : Anil Joshi News: ਅਨਿਲ ਜੋਸ਼ੀ ਨੇ ਪੁਲਿਸ ਰਿਕਾਰਡ ਕੀਤਾ ਪੇਸ਼, ਜਾਣੋ ਅਕਾਲੀ ਦਲ ਦੇ ਉਮੀਦਵਾਰ 'ਤੇ ਕਿੰਨੇ ਹਨ ਮਾਮਲੇ ਦਰਜ?

Trending news