Nangal News: ਭਾਖੜਾ ਨਹਿਰ 'ਚੋਂ ਬੀਬੀਐਮਬੀ ਕਰਮਚਾਰੀ ਦੀ ਲਾਸ਼ ਬਰਾਮਦ; ਔਰਤ 'ਤੇ ਮਾਮਲਾ ਦਰਜ
Advertisement
Article Detail0/zeephh/zeephh2253105

Nangal News: ਭਾਖੜਾ ਨਹਿਰ 'ਚੋਂ ਬੀਬੀਐਮਬੀ ਕਰਮਚਾਰੀ ਦੀ ਲਾਸ਼ ਬਰਾਮਦ; ਔਰਤ 'ਤੇ ਮਾਮਲਾ ਦਰਜ

ਬੀਤੇ ਇੱਕ ਹਫ਼ਤੇ ਤੋਂ ਲਾਪਤਾ ਬੀਬੀਐਮਬੀ ਦੇ ਕਰਮਚਾਰੀ ਹਰਵਿੰਦਰ ਟੀਨੂ ਦੀ ਲਾਸ਼ ਨੰਗਲ ਪੁਲਿਸ ਨੇ ਭਾਖੜਾ ਨਹਿਰ ਵਿੱਚ ਗੰਗੂਵਾਲ ਦੇ ਗੇਟਾਂ ਕੋਲੋਂ ਬਰਾਮਦ ਕੀਤੀ ਹੈ। ਪੁਲਿਸ ਨੇ ਮ੍ਰਿਤਕ ਦੇ ਪਰਿਵਾਰ ਵਾਲਿਆਂ ਦੀ ਸ਼ਿਕਾਇਤ ਉਤੇ ਇੱਕ ਔਰਤ ਖਿਲਾਫ਼ ਆਤਮ ਹੱਤਿਆ ਲਈ ਉਕਸਾਉਣ ਲਈ ਧਾਰਾ 304 , 34 ਦੇ ਤਹਿਤ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ

Nangal News: ਭਾਖੜਾ ਨਹਿਰ 'ਚੋਂ ਬੀਬੀਐਮਬੀ ਕਰਮਚਾਰੀ ਦੀ ਲਾਸ਼ ਬਰਾਮਦ; ਔਰਤ 'ਤੇ ਮਾਮਲਾ ਦਰਜ

Nangal News(ਬਿਮਲ ਸ਼ਰਮਾ): ਬੀਤੇ ਇੱਕ ਹਫ਼ਤੇ ਤੋਂ ਲਾਪਤਾ ਬੀਬੀਐਮਬੀ ਦੇ ਕਰਮਚਾਰੀ ਹਰਵਿੰਦਰ ਟੀਨੂ ਦੀ ਲਾਸ਼ ਨੰਗਲ ਪੁਲਿਸ ਨੇ ਭਾਖੜਾ ਨਹਿਰ ਵਿੱਚ ਗੰਗੂਵਾਲ ਦੇ ਗੇਟਾਂ ਕੋਲੋਂ ਬਰਾਮਦ ਕੀਤੀ ਹੈ। ਪੁਲਿਸ ਨੇ ਮ੍ਰਿਤਕ ਦੇ ਪਰਿਵਾਰ ਵਾਲਿਆਂ ਦੀ ਸ਼ਿਕਾਇਤ ਉਤੇ ਇੱਕ ਔਰਤ ਖਿਲਾਫ਼ ਆਤਮ ਹੱਤਿਆ ਲਈ ਉਕਸਾਉਣ ਲਈ ਧਾਰਾ 304 , 34 ਦੇ ਤਹਿਤ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਏਐਸਆਈ ਕੇਸ਼ਵ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਸੰਤੋਸ਼ ਨੇ 14 ਮਈ ਨੂੰ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਇੱਕ ਔਰਤ ਉਸਦੇ ਪਤੀ ਹਰਵਿੰਦਰ ਉਰਫ ਟੀਨੂ ਨੂੰ ਬਲੈਕਮੇਲ ਕਰਦੀ ਹੈ ਅਤੇ 10 ਮਈ ਨੂੰ ਉਹ ਮਹਿਲਾ ਉਸਦੇ ਪਤੀ ਨੂੰ ਘਰ ਤੋਂ ਲੈ ਗਈ ਸੀ। ਇਸ ਤੋਂ ਬਾਅਦ ਉਸ ਦੇ ਪਤੀ ਹਰਵਿੰਦਰ ਵਾਪਸ ਘਰ ਨਹੀਂ ਆਇਆ।

ਇਹ ਵੀ ਪੜ੍ਹੋ : Faridkot Jail: ਕੇਂਦਰੀ ਜੇਲ੍ਹ ਫ਼ਰੀਦਕੋਟ 'ਚੋਂ ਇਕ ਹੋਰ ਹਵਾਲਾਤੀ ਦੀ ਰੀਲ ਵਾਲੀ ਵੀਡੀਓ ਵਾਇਰਲ

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅੱਜ ਹਰਵਿੰਦਰ ਦੀ ਲਾਸ਼ ਪੁਲਿਸ ਨੇ ਭਾਖੜਾ ਨਹਿਰ ਦੇ ਗੰਗੂਵਾਲ ਦੇ ਕੋਲ ਬਰਾਮਦ ਕੀਤੀ ਹੈ। ਇਸ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਨੂੰ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤਾ ਜਾਵੇਗਾ ਤੇ ਜਿਸ ਔਰਤ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ ਹੈ। ਉਸ ਦੇ ਨਾਮ ਦਾ ਖੁਲਾਸਾ ਉਨ੍ਹਾਂ ਨੇ ਨਹੀਂ ਕੀਤਾ ਪਰ ਉਸ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ

Trending news